Htv Punjabi
Punjab

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

ਮੁਕਤਸਰ ਸਾਹਿਬ : ਲਗਭਗ ਕਈ ਸਰਕਾਰੀ ਅਦਾਰਿਆਂ ਵਿੱਚ ਕਿਸੇ ਨਾ ਕਿਸ ਘੋਟਾਲੇ ਦੀ ਖ਼ਬਰ ਆਉਂਦੀ ਹੀ ਰਹਿੰਦੀ ਹੈ, ਮਗਰ ਅਜਿਹੇ ਵਿੱਚ ਮਾਮਲਾ ਜਦ ਸਾਡੇ ਬੱਚਿਆਂ ਦੇ ਭਵਿੱਖ ਬਣਾਉਣ ਵਾਲੇ ਸਕੂਲ ਦਾ ਹੋਵੇ ਤਾਂ ਪੈਰਾਂ ਥੱਲੇ ਤੋਂ ਜ਼ਮੀਨ ਖਿਸਕਣਾ ਲਾਜ਼ਮੀ ਹੈ l ਅਜਿਹਾ ਹੀ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨੇਆਂ ਵਾਲੀ ਦੇ ਸਰਕਾਰੀ ਸਕੂਲ ਦਾ ਹੈ l ਇਸ ਸਕੂਲ ਦੀ ਪ੍ਰਾਇਮਰੀ ਵਿਭਾਗ ਦੀ ਇੰਚਾਰਜ ‘ਤੇ ਧੱਕਾ ਕਰਨ ਦੇ ਇਲਜ਼ਾਮ ਲੱਗੇ ਹਨ l ਹੈਰਾਨੀ ਤਦ ਹੋਈ ਜਦ ਸਿੱਖਿਆ ਅਧਿਕਾਰੀ ਦੀ ਅਗਵਾਈ ਵਿੱਚ ਜਾਂਚ ਕਰਨ ਆਈ ਟੀਮ ਨਾਲ ਵੀ ਅਧਿਆਪਿਕਾ ਕੈਮਰੇ ਦੇ ਸਾਹਮਣੇ ਹੀ ਬਹਿਸ ਕਰਨ ਲੱਗ ਪਈ l ਸਰਕਾਰੀ ਅਹੁਦੇ ਦਾ ਦੁਰਉਪਯੋਗ ਕਰ ਸਕੂਲ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲਾ ਮਿਡ ਡੇ ਮੀਲ ਦਾ ਰਾਸ਼ਨ ਅਧਿਆਪਿਕਾ ਦੁਆਰਾ ਆਪਣੀ ਕਾਰ ਵਿੱਚ ਰੱਖਕੇ, ਘਰ ਲੈ ਜਾਣ ਦੀ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਵਾਲੇ ਧਰਮਜੀਤ ਸਿੰਘ ਸੀਪਾ ਨੇ ਦੱਸਿਆ ਕਿ ਸਕੂਲ ਇੰਚਾਰਜ ਅਧਿਆਪਿਕਾ ਹਰਪ੍ਰੀਤ ਕੌਰ ਨੇ ਮਿਡ ਡੇ ਮੀਲ ਘੋਟਾਲੇ ਦੇ ਨਾਲ ਨਾ ਸਕੂਲ ਵਿੱਚ ਲੱਗੇ ਦਰਖੱਤਾਂ ਨੂੰ ਵੀ ਵੇਚ ਦਿੱਤਾ ਅਤੇ ਸਕੂਲ ਦੀ ਇੰਚਾਰਜ ਅਧਿਆਪਿਕਾ ਹਰਪ੍ਰੀਤ ਕੌਰ ਨੇ ਹੁਕਮ ਦਿੱਤਾ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਸਕੂਲ ਵਿੱਚ ਨਾ ਆਵੇ l
ਜਿਸ ਕਰਕੇ ਉਹ ਅਧਿਆਪਿਕਾ ਦੇ ਵਿਰੁੱਧ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ l ਸਰਕਾਰੀ ਸਕੂਲ ਕਾਨੇਆਂ ਵਾਲੀ ਵਿੱਚ ਈਟੀਟੀ ਦੇ ਵਿਦਿਆਰਥੀ ਜੋ ਇਸ ਸਕੂਲ ਵਿੱਚ ਅਧਿਆਪਕ ਬਣਨ ਦੀ ਟਰੇਨਿੰਗ ਲੈ ਰਹੇ ਹਨ, ਉਨ੍ਹਾਂ ਨੇ ਦੱਸਿਆ ਕਿ ਮਿਡ ਡੇ ਮੀਲ ਦਾ ਸਮਾਨ, ਉਨ੍ਹਾਂ ਨੇ ਖੁਦ ਅਧਿਆਪਕ ਹਰਪ੍ਰੀਤ ਕੌਰ ਦੀ ਕਾਰ ਵਿੱਚ ਰਖਵਾਇਆ ਹੈ l ਕਥਿਤ ਤੌਰ ‘ਤੇ ਇਨ੍ਹਾਂ ਇਲਜ਼ਾਮਾਂ ਦਾ ਸਾਹਮਦਾ ਕਰਨ ਵਾਲੀ ਅਧਿਆਪਿਕਾ ਹਰਪ੍ਰੀਤ ਕੌਰ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਜਿਸ ਮਿਡਡੇ ਮੀਲ ਦੇ ਰਾਸ਼ਨ ਦੇ ਘੋਟਾਲੇ ਦੇ ਇਲਜ਼ਾਮ ਉਨ੍ਹਾਂ ‘ਤੇ ਲੱਗ ਰਹੇ ਹਨ, ਉਹ ਸਮਾਨ ਉਨ੍ਹਾਂ ਨੇ ਖੁੁਦ ਆਪਣੇ ਘਰ ਲਈ ਖਰੀਦਿਆ ਹੈ, ਤਾਂ ਉਹ ਉਸ ਸਮਾਨ ਨੂੰ ਘਰ ਲੈ ਗਈ l ਸਕੂਲ ਵਿਕਾਸ ਕਮੇਟੀ ਅਤੇ ਪਿੰਡ ਵਾਸੀਆਂ ਦੁਆਰਾ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰਨ ਪਹੁੰਚੇ ਸਿੱਖਿਆ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਜੁੜੇ ਸਾਰੇ ਲੋਕਾਂ ਦੇ ਬਿਆਨ ਲਿਖੇ ਜਾ ਚੁੱਕੇ ਹਨ l ਜਿਸਦੀ ਕਿ ਰਿਪੋਰਅ ਤਿਆਰ ਕਰਕੇ ਸੀਨੀਅਰ ਅਧਿਕਾਰੀਆ ਨੂੰ ਦਿੱਤੀ ਜਾਵੇਗੀ l

Related posts

ਖਪਤਕਾਰਾਂ ਲਈ ਖੁਸ਼ਖਬਰੀ, ਖਪਤਕਾਰ ਕਿਸੇ ਵੀ ਅਦਾਲਤ ‘ਚ ਕਰਵਾ ਸਕਦਾ ਹੈ ਆਹ ਕੰਮ!

Htv Punjabi

20 ਮਿੰਟ ‘ਚ ਅੱਖਾਂ ਠੀਕ ਕਰਨ ਵਾਲੇ ਡਾਕਟਰ ਨੇ ਕੀਤਾ ਕ੍ਰਿਸ਼ਮਾ; ਦੇਖੋ ਵੀਡੀਓ

htvteam

ਔਰਤ ਨੇ ਕਿਹਾ, ਇਸ ਪੁਲਿਸ ਵਾਲੇ ਦੇ ਮੁੰਡੇ ਨੇ ਮੇਰੇ ਅਤੇ ਮੁੰਡੇ ਨੂੰ ਕੀਤਾ ਅਗਵਾ ਅਤੇ ਮੇਰੇ ਮੁੰਡੇ ਤੋਂ ਚਟਵਾਏ ਆਪਣੇ ਪਿਓ ਦੇ ਪੈਰ

Htv Punjabi

Leave a Comment