ਲੁਧਿਆਣਾ : ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਅਤੇ ਤਸਕਰੀ ਵਿੱਚ ਮਦਦ ਕਰਨ ਵਾਲੇ ਐਸਐਚਓ ਡਿਵੀਜ਼ਨ 2 ਅਤੇ ਉਸ ਦੇ ਪ੍ਰਾਈਵੇਟ ਡਰਾਈਵਰ ਨੂੰ ਐਸਟੀਐਫ ਨੇ ਗ੍ਰਿਫਤਾਰ ਕੀਤਾ ਹੈ l ਮੁਲਜ਼ਮਾਂ ਦੀ ਪਹਿਚਾਣ ਖਾਸੀ ਕਲਾਂ ਵਾਸੀ ਅਮਨਦੀਪ ਸਿੰਘ ਗਿੱਲ ਅਤੇੇ ਅਜੈ ਕੁਮਾਰ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ 10 ਗ੍ਰਾਮ 35 ਮਿਲੀਗ੍ਰਾਮ ਹੈਰੋਈਨ ਅਤੇ 6 ਮੋਬਾਈਲ ਫੋਨ ਬਰਾਮਦ ਕੀਤੇ ਹਨ.ਫਿਲਹਾਲ ਮੁਲਜ਼ਮਾਂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ l
ਆਈਜੀ ਐਸਟੀਐਫ ਆਰਕੇ ਜਸਵਾਲ, ਈਆਈਜੀ ਸਨੇਹਦੀਪ ਸ਼ਰਮਾ ਅਤੇ ਇੰਚਾਰਜ ਹਰਬੰਸ ਸਿੰਘ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਹੈਡ ਕਾਂਸਟੇਬਲ ਬਲਬੀਰ ਸਿੰਘ ਨੂੰ 20 ਗ੍ਰਾਮ ਹੈਰੋਈਨ ਦੇ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਵਿਭਾਗ ਨੇ ਸਸਪੈਂਡ ਕੀਤਾ ਹੋਇਆ ਸੀ l ਪੁੱਛਗਿਛ ਦੌਰਾਨ ਉਸ ਨੇ ਦੱਸਿਆ ਕਿ ਐਸਐਚਓ ਡਿਵੀਜ਼ਨ 2 ਅਮਨਦੀਪ ਸਿੰਘ ਦੇ ਨਾਲ ਮਿਲ ਕੇ 5 ਤਸਕਰਾਂ ਨੂੰ ਸਵਿਫਟ ਕਾਰ ਵਿੱਚ ਗ੍ਰਿਫਤਾਰ ਕੀਤਾ ਸੀ l ਜਿਨ੍ਹਾਂ ਤੋਂ 10 ਗ੍ਰਾਮ 35 ਮਿਲੀਗ੍ਰਾਮ ਹੈਰੋਈਨ ਅਤੇ 6 ਮੋਬਾਈਲ ਪੁਲਿਸ ਨੇ ਬਰਾਮਦ ਕੀਤੇ ਹਨ ਅਤੇ ਉਸ ਨੂੰ ਐਸਐਚਓ ਨੇ ਆਪਣੇ ਕੋਲ ਰੱਖ ਲਿਆ l 10 ਫਰਵਰੀ ਦੀ ਰਾਤ ਉਨ੍ਹਾਂ ਨੂੰ ਲਾਕਅੱਪ ਵਿੱਚ ਬੈਠਾਇਆ ਫਿਰ ਐਸਐਚਓ ਨੇ 60 ਹਜ਼ਾਰ ਰੁਪਏ ਲੈ ਕੇ ਦੋਨਾਂ ਮੁਲਜ਼ਮਾਂ ਨੂੰ 11 ਫਰਵਰੀ ਅਤੇ 13 ਫਰਵਰੀ ਨੂੰ ਤਿੰਨਾਂ ਮੁਲਜ਼ਮਾਂ ਤੋਂ ਇੱਕ ਲੱਖ ਰੁਪਏ ਲੈ ਕੇ ਛੱਡ ਦਿੱਤਾ l ਪੈਸੇ ਐਸਐਚਓ ਦੇ ਡਰਾਈਵਰ ਅਜੈ ਨੇ ਫੜੇ ਸਨ l ਐਸਟੀਐਫ ਨੇ ਟਰੈਪ ਲਾਇਆ ਅਤੇ ਅਸਐਚਓ ਨੂੰ ਗ੍ਰਿਫਤਾਰ ਕਰ ਹੈਰੋਈਨ ਅਤੇ ਫੋਨ ਰਿਕਵਰ ਕਰ ਲਏ l ਐਸਐਚਓ ਨੂੰ ਸਸਪੈਂਡ ਕਰਨ ਦੇ ਆਰਡਰ ਕਰ ਦਿੱਤੇ ਗਏ ਅਤੇ ਵਿਭਾਗ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ l