Htv Punjabi
Punjab

ਸੜਕ ‘ਤੇ ਲੜਦੇ ਪਤੀ ਪਤਨੀ ਵਿੱਚ ਜਾ ਵੜਿਆ ਆਹ ਅਣਜਾਣ ਬੰਦਾ, ਪਤੀ ‘ਤੇ ਚਲਾਤੀਆਂ ਗੋਲੀਆਂ,ਅੱਗੇ ਦੀ ਕਹਾਣੀ ਖ਼ੌਫ਼ਨਾਕ

ਜਲੰਧਰ : ਇੱਥੋਂ ਦੇ ਗੋਪਾਲ ਨਗਰ ਵਿੱਚ ਰਹਿਣ ਵਾਲੇ ਇਲੈਕਟ੍ਰਿਸ਼ੀਅਨ ਪ੍ਰਹਿਲਾਦ ਅਤੇ ਉਨ੍ਹਾਂ ਦੀ ਪਤਨੀ ਕਿਰਨ ਦੇ ਵਿੱਚ ਝਗੜਾ ਹੋ ਰਿਹਾ ਸੀ, ‘ਤੇ ਉੱਥੋਂ ਲੰਘ ਰਹੇ ਇੱਕ ਕਥਿਤ ਪੱਤਰਕਾਰ ਨੇ ਗੋਲੀ ਚਲਾ ਦਿੱਤੀ l ਇੱਕ ਗੋਲੀ ਪ੍ਰਹਿਲਾਦ ਦੇ ਪੈਰ ਵਿੱਚ ਲੱਗੀ ਜਦਕਿ ਦੂਜੀ ਉਸਦੇ ਕੋਲੋਂ ਲੰਘ ਗਈ l ਗੁਆਂਢੀਆਂ ਦੇ ਬੁਲਾਉਣ ‘ਤੇ ਮੌਕੇ ‘ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਪ੍ਰਹਿਲਾਦ ਨੂੰ ਹਸਪਤਾਲ ਦਾਖਿਲ ਕਰਵਾਕੇ ਮੁਲਜ਼ਮ ਮੀਡੀਆ ਵਿਅਕਤੀ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ l ਮੁਲਜ਼ਮ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ l
ਏਸੀਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਪ੍ਰਹਿਲਾਦ ਅਤੇ ਉਸਦੀ ਪਤਨੀ ਕਿਰਨ ਦੇ ਵਿੱਚ ਅਕਸਰ ਝਗੜਾ ਹੁੰਦਾ ਹੈ l ਬੁੱਧਵਾਰ ਸਵੇਰੇ ਵੀ ਦੋਨੋਂ ਕਿਸੀ ਗੱਲ ਨੂੰ ਲੈ ਕੇ ਲੜਾਈ ਕਰ ਰਹੇ ਸੀ l ਦੋਨੋਂ ਲੜਦੇ ਲੜਦੇ ਗਲੀ ਵਿੱਚ ਆ ਗਏ l ਇਸ ਦੌਰਾਨ ਉੱਥੋਂ ਖੁਦ ਨੂੰ ਪੱਤਰਕਾਰ ਦੱਸਣ ਵਾਲਾ ਗੁਰਦੀਪ ਬਾਈਕ ‘ਤੇ ਆਪਣੀ ਪਤਨੀ ਦੇ ਨਾਲ ਲੰਘ ਰਿਹਾ ਸੀ l ਦੋਨਾਂ ਨੂੰ ਲੜਦਾ ਵੇਖ ਕੇ ਉਨ੍ਹਾਂ ਦੇ ਕੋਲ ਗਿਆ ਅਤੇ ਕਿਰਨ ਨੂੰ ਕਹਿਣ ਲੱਗਾ ਕਿ ਉਹ ਉਸਦੇ ਨਾਲ ਚੱਲੇ ਅਤੇ ਥਾਣੇ ਵਿੱਚ ਪ੍ਰਹਿਲਾਦ ਦੇ ਖ਼ਿਲਾਫ਼ ਸ਼ਿਕਾਇਤ ਦੇਵੇ l ਕਿਰਨ ਦੇ ਮਨ੍ਹਾਂ ਕਰਨ ‘ਤੇ ਗੁਰਦੀਪ ਉਸਦੇ ਪਤੀ ਪ੍ਰਹਿਲਾਦ ਨਾਲ ਬਹਿਸ ਕਰਨ ਲੱਗਾ l ਇਸ ਦੌਰਾਨ ਦੋਨਾਂ ਵਿੱਚ ਹੱਥੋਪਾਈ ਵੀ ਹੋਈ l ਗੁੱਸੇ ਵਿੱਚ ਆਏ ਗੁਰਦੀਪ ਨੇ ਆਪਦੀ ਪਿਸਤੌਲ ਨਾਲ ਪ੍ਰਹਿਲਾਦ ‘ਤੇ ਗੋਲੀ ਚਲਾ ਦਿੱਤੀ l ਏਸੀਪੀ ਹਰਸਿਮਰਤ ਨੇ ਦੱਸਿਆ ਕਿ ਪ੍ਰਹਿਲਾਦ ਦਾ ਸਿਵਿਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ l ਉੱਥੇ ਹੀ ਮੁਲਜ਼ਮ ਗੁਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ l ਉਸ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ l

Related posts

ਸਵੇਰੇ ਸਵੇਰੇ ਬਸ ‘ਚ ਸੁੱਤੀਆਂ ਸਵਾਰੀਆਂ ਨੇ ਦੇਖੀ ਪ੍ਰਤੱਖ ਮੌਤ

htvteam

ਪਾਣੀ ‘ਚ ਲਓ ਇਕ ਚਮਚਾ ਪਾਓ ਦਿਲ ਨੂੰ ਹਾਰਟ ਅਟੈਕ ਤੋਂ ਲਓ ਬਚਾਅ

htvteam

ਪੈਸਿਆਂ ਲਈ ਕਾਲਜ ਦੀਆਂ ਕੁੜੀਆਂ ਪਈਆਂ ਕਿਹੜੇ ਰਾਹ ?

htvteam

Leave a Comment