Htv Punjabi
Punjab

ਸਕੂਲੀ ਬੱਚਿਆਂ ਨੇ ਆਪਸੀ ਲੜਾਈ ਨੂੰ ਬਣਾਇਆ ਜੰਗ, ਘਰ ਆ ਕੇ ਚਲਾਈਆਂ ਗੋਲੀਆਂ, 1 ਦੀ ਮੌਤ 4 ਜਖ਼ਮੀ

ਗੁਰਦਾਸਪੁਰ : ਜ਼ਿਲ੍ਹੇ ਦੇ ਕਸਬਾ ਹਰਚੋਵਾਲ ਵਿੱਚ ਉਸ ਸਮੇਂ ਮਾਹੌਲ ਤਨਾਅ ਵਾਲਾ ਹੋ ਗਿਆ, ਜਦ ਬੱਚਿਆਂ ਦਾ ਮਾਮੂਲੀ ਝਗੜਾ ਸੁਲਝਾਉਣ ਬੈਠੇ ਦੋ ਪੱਖਾਂ ਦੇ ਵੱਡੇ ਲੋਕ ਇੱਕ ਦੂਜੇ ਦੇ ਆਮਣੇ ਸਾਹਮਣੇ ਖੜੇ ਹੋ ਗਏ l ਗੱਲ ਇੱਥੋਂ ਤੱਕ ਵੱਧ ਗਈ ਕਿ ਨੌਬਤ ਫਾਇਰਿੰਗ ਤੱਕ ਆ ਗਈ l ਇਸ ਘਟਨਾ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਉੱਥੇ ਹੀ ਚਾਰ ਲੋਕ ਗੰਭੀਰ ਰੂਪ ਵਿੱਚ ਜਖ਼ਮੀ ਦੱਸੇ ਜਾ ਰਹੇ ਹਨ l ਫਿਲਹਾਲ, ਪੁਲਿਸ ਮਾਮਲੇ ਦੀ ਛਾਣਬੀਣ ਵਿੱਚ ਲੱਗੀ ਹੋਈ ਹੈ l
ਸੁਖਮਨਪ੍ਰੀਤ ਸਿੰਘ ਅਤੇ ਤੇਜਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵਿੱਚ 11ਵੀਂ ਕਲਾਸ ਵਿੱਚ ਪੜਦੇ ਬੱਚਿਆਂ ਦੇ ਵਿੱਚ ਮਾਮੂਲੀ ਝਗੜਾ ਹੋਇਆ ਸੀ ਪਰ ਮੰਗਲਵਾਰ ਦੇਰ ਰਾਤ ਦੂਸਰੀ ਪਾਰਟੀ ਦੇ ਉਨ੍ਹਾਂ ਹੀ ਬੱਚਿਆਂ ਨੇ ਆਪਣੇ ਕੁਝ ਸਾਥੀਆਂ ਸਮੇਤ ਘਰ ਵਿੱਚ ਵੜ ਕੇ ਅੰਧਾਧੁੰਦ ਗੋਲੀਆਂ ਬਰਸਾਨੀਆਂ ਸ਼ੁਰੂ ਕਰ ਦਿੱਤੀਆਂ l ਇਸ ਦੌਰਾਨ ਜਸਬੀਰ ਕੌਰ ਦੀ ਮੌਤ ਗਈ ਜਦਕਿ ਘਰ ਦੇ ਮਾਲਿਕ ਨਿਰੰਜਨ ਸਿੰਘ ਸਮੇਤ ਚਾਰ ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ l
ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ 15 ਦੇ ਕਰੀਬ ਲੋਕਾਂ ਨੇ 315 ਬੋਰ ਅਤੇ ਦੂਸਰੇ ਹਥਿਆਰਾਂ ਨਾਲ ਕਾਫੀ ਗੋਲੀਆਂ ਚਲਾਈਆਂ ਹਨ l ਇਸ ਘਟਨਾ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਚਾਰ ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਹਨ l ਪੁਲਿਸ ਨੇ ਕੇਸ ਦਰਜ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ l

Related posts

ਭਗਵੰਤ ਮਾਨ ਦੇ ਸ਼ਹਿਰ ਕੋਲ ਆਹ ਕੀ ਹੋ ਗਿਆ ?

htvteam

ਘਰ ਤੋਂ ਬਾਹਰ ਨਿਕਲਣ ਵਾਲੇ ਸਾਵਧਾਨ, ਮੌਸਮ ਵਿਭਾਗ ਦਾ ਐਲਾਨ

htvteam

ਘਰ ‘ਚ ਰੱਖੇ ਆਹ ਸਮਾਨ ਨੇ ਧਾਰਿਆ ਬੰਬ ਦਾ ਰੂਪ

htvteam

Leave a Comment