ਲੁਧਿਆਣਾ : ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ‘ਚ ਦੇਸ਼ ਵਿੱਚ ਲੁਧਿਆਣਾ ਨੰਬਰ ਦੋ ‘ਤੇ ਆ ਗਿਆ ਹੈ l ਹਰ ਸਾਲ ਸੜਕ ਹਾਦਸਿਆਂ ਵਿੱਚ 350 ਲੋਕਾਂ ਦੀ ਮੌਤ ਹੁੰਦੀ ਹੈ ਅਤੇ 500 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ l ਸੜਕ ਹਾਦਸਿਆਂ ਵਿੱਚ ਮੌਤ ਦਰ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 68ਫ਼ੀਸਦੀ ਹੈ l ਸੜਕ ਹਾਦਸਿਆਂ ਵਿੱਚ ਲੋਕਾਂ ਦੇ ਜੀਵਨ ਨੂੰ ਬਚਾਉਣ ਦੇ ਲਈ ਸਮਾਜਸੇਵੀ ਸੰਸਥਾ ‘ਰਾਹਤ’ ਪਹਿਲ ਕਰਨ ਜਾ ਰਹੀ ਹੈ l ਮੰਗਲਵਾਰ ਨੂੰ ਸੰਸਥਾ ਦੇ ਪ੍ਰਧਾਨ ਅਤੇ ਰਾਸ਼ਟਰੀ ਸੜਕ ਸੁਰੱਖਿਆ ਪਰਿਸ਼ਦ ਦੇ ਮੈਂਬਰ ਡਾ.ਕਮਲ ਸੋਈ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਸਾਲ 2020 ਵਿੱਚ ਉਨ੍ਹਾਂ ਦੇ ਸੰਗਠਨ ਨੇ 25 ਫੀਸਦੀ ਮੌਤ ਦਰ ਘੱਟ ਕਰਨ ਦਾ ਫੈਸਲਾ ਲਿਆ ਹੈ l ਡਾ.ਸੋਈ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਨੂੰ ਇਸ ਸਮੇਂ ਸਿਟੀ ਆਫ ਟਰੈਫਿਕ ਜਾਮ ਅਤੇ ਸਿਟੀ ਆਫ ਡੈਥ ਮੰਨਿਆ ਜਾਂਦਾ ਹੈ l ਬੀਤੇ ਤਿੰਨ ਸਾਲ ਦੇ ਦੌਰਾਨ ਸੜਕ ਹਾਦਸਿਆਂ ਵਿੱਚ 1100 ਲੋਕਾਂ ਦੀ ਮੌਤ ਹੋ ਚੁੱਕੀ ਹੈ l ਟਰੈਫਿਕ ਜਾਮ ਦੇ ਕਾਰਨ ਲਗਭਗ 500 ਕਰੋੜ ਦਾ ਵਿੱਤੀ ਨੁਕਸਾਨ ਵੀ ਆਮ ਲੋਕਾਂ ਨੂੰ ਝੇਲਣਾ ਪੈਂਦਾ ਹੈ l ਸੜਕ ਹਾਦਸਿਆਂ ਵਿੱਚ ਇੰਨੀ ਜ਼ਿਆਦਾ ਮੌਤ ਦਰ ਦੇ ਕਈ ਕਾਰਨ ਹੋ ਸਕਦੇ ਹਨ ਪਰ ਖਰਾਬ ਸੜਕਾਂ ਅਤੇ ਬੁਨਿਆਦੀ ਢਾਂਚੇ ਵਿੱਚ ਕਮੀ ਇੱਕ ਮੁੱਖ ਕਾਰਨ ਹੈ l ਡਾ.ਸੋਈ ਦਾ ਕਹਿਣਾ ਕਿ ਸ਼ਹਿਰ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਇਨਫ਼ਰਾਸਟਰਕਚਰ ‘ਤੇ ਰਚ ਕਰਨ ਦੀ ਹੈ l ਅਜਿਹੇ ਵਿੱਚ ਮੌਤ ਦਰ ਦਾ ਅੰਕੜਾ ਤਦ ਹੀ ਨੀਚੇ ਆ ਸਕਦਾ ਹੈ, ਜਦ ਸ਼ਹਿਰ ਦੇ ਚੌਰਾਹਿਆਂ ‘ਤੇ ਜ਼ੈਬਰਾ ਲਾਈਨ, ਟਰੈਫਿਕ ਲਾਈਟ, ਬਲੈਕ ਸਪਾਟ ਦੂਰ ਕਰਨ ਦੇ ਲਈ ਪੈਸਾ ਖਰਚ ਕੀਤਾ ਜਾਵੇ l ਇਸ ‘ਤੇ ਡਾ.ਸੋਈ ਨੇ ਕਿਹਾ ਕਿ ਸਰਕਾਰ ਦੇ ਕੋਲ ਪੈਸਾ ਹੈ ਪਰ ਜੇਕਰ ਉਹ ਖਰਚ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਸੰਸਥਾ ਸ਼ਹਿਰ ਦੇ ਕਾਰੋਬਾਰੀਆਂ ਤੋਂ ਲੈ ਕੇ ਆਮ ਵਿਅਕਤੀ ਤੱਕ ਪਹੁੰਚ ਬਣਾਊਗੀ l ਉਨ੍ਹਾਂ ਦਾ ਪੈਸਾ ਲੈ ਕੇ ਖਰਚ ਕੀਤਾ ਜਾਵੇਗਾ l ਮਾਰਚ ਵਿੱਚ ਸੰਸਥਾ ਸੈਮੀਨਾਰ ਦਾ ਆਯੋਜਨ ਕਰੂਗੀ l ਇਸ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਹਿੱਸਾ ਲੈਣਗੇ.ਸੋਈ ਨੇ ਕਿਹਾ ਕਿ ਫੰਡ ਦੇ ਲਈ ਗਡਕਰੀ ਨੂੰ ਵੀ ਕਿਹਾ ਜਾਵੇਗਾ l