Htv Punjabi
Punjab

ਹੱਤਿਆ ਅਤੇ ਕਿਡਨੈਪਿੰਗ ਦੇ ਮਾਮਲੇ ਵਿੱਚ ਦੋ ਨੂੰ ਅੱਠ ਅੱਠ ਸਾਲ ਦੀ ਕੈਦ

ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਵਿਦਿਆਰਥੀ ਨੇਤਾ ਰਹੇ ਗੈਂਗਸਟਰ ਰੁਪਿੰਦਰ ਸਿੰਘ ਉਰਫ ਗਾਂਧੀ ਦੇ ਕਤਲ ਕੇਸ ਵਿੱਚ 2 ਮੁਲਜ਼ਮਾਂ ਨੂੰ ਅਦਾਲਤ ਨੇ ਕਿਡਨੈਪਿੰਗ ਦਾ ਦੋਸ਼ੀ ਕਰਾਰ ਦਿੱਤਾ ਹੈ l ਬੁੱਧਵਾਰ ਨੂੰ ਜ਼ਿਲ੍ਹਾ ਐਡੀਸ਼ਨਲ ਜੱਜ ਦੀ ਅਦਾਲਤ ਨੇ ਰਮਜੋਧ ਸਿੰਘ ਅਤੇ ਰਾਜਕੁਮਾਰ ਨੂੰ ਅੱਠ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਹੈ l ਦੱਸ ਦਈਏ ਕਿ ਸਾਲ 2003 ਵਿੱਚ 5 ਸਤੰਬਰ ਨੂੰ ਖੰਨਾ ਦੇ ਥਾਣਾ ਸਦਰ ਇਲਾਕੇ ਵਿੱਚ ਪਿੰਡ ਰਸੂਲੜਾ ਦੇ ਰੁਪਿੰਦਰ ਗਾਂਧੀ ਨੂੰ ਅਪਹਰਣ ਕਰਕੇ ਕਤਲ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ l ਇਸ ਹੱਤਿਆ ਕਾਂਡ ਵਿੱਚ ਗਾਂਧੀ ਦੇ ਦੋਸਤ ਹਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤ ਦਰਜ ਕੇਸ ਵਿੱਚ 11 ਮੁਲਜ਼ਮ ਨਾਮਜ਼ਦ ਕੀਤੇ ਗਏ ਸਨ l ਇਨ੍ਹਾਂ ਵਿੱਚੋਂ 9 ਮੁਲਜ਼ਮਾਂ ਨੂੰ ਪਹਿਲਾਂ ਹੀ ਇਸ ਮਾਮਲੇ ਵਿੱਚ ਕਿਡਨੈਪਿੰਗ ਦਾ ਦੋਸ਼ੀ ਮੰਨਦੇ ਹੋਏ ਅੱਠ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ l ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਉਹ ਰੁਪਿੰਦਰ ਦੇ ਨਾਲ ਪਿੰਡ ਨੋਲਦੀ ਤੋਂ ਸਕੂਟਰ ਵਾਪਸ ਆ ਰਿਹਾ ਸੀ.ਸਲੌਦੀ ਪਿੰਡ ਦੇ ਕੋਲ ਸਾਰੇ ਮੁਲਜ਼ਮ ਕਾਰ ਵਿੱਚ ਆ ਕੇ ਰੁਕੇl ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਨੇ ਹਵਾਈ ਫਾਇਰ ਕਰ ਕਤਲ ਦੀ ਨੀਅਤ ਨਾਲ ਰੁਪਿੰਦਰ ਗਾਂਧੀ ਨੂੰ ਕਿਡਨੈਪ ਕਰ ਲਿਆ ਸੀ l

Related posts

ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਦਾ ਦੇਹਾਂਤ, ਦੇਖੋ ਕਿਸ ਤਰ੍ਹਾਂ ਹੋਈ ਮੌਤ ਤੇ ਕਿਵੇਂ ਰਿਹਾ ਕਰਤਾਰ ਚੰਦ ਦਾ ਜੀਵਨ

Htv Punjabi

ਬਹਿਬਲਕਲਾਂ ਗੋਲੀ ਕਾਂਡ ਦੇ ਮ੍ਰਿਤਕ ਗਵਾਹ ਦੀ ਪਤਨੀ ਦੇ ਬਿਆਨ ‘ਤੇ ਤਿੰਨ ਨਾਮਜ਼ਦ

Htv Punjabi

ਦੇਖੋ ਡਾਕਟਰ ਨੇ ਕਿਵੇਂ ਬਚਾਈ ਬੰਦੇ ਦੀ ਜਾਨ ?

htvteam

Leave a Comment