Htv Punjabi
Uncategorized

ਇਰਫਾਨ ਖਾਨ ਤੋਂ ਬਾਅਦ ਹੁਣ ਰਿਸ਼ੀ ਕਪੂਰ ਦਾ ਵੀ ਦਿਹਾਂਤ, ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਟੁੱਟ ਗਿਆ ਹਾਂ

ਮੁੰਬਈ : ਬਾਲੀਵੁਡ ਦੇ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਹੈ l ਉਹ 67 ਵਰਿਆਂ ਦੇ ਸਨ l ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਭਰਾ ਰਣਧੀਰ ਕਪੂਰ ਅਤੇ ਅਮਿਤਾਭ ਬੱਚਨ ਨੇ ਟਵੀਟ ਕਰਕੇ ਦਿੱਤੀ ਹੈ l ਅਮਿਤਾਭ ਬੱਚਨ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਰਿਸ਼ੀ ਕਪੂਰ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਹਨ l ਮੈਂ ਟੁੱਟ ਚੁੱਕਿਆ ਹਾਂ l
ਦੱਸ ਦਈਏ ਕਿ ਰਿਸ਼ੀ ਕਪੂਰ ਨੂੰ ਬੀਤੇ ਦਿਨੀਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਖੁਲਾਸਾ ਕੀਤਾ ਸੀ ਕਿ ਰਿਸ਼ੀ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ l ਰਿਸ਼ੀ ਕਪੂਰ ਨੂੰ ਬੁੱਧਵਾਰ ਸਵੇਰੇ ਐਚਐਨ ਰਿਲਾਇੰਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ l ਰਣਧੀਰ ਕਪੂਰ ਅਨੁਸਾਰ ਰਿਸ਼ੀ ਹਸਪਤਾਲ ਵਿੱਚ ਦਾਖਲ ਹੈ ਤੇ ਉਸ ਦੀ ਹਾਲਤ ਅਜੇ ਸਥਿਰ ਬਣੀ ਹੋਈ ਹੈ l ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਨਾਲ ਪੀੜਿਤ ਸੀ ਤੇ ਸ਼ਾਇਦ ਇਸੀ ਵਜ੍ਹ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਗਈ ਸੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ l ਇਸ ਤੋਂ ਪਹਿਲਾਂ ਰਿਸ਼ੀ ਕਪੂਰ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਲੰਘੇ ਫਰਵਰੀ ਮਹੀਨੇ ਵਿੱਚ ਵੀ ਹਸਪਤਾਲ ਦਾਖਲ ਰਹੇ ਹਨ l ਰਿਸ਼ੀ ਪਹਿਲਾਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਸਨ, ਜਿਸ ਬਾਰੇ ਉਨ੍ਹਾਂ ਨੇ ਖੁਦ ਦੱਸਿਆ ਸੀ ਕਿ ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਹੈ, ਜਿੱਥੋਂ ਉਹ ਤਬਦੀਲ ਹੋ ਕੇ ਮੁੰਬਈ ਚਲੇ ਗਏ ਸਨ l ਉੱਥੇ ਉਨ੍ਹਾਂ ਨੂੰ ਵਾਇਰਲ ਬੁਖਾਰ ਹੋਣ ਕਾਰਨ ਮੁੜ ਹਸਪਤਾਲ ਦਾਖਲ ਹੋਣਾ ਪਿਆ ਸੀ l
ਦੱਸ ਦਈਏ ਕਿ ਰਿਸ਼ੀ ਕਪੂਰ ਅਕਸਰ ਸ਼ੋਸ਼ਲ ਮੀਡੀਆ ਤੇ ਲੋਕ ਹਿੱਤਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਸਨ ਪਰ ਬੀਤੀ 2 ਅਪ੍ਰੈਲ ਤੋਂ ਉਨ੍ਹਾਂ ਨੇ ਨਾ ਤਾਂ ਕੋਈ ਟਵੀਟ ਕੀਤਾ ਤੇ ਨਾ ਹੀ ਉਹ ਕਿਸੇ ਹੋਰ ਸ਼ੋਸ਼ਲ ਮੀਡੀਆ ਐਪ ਤੇ ਨਜ਼ਰ ਆਏ ਸਨ l ਬਾਲੀਵੁਡ ਦੇ ਇਸ ਐਕਟਰ ਦੀ ਮੌਤ ਤੋਂ ਬਾਅਦ ਫਿਲਮ ਇੰਡਸਟਰੀ ਅੰਦਰ ਸੋਗ ਦੀ ਲਹਿਰ ਹੈ l ਕਿਉਂਕਿ ਇਸ ਤੋਂ ਪਹਿਲਾਂ ਬੁੱਧਵਾਰ ਪ੍ਰਸਿੱਧ ਅਦਾਕਾਰ ਇਰਫਾਨ ਖਾਨ ਵੀ ਕੈਂਸਰ ਨਾਲ ਚੱਲ ਰਹੀ ਆਪਣੀ ਜੰਗ ਵਿੱਚ ਹਾਰ ਗਏ ਤੇ ਉਨ੍ਹਾਂ ਨੂੰ ਦੁਨੀਆਂ ਛੱਡ ਕੇ ਜਾਣਾ ਪਿਆ l

Related posts

ਨੌਕਰੀ ਜਾਣ ਤੋਂ ਬਾਅਦ ਮੋਦੀ ਸਰਕਾਰ ਦਏਗੀ 2 ਸਾਲ ਤਕ ਦਾ ਪੈਸਾ !

admin

ਰੇਲਗੱਡੀ ਦਾ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ਅੱਜ ਤੋਂ …

htvteam

ਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ

htvteam

Leave a Comment