ਮੋਹਾਲੀ : ਹੁਣ ਸੁੰਘਣ ਤੋਂ ਪਤਾ ਚੱਲ ਜਾਵੇਗਾ ਕਿ ਕੋਰੋਨਾ ਹੋਇਆ ਹੈ ਜਾਂ ਨਹੀਂ।ਜੇਕਰ ਤੁਹਾਨੂੰ ਗੰਦ ਮਹਿਸੂਸ ਨਹੀਂ ਹੋਈ ਤਾਂ ਤੁਸੀਂ ਕੋਰੋਨਾ ਪ੍ਰਭਾਵਿਤ ਮਰੀਜ਼ ਹੋ ਸਕਦੇ ਹਨ।
ਮੋਹਾਲੀ ਦੇ ਨੈਸ਼ਨਲ ਐਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ ਦੇ ਵਿਗਿਆਨਿਕ ਕੋਵਿਡ-19 ਦੀ ਮੁੱਢਲੀ ਜਾਂਚ ਦੇ ਲਈ ਕਿੱਟ ਤਿਆਰ ਕਰ ਰਹੇ ਹਨ। ਇਸ ਦੇ ਬਾਅਦ ਦਫਤਰਾਂ, ਸ਼ੋਅਰੂਮ ਅਤੇ ਕਾਮਰਸ਼ੀਅਲ ਪਲੇਸ਼ ਤੇ ਆਉਣ ਵਾਲੇ ਲੋਕਾਂ ਨੂੰ ਗੰਦ ਤੋਂ ਕੋਰੋਨਾ ਮਹਾਂਮਾਰੀ ਦੇ ਲੱਛਣਾਂ ਦੀ ਪਹਿਚਾਣ ਕੀਤੀ ਜਾ ਸਕੇਗੀ। ਇਸ ਰਿਸਰਚ ਵਿੱਚ ਪੀਜੀਆਈ ਚੰਡੀਗੜ ਦੇ ਡਾਕਟਰਾਂ ਦੀ ਟੀਮ ਵੀ ਸਹਿਯੋਗ ਕਰ ਰਹੀ ਹੈ।ਇਸ ਕੋਰੋਨਾ ਰੈਪਿਡ ਟੈਸਟਿੰਗ ਕਿੱਟ ਨੂੰ ਘਰ ਅਤੇ ਰਸੋਈ ਵਿੱਚ ਹੋਣ ਵਾਲੀਆਂ ਚੀਜ਼ਾਂ ਤੋਂ ਤਿਆਰ ਕੀਤਾ ਜਾ ਰਿਹਾ ਹੈ।
ਨਾਬੀ ਦੇ ਵਿਗਿਆਨਿਕ ਕੋਰੋਨਾ ਦੀ ਮੁੱਢਲੀ ਜਾਂਚ ਦੇ ਲਈ ਕਿੱਟ ਤਿਆਰ ਕਰਨ ਵਿੱਚ ਲੱਗੇ ਹਨ।ਇਸ ਦੀ ਸ਼ੁਰੂਆਤੀ ਸਫਲਤਾ ਨਾਲ ਵਿਗਿਆਨਿਕ ਉਤਸ਼ਾਹਿਤ ਹਨ। ਹੁਣ ਇਸ ਤੇ ਫਾਈਨਲ ਰਿਸਰਚ ਜਾਰੀ ਹੈ।ਕਾਮਯਾਬੀ ਮਿਲਣ ਦੇ ਬਾਅਦ ਇਸ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਅਤੇ ਆਯੂਸ਼ ਮੰਤਰਾਲਿਆ ਨੂੰ ਮਨਜ਼ੂਰੀ ਦੇ ਲਈ ਭੇਜਿਆ ਜਾਵੇਗਾ।ਮਨਜ਼ੂਰੀ ਮਿਲਣ ਦੇ ਬਾਅਦ ਇਸ ਨੂੰ ਬਜ਼ਾਰੀ ਰੂਪ ਨਾਲ ਬ਼ਜਾਰ ਵਿੱਚ ਆਉਣ ਵਿੱਚ 6 ਮਹੀਨੇ ਦਾ ਸਮਾਂ ਲੱਗੇਗਾ।ਨਾਬੀ ਦੇ ਸਾਇੰਟਿਸਟ ਡਾਕਟਰ ਮਹਿੰਦਰ ਬਿਸ਼ਨੋਈ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ।ਇਸ ਰਿਸਰਚ ਵਿੱਚ ਡਾਕਟਰ ਬਿ਼ਸਨੋਈ ਨੂੰ ਉਨ੍ਹਾਂ ਦੀ ਟੈਕਨੀਕਲ ਅਤੇ ਲੈਬ ਟੀਮ ਦੇ ਨਾਲ ਪੀਜੀਆਈ ਦੇ ਡਾਕਟਰ ਵੀ ਸਹਿਯੋਗ ਦੇ ਰਹੇ ਹਨ।