Htv Punjabi
Crime Punjab Video

Reel ਬਣਾਉਣ ਤੇ ਚੂੜੇ ਵਾਲੀ ਨਾਰ ਦਾ ਵੀ ਭੰਨਤਾ ਸਮਾਨ, ਗੇਟ ਚ ਖੜ੍ਹਕੇ ਦਿਖਾਇਆ

ਫਿਰੋਜ਼ਪੁਰ ਚ੍ਹ ਰੀਲ ਬਣਾਉਣ ਨੂੰ ਲੈਕੇ ਦੋ ਪਰਿਵਾਰਾਂ ਵਿੱਚ ਹੋਇਆ ਝਗੜਾ
ਆਰੋਪੀਆਂ ਨੇ ਮੁੰਡੇ ਬੁਲਾਕੇ ਘਰ ਦੀ ਕੀਤੀ ਭੰਨ ਤੋੜ
ਨਵ ਵਿਆਹੀ ਨੂੰਹ ਦੇ ਦਾਜ ਦੀ ਵੀ ਦਿੱਤਾ ਭੰਨ
ਪੰਚਾਇਤ ਵੱਲੋਂ ਮਾਮਲਾ ਸੁਲਝਾਣ ਤੋਂ ਬਾਅਦ ਪਾਇਆ ਗਿਆ ਸੀ ਮਤਾ
ਪੁਲਿਸ ਨੇ ਸ਼ਿਕਾਇਤ ਮਿਲਣ ਦਾ ਦਿੱਤਾ ਹਵਾਲਾ ਕਿਹਾ ਬਣਦੀ ਕਾਰਵਾਈ ਕੀਤੀ ਜਾਵੇਗੀ
ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਦੇ ਪਿੰਡ ਪੀਰ ਕੇ ਖਾਨਗੜ੍ਹ ਵਿੱਚ ਦੋ ਪਰਿਵਾਰਾਂ ਵਿਚਾਲੇ ਇੱਕ ਦੂਜੇ ਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿੰਡ ਦੇ ਹੀ ਕੁਝ ਲੋਕਾਂ ਨਾਲ ਕੁਝ ਮਹੀਨੇ ਪਹਿਲੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਮਾਮਲਾ ਪੰਚਾਇਤ ਨੇ ਬੈਠ ਕੇ ਨਿਪਟਾ ਦਿੱਤਾ ਸੀ ਅਤੇ ਬਕਾਇਦਾ ਇਸਦਾ ਇੱਕ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਕਿ ਜੇਕਰ ਕੋਈ ਧਿਰ ਮਤੇ ਦੀ ਉਲੰਘਣਾ ਕਰਦੀ ਹੈ ਜਾਂ ਫਿਰ ਇੱਕ ਦੂਜੇ ਉੱਪਰ ਝਗੜੇ ਦੀ ਪਹਿਲ ਕਰਦੀ ਹੈ ਤਾਂ ਉਸ ਉੱਪਰ 50 ਹਜ ਜੁਰਮਾਨਾ ਲਗਾਇਆ ਜਾਏਗਾ ਅਤੇ ਉਸ ਉੱਪਰ ਪੰਚਾਇਤ ਬਣਦੀ ਕਾਰਵਾਈ ਕਰੇਗੀ ਪਰ ਫਿਰ ਵੀ ਦੂਜੀ ਧਿਰ ਵੱਲੋਂ ਪੀੜਿਤ ਧਿਰ ਬੱਬੂ ਉੱਪਰ ਕੁਝ ਗੁੰਡੇ ਬੁਲਾ ਕੇ ਹਮਲਾ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਘਰ ਵਿੱਚ ਵੜ ਕੇ ਜੰਮ ਕੇ ਤੋੜ ਭੰਨ ਕੀਤੀ ਗਈ ਅਤੇ ਸੋਰਿਆਂ ਵੱਲੋਂ ਮਿਲਿਆ ਦਾਜ ਵੀ ਆਰੋਪੀਆਂ ਨੇ ਨਹੀਂ ਛੱਡਿਆ ਉਸ ਦੀ ਵੀ ਭੰਨਤੋੜ ਕੀਤੀ ਗਈ ਪੀੜਤਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ।

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਇਸ ਬਾਬਤ ਸ਼ਿਕਾਇਤ ਪ੍ਰਾਪਤ ਹੋਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਡ ‘ਤੇ ਚੱਲਣ ਲੱਗੇ ਆਲੇ-ਦੁਆਲੇ ਰੱਖੋ ਧਿਆਨ ਕਿਤੇ ਤੁਹਾਡੇ ਨਾਲ ਐਵੇਂ ਨਾ ਹੋ ਜਾਵੇ

htvteam

ਹੋਰ ਨਾ ਮੰਨੋ ਸਰਕਾਰ ਤੇ ਪ੍ਰਸ਼ਾਸ਼ਨ ਦੀ ਗੱਲ ? ਆਹ ਦੇਖੋ ਨਤੀਜਾ, ਅੱਜ ਪੰਜਾਬ ‘ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀਆਂ ਲੱਗ ਗਈਆਂ ਲਾਈਨਾਂ?

Htv Punjabi

ਸਸਪੈਂਡ ਹੋਣਗੇ ਅਫਸਰ ਜੇਕਰ ਨਹੀਂ ਬਣਾ ਕੇ ਦਿੱਤਾ 30 ਦਿਨਾਂ ਵਿੱਚ ਲਾਇਸੰਸ

Htv Punjabi

Leave a Comment