Htv Punjabi
Punjab

ਸੇਵਾ ਮੁਕਤ ਬੈਂਕ ਮਨੇਜਰ ਨੇ ਕਰਫ਼ਿਊ ਦੌਰਾਨ ਪੱਤਰਕਾਰ ਨਾਲ ਕੀਤਾ ਪੁੱਠਾ ਕੰਮ, ਦੇਖੋ ਆਹ ਪੁਲਿਸ ਪੱਤਰਕਾਰਾਂ ਦੀ ਕਿੰਨੀ ਕੁ ਮਿੱਤ ਐ

ਬਟਾਲਾ : ਇੱਥੋਂ ਦੀ ਪੁਲਿਸ ਵੱਲੋਂ ਕੀਤੇ ਗਏ ਫਰਜ਼ੀਵਾੜੇ ਨੂੰ ਧਿਆਨ ਵਿੱਚ ਲੈਂਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ l ਦਰਅਸਲ, ਇੱਕ ਡਿਜੀਟਲ ਮੀਡੀਆ ਦੇ ਕਰਮਚਾਰੀ ਅਤੇ ਉਸ ਦੀ ਪਤਨੀ ਨੇ ਗੁਆਂਢ ਵਿੱਚ ਰਹਿ ਰਹੇ ਰਿਟਾਇਰਡ ਬੈਂਕ ਮੈਨੇਜਰ ਨੂੰ ਪਾਣੀ ਪੀ ਲੀਕੇਜ ਠੀਕ ਕਰਵਾਉਣ ਦੀ ਗੱਲ ਕਹੀ ਸੀ l ਇਸ ਤੇ ਭੜਕੇ ਸਾਬਕਾ ਬੈਂਕ ਅਧਿਕਾਰੀ ਨੇ ਪੱਤਰਕਾਰ ਤੇ ਗੋਲੀਆਂ ਚਲਾ ਦਿੱਤੀਆਂ l ਬਾਅਦ ਵਿੱਚ ਜਦੋਂ ਗੱਲ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਨੇ ਜਾਂਚ ਵਿੱਚ ਆਤਮ ਰੱਖਿਆ ਵਿੱਚ ਹਵਾਈ ਫਾਇਰ ਕੀਤੇ ਜਾਣ ਦੀ ਕਹਾਣੀ ਬਣਾ ਕੇ ਉਲਟਾ ਪੱਤਰਕਾਰ ਤੇ ਹੀ ਕਰਫਿਊ ਦੇ ਉਲੰਘਣ ਦਾ ਮਾਮਲਾ ਦਰਜ ਕਰ ਦਿੱਤਾ l ਇਹ ਮਾਮਲਾ ਡੀਜੀਪੀ ਦਿਨਕਰ ਗੁਪਤਾ ਦੇ ਧਿਆਨ ਵਿੱਚ ਵੀ ਆਇਆ ਤਾਂ ਉਨ੍ਹਾਂ ਨੇ ਐਸਐਸਪੀ ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ l ਇਸ ਦੌਰਾਨ ਪੀੜਿਤ ਪੱਤਰਕਾਰ ਦੀ ਪਤਨੀ ਨੇ ਜਾਂਚ ਅਧਿਕਾਰੀ ਤੇ ਭਰੋਸਾ ਨਾ ਹੋਣ ਦੀ ਕਹਿੰਦੇ ਹੋਏ ਨਿਆਂ ਦੇ ਲਈ ਆਤਮਹੱਤਿਆ ਦੀ ਧਮਕੀ ਦਿੰਦੀ ਹੈ l
ਦੱਸ ਦਈਏ ਕਿ ਘਟਨਾ 27 ਮਾਰਚ ਦੀ ਹੈ l ਮੋਨਿਕਾ ਕਟੋਚ ਨੇ ਦੱਸਿਆ ਕਿ ਉਸ ਦਿਨ ਮੋਨਿਕ ਦਾ ਪਤੀ ਕੇਵਲ ਕਟੋਚ ਅਤੇ ਭਾਈ ਗੁਆਂਢ ਵਿੱਚ ਰਹਿੰਦੇ ਰਿਟਾਇਰਡ ਬੈਂਕ ਮੈਨੇਜਰ ਰਮੇਸ ਕੁਮਾਰ ਨੂੰ ਉਸ ਦੀ ਲਾਕ ਪਾਣੀ ਦੀ ਪਾਈਪ ਕਾਰਨ ਹੋ ਰਹੀ ਪਰੇਸ਼ਾਨੀ ਦੇ ਬਾਰੇ ਕਹਿਣ ਗਏ ਸਨ l ਇਸ ਦੌਰਾਨ ਭੜਕ ਗਏ ਰਮੇਸ਼ ਕੁਮਾਰ ਨੇ ਦੋਨਾਂ ਦੀ ਜਾਨ ਲੈਣ ਦੇ ਇਰਾਦੇ ਨਾਲ ਪਿਸਤੌਲ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ l ਇਸ ਸੰਬੰਧ ਵਿੱਚ ਕੇਵਲ ਨੇ ਪੁਲਿਸ ਨੂੰ ਸ਼ਿਕਾਇਤ ਕੀਤਾ ਤਾਂ ਮੌਕੇ ਤੇ ਪਹੁੰਚੇ ਜਸਬੀਰ ਸਿੰਘ ਰਾਏ ਨੇ ਇਨਸਾਫ ਕਰਨ ਦਾ ਭਰੋਸਾ ਦਿੱਤਾ l
ਹੈਰਾਨੀ ਤਾਂ ਉਸ ਸਮੇਂ ਹੋਈ, ਜਦੋਂ ਕੁਝ ਹੀ ਘੰਟਿਆਂ ਵਿੱਚ ਪੁਲਿਸ ਨੇ ਥਾਣਾ ਸਿਵਿਲ ਲਾਈਨ ਵਿੱਚ ਉਸ ਦੇ ਉਲਟਾ ਕੇਵਲ ਦੇ ਖਿਲਾਫ ਹੀ ਕਰਫਿਊ ਦੀ ਉਲੰਘਣਾ ਦਾ ਜ਼ਾਅਲੀ ਮਾਮਲਾ ਦਰਜ ਕਰ ਦਿੱਤਾ l ਰਮੇਸ਼ ਕੁਮਾਰ ਤੇ ਵੀ ਇਰਾਦਾ ਏ ਕਤਲ ਦੀ ਕਾਰਵਾਈ ਕਰਨ ਦੀ ਬਜਾਏ ਫਾਇਰਿੰਗ ਨੂੰ ਆਤਮਰੱਖਿਆ ਵਿੱਚ ਬਦਲ ਦਿੱਤਾ l ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਖੁਦ ਇਹ ਗੱਲ ਕਹਿ ਰਹੇ ਹਨ ਕਿ ਰਿਟਾਇਰਡ ਬੈਂਕ ਮੈਨੇਜਰ ਰਮੇਸ਼ ਕੁਮਾਰ ਨੇ ਛੱਤ ਤੇ ਚੜ ਕੇ ਸਿਰਫ ਇੱਕ ਹਵਾਈ ਫਾਇਰ ਕੀਤਾ ਸੀ, ਜਦ ਕਿ ਹਕੀਕਤ ਕੁਝ ਹੋਰ ਹੀ ਹੈ l ਗੋਲੀਆਂ ਦੇ ਨਿਸ਼ਾਨ ਗਲੀ ਵਿੱਚ ਵਿੱਚ ਇੱਕ ਘਰ ਦੀ ਦੀਵਾਰ ਕਰੀਬ 5-6 ਫੁੱਟ ਦੀ ਉੱਚਾਈ ਤੇ ਖਿੜਕੀ ਦੇ ਕੱਚ ਵਿੱਚ ਸਾਫ ਨਜ਼ਰ ਆ ਰਹੇ ਹਨ l ਜੇਕਰ ਇਨ੍ਹਾਂ ਨਿਸ਼ਾਨਾਂ ਤੇ ਗੌਰ ਕੀਤਾ ਜਾਵੇ ਤਾਂ ਸਾਫ ਹੈ ਕਿ ਪੁਲਿਸ ਨੇ ਝੂਠੀ ਕਹਾਣੀ ਬਣਾਈ ਹੈ l
ਉੱਧਰ ਦੂਜੇ ਪਾਸੇ ਪੀੜਿਤ ਪੱਤਰਕਾਰ ਪਰਿਵਾਰ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਨੇ ਇਸ ਕੇਸ ਵਿੱਚ ਮੋਟੇ ਪੈਸੇ ਖਾ ਕੇ ਜਾਨ ਲੈਣ ਦੀ ਕੋਸ਼ਿਸ਼ ਕਰਨ ਵਾਲੇ ਰਮੇਸ਼ ਕੁਮਾਰ ਨੂੰ ਬਚਾਇਆ ਹੈ l ਹੁਣ ਰਮੇਸ਼ ਕੁਮਾਰ ਖੁੱਲੇਆਮ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਉਸ ਦੇ ਕੋਲ ਬਹੁਤ ਪੈਸੇ ਹਨ, ਪੈਸੇ ਵਾਲੇ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ l
ਪਰ ਹੁਣ ਤੱਕ ਇਨਸਾਫ ਨਾ ਮਿਲਣ ਦੇ ਚੱਲਦੇ ਪੱਤਰਕਾਰ ਕੇਵਲ ਕਟੋਚ ਦੀ ਪਤਨੀ ਮੋਨਿਕਾ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਬੁਲਾ ਕੇ ਪੁਲਿਸ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਰਮੇਸ਼ ਕੁਮਾਰ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਨਹੀਂ ਕੀਤਾ ਤਾਂ ਉਹ ਬੱਚਿਆਂ ਦੇ ਨਾਲ ਐਸਐਸਪੀ ਦਫਤਰ ਦੇ ਬਾਹਰ ਆਤਮਹੱਤਿਆ ਕਰ ਲਵੇਗੀ l ਮੋਨਿਕਾ ਨੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਸਾਰੇ ਮਾਮਲੇ ਵਿੱਚ ਐਸਐਸਪੀ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ l
ਇਸ ਮਾਮਲੇ ਵਿੱਚ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਐਸਪੀ ਜਸਬੀਰ ਸਿੰਘ ਰਾਏ ਨੂੰ ਸੌਂਪ ਦਿੱਤੀ ਹੈ l ਪਰ ਮੋਨਿਕਾ ਕਟੋਚ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਸਬੀਰ ਸਿੰਘ ਰਾਏ ਤੇ ਭਰੋਸਾ ਨਹੀਂ ਹੈ.ਇਸ ਮਾਮਲੇ ਦੀ ਜਾਂਚ ਕਿਸੀ ਹੋਰ ਪੁਲਿਸ ਅਧਿਕਾਰੀ ਤੋਂ ਕਰਵਾਈ ਜਾਵੇ l ਜਦੋਂ ਗੋਲੀ ਚੱਲੀ, ਤਦ ਵੀ ਇਹੀ ਐਸ ਪੀ ਮੌਕਾ ਦੇਖ ਕੇ ਗਏ ਸਨ ਅਤੇ ਇਨ੍ਹਾਂ ਨੇ ਉਲਟਾ ਮੋਨਿਕਾ ਦੇ ਪਤੀ ਤੇ ਹੀ ਕੇਸ ਦਰਜ ਕਰ ਲਿਆ ਸੀ l

Related posts

ਗੁਰਦੁਆਰੇ ਮੱਥਾ ਟੇਕਣ ਗਏ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ ਜੋ ਭਾਣਾ ਓਹਨਾ ਨਾਲ ਵਾਪਰ ਗਿਆ; ਦੇਖੋ ਵੀਡੀਓ

htvteam

ਸਿੱਧੂ ਮੂਸੇਵਾਲਾ ਦੇ ਪਿੰਡ ਦੀ ਗੁਆਂਢਣ ਮਾਤਾ ਨਾਲ ਹੋਈਆਂ ਹੱਦਾਂ ਪਾਰ

htvteam

ਬੱਸ ਦੇ ਵਿੱਚ ਸਵਾਰੀਆਂ ਨੇ ਮਾਰੀਆਂ ਚੀਕਾਂ ?

htvteam

Leave a Comment