ਚੰਡੀਗੜ੍ਹ ; ਪੰਜਾਬੀ ਗਾਇਕ ਮਨਕੀਰਤ ਔਲਖ ਦੇ ਮਰਸਡੀਜ਼ ਵਿੱਚ ਤੇਜ਼ ਆਵਾਜ਼ ਵਿਚ ਸਟੀਰੀਓ ਵਜਾਉਣਾ ਉਹਨਾਂ ਦੇ ਚਾਚੇ ਦੇ ਮੁੰਡੇ ਸ਼ਮਰੀਤ ਨੂੰ ਭਾਰੀ ਪੈ ਗਿਆ l ਚੰਡੀਗੜ੍ਹ ਪੁਲਿਸ ਨੇ ਨਾਕੇ ਤੇ ਉਹਨਾਂ ਦੀ ਗੱਡੀ ਰੋਕ ਲਈ l ਹਾਲਤ ਇਹ ਸਨ ਕਿ ਸ਼ਮਰੀਤ ਪੂਰੇ ਕਾਗਜਾਤ ਵੀ ਨਹੀਂ ਦਿਖਾ ਸਕਿਆ ਜਿਸ ਕਾਰਨ ਪੁਲਿਸ ਨੇ ਮਰਸਡੀਜ਼ ਨੂੰ ਜਬਤ ਕਰ ਲਿਆ l ਮਿਲੀ ਜਾਣਕਾਰੀ ਦੇ ਮੁਤਾਬਕ, ਸੈਕਟਰ-49 ਥਾਣਾ ਮੁਖੀ ਸੁਰਿੰਦਰ ਸਿੰਘ, ਹੈਡ ਕਾਂਸਟੇਬਲ ਅਵਤਾਰ ਸਿੰਘ ਨੇ ਟੀਮ ਦੇ ਨਾਲ ਜੇਲ ਰੋਡ ਤੇ ਨਾਕਾ ਲਾ ਰੱਖਿਆ ਸੀ l
ਸ਼ੁਕਰਵਾਰ ਸ਼ਾਮ ਕਰੀਬ 6.30 ਵਜੇ ਮੋਹਾਲੀ ਵਾਲੇ ਪਾਸਿਓਂ ਤੇਜ਼ ਰਫਤਾਰ ਨਾਲ ਸਫੇਦ ਰੰਗ ਦੀ ਮਰਸਡੀਜ਼ ਚੰਡੀਗੜ੍ਹ ਵਲੋਂ ਆ ਰਹੀ ਸੀ l ਪੁਲਿਸ ਅਨੁਸਾਰ ਮਰਸਡੀਜ਼ ਵਿੱਚ ਉੱਚੀ ਆਵਾਜ਼ ਵਿੱਚ ਸਟੀਰੀਓ ਵੱਜ ਰਿਹਾ ਸੀ l ਇਸ ਤੇ ਪੁਲਿਸ ਵਾਲਿਆਂ ਨੇ ਗੱਡੀ ਰੋਕ ਲਈ l ਡਿਊਟੀ ‘ਤੇ ਖੜ੍ਹੇ ਪੁਲਿਸ ਅਧਿਕਾਰੀ ਨੇ ਚਾਲਾਕ ਤੋਂ ਉੱਚੀ ਅਵਾਜ ਵਿੱਚ ਵੱਜ ਰਹੇ ਮਿਊਜ਼ਿਕ ਨੂੰ ਬੰਦ ਕਰਨ ਲਾਇ ਕਿਹਾ ਅਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਨਾਮ ਸ਼ਮਰੀਤ ਦਸਿਆ ਅਤੇ ਕਿਹਾ ਕਿ ਉਹ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਚਾਚੇ ਦਾ ਪੁੱਤਰ ਐ l ਇਸ ‘ਤੇ ਪੁਲਿਸ ਅਧਿਕਾਰੀ ਨੇ ਸ਼ਮਰੀਤ ਤੋਂ ਗੱਡੀ ਦੇ ਕਾਗਜਾਤ ਮੰਗੇ ਤਾਂ ਉਹ ਦਿਖਾ ਨਹੀਂ ਸਕਿਆ l ਇਸਦੇ ਬਾਅਦ ਪੁਲਿਸ ਨੇ ਚਲਾਂਨ ਕੱਟਕੇ ਮਰਸਡੀਜ਼ ਗੱਡੀ ਜਬਤ ਕਰ ਲਈ l ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਗੱਡੀ ਮਨਕੀਰਤ ਔਲਖ ਦੀ ਐ l
ਸ਼ਮਰੀਤ ਨੂੰ ਕਿਸੀ ਕੰਮ ਕਾਰਨ ਮੋਹਾਲੀ ਤੋਂ ਚੰਡੀਗੜ੍ਹ ਜਾਣਾ ਸੀ l ਪਰ ਚੰਡੀਗੜ੍ਹ ਪੁਲਿਸ ਨੇ ਰਸਤੇ ਵਿੱਚ ਹੀ ਗੱਡੀ ਜਬਤ ਕਰ ਲਈ l ਮਰਸਡੀਜ਼ ਸੈਕਟਰ-49 ਥਾਣੇ ਵਿਚ ਖੜੀ ਹੈ l ਸੈਕਟਰ-49 ਪੁਲਿਸ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਧਜੀਆਂ ਉਡਾਉਣ ਤੇ ਗੱਡੀ ਨੂੰ ਜਬਤ ਕੀਤਾ ਗਿਆ ਹੈ l
ਦੱਸ ਦੇਈਏ ਕਿ ਚੰਡੀਗੜ ਟ੍ਰੈਫਿਕ ਪੁਲਿਸ ਨੇ ਪਿਛਲੇ ਮਹੀਨੇ ਇਕ ਆਰਡਰ ਜਾਰੀ ਕੀਤਾ ਸੀ l ਇਸ ਵਿਚ ਲਾਕ ਡਾਊਨ ਦੌਰਾਨ ਕਿਸੀ ਦੀ ਗੱਡੀ ਜ਼ਬਤ ਹੁੰਦੀ ਹੈ ਤਾਂ 4 ਤੋਂ 5 ਦਿਨ ਬਾਅਦ ਸੈਕਟਰ 29 ਟ੍ਰੈਫਿਕ ਲਾਈਨ ਤੋਂ ਛੁਡਾਇਆ ਜਾ ਸਕਦਾ ਹੈ l ਅਜਿਹੇ ਵਿਚ ਹੁਣ ਮਸ਼ਹੂਰ ਪੰਜਾਬੀ ਸਿੰਗਰ ਮਨਕਿਰਤ ਔਲਖ ਦੀ ਗੱਡੀ ਵੀ 5 ਦਿਨ ਦੇ ਬਾਅਦ ਹੀ ਛੁੱਟਣ ਦੀ ਸੰਭਾਵਨਾ ਹੈ l