Htv Punjabi
Punjab

ਇਨ੍ਹਾਂ ਸ਼ਹਿਰਾਂ ਵਿੱਚ ਹੋ ਰਹੇ ਹਨ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਮਕਾਨ ਤਿਆਰ

ਪਟਿਆਲਾ : ਪੰਜਾਬ ਸਰਕਾਰ ਦਾ ਇੱਕ ਉਦੇਸ਼ ਹੈ ਕਿ ਸਭ ਕੋਲ ਆਪਣਾ ਘਰ ਹੋਵੇ।ਖਾਸਕਰ ਉਨ੍ਹਾਂ ਐਸਸੀ ਬੀਸੀ ਗਰੀਬ ਪਰਿਵਾਰਾਂ ਦੇ ਕੋਲ ਜਿਨ੍ਹਾਂ ਦੇ ਕੋਲ ਹੁਣ ਰਹਿਣ ਦੇ ਲਈ ਮਕਾਨ ਨਹੀਂ ਹੈ।ਇਸ ਮਕਸਦ ਦੀ ਪੂਰਤੀ ਦੇ ਲਈ ਸਰਕਾਰ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਦਾ ਆਗਾਜ਼ ਕੀਤਾ ਹੈ।ਇਸ ਸਕੀਮ ਦੇ ਤਹਿਤ ਪਹਿਲੇ ਚਰਨ ਵਿੱਚ ਉਨ੍ਹਾਂ ਲੋਕਾਂ ਨੂੰ ਮਕਾਨ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ਦੀ ਸਾਲਾਨਾ ਆਮਦਨੀ 3 ਲੱਖ ਰੁਪਏ ਤੋਂ ਘੱਟ ਹੈ ਅਤੇ ਦੂਜੇ ਚਰਨ ਵਿੱਚ ਉਨ੍ਹਾਂ ਲੋਕਾਂ ਨੂੰ ਘਰ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ਦੀ ਸਾਲਾਨਾ ਆਮਦਨੀ 5 ਲੱਖ ਤੋਂ ਘੱਟ ਹੈ।

ਇਸ ਯੋਜਨਾ ਤੇ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।ਇਸ ਯੋਜਨਾ ਦੇ ਤਹਿਤ ਪਟਿਆਲਾ ਵਿੱਚ 176 ਮਕਾਨ 1.69 ਏਕੜ ਜ਼ਮੀਨ ਤੇ ਬਣਾਏ ਜਾ ਰਹੇ ਹਨ, ਲਗਭਗ 97 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਿਆ ਹੈ।ਇਸ ਕੰਮ ਨੂੰ ਪੂਰਾ ਕਰਨ ਦਾ ਜਿ਼ੰਮਾ ਪਟਿਆਲਾ ਡਿਵੈਲਪਮੈਂਟ ਅਥਾਰਿਟੀ ਨੂੰ ਦਿੱਤਾ ਗਿਆ ਹੈ।ਇਸ ਵਿੱਚ ਕੇਂਦਰ ਸਰਕਾਰ ਵੀ ਆਪਣਾ ਯੋਗਦਾਨ ਦੇ ਰਹੀ ਹੈ।ਪਰ ਜਿ਼ਆਦਾ ਖਰਚਾ ਪੰਜਾਬ ਸਰਕਾਰ ਦੁਆਰਾ  ਹੀ ਕੀਤਾ ਜਾ ਰਿਹਾ ਹੈ।ਇਸ ਦੇ ਇਲਾਵਾ ਪੰਜਾਬ ਸਰਕਾਰ ਨੇ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਲਈ 5000 ਆਵਾਸ ਮੁਹੱਈਆ ਕਰਵਾਉਣ ਦਾ ਉਦੇਸ਼ ਨਿਸ਼ਚਿਤ ਕੀਤਾ ਹੈ।

Related posts

ਹੁਣ ਲੁਧਿਆਣਾ ਚ ਵੱਜੀ ਹੜ੍ਹ ਦੇ ਖਤਰੇ ਦੀ ਘੰਟੀ ?

htvteam

ਹਰਿਆਣਾ ਬਾਰਡਰ ਤੇ ਸਿੱਖ ਸਰਦਾਰ ਨਾਲ ਦੇਖੋ ਪੁਲਿਸ ਨੇ ਕੀ ਕੀਤਾ

htvteam

ਅੰਮ੍ਰਿਤਪਾਲ ਦੇ ਹੱਕ ‘ਚ ਆਇਆ PM ਮੋਦੀ ਦਾ ਖਾਸ! ਫੇਰ ਕਰਤੀ ਸਿੱਧੀ ਸਪੋਟ ?

htvteam

Leave a Comment