Htv Punjabi
Punjab

ਹਥਿਆਰਾਂ ‘ਤੇ ਪਾਬੰਦੀ ਲੱਗੇ, ਤਾਂ ਅਸੀਂ ਵੀ ਹਥਿਆਰਾਂ ਵਾਲੇ ਗਾਣੇ ਬੰਦ ਕਰ ਦੇਵਾਂਗੇ

ਹੁਸ਼ਿਆਰਪੁਰ : ਇੱਥੇ ਚੱਲ ਰਹੇ ਬਸੰਤ ਮੇਲੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਨੇ ਇੱਕ ਗੰਭੀਰ ਟਿੱਪਣੀ ਦਿੱਤੀ l ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਹਥਿਆਰਾਂ ‘ਤੇ ਪਾਬੰਦੀ ਅਤੇ ਹਥਿਆਰਾਂ ਦੇ ਲਾਇਸੰਸ ਬਣਾਉਣੇ ਬੰਦ ਕਰ ਦੇਵੇਗੀ ਤਾਂ ਅਸੀਂ ਵੀ ਹਥਿਆਰਾਂ ਵਾਲੇ ਗਾਣੇ ਬੰਦ ਕਰ ਦੇਵਾਂਗੇ ਅਤ ਸਰਕਾਰ ਨੂੰ ਸਹਿਯੋਗ ਦੇਵਾਂਗੇ l
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗਾਇਕੀ ਵਿੱਚ ਨਸ਼ੇ ਦਾ ਕਿਤੇ ਜ਼ਿਕਰ ਨਹੀਂ ਹੈ ਤਾਂ ਸਰਕਾਰ ਠੇਕੇ ਵੀ ਬੰਦ ਕਰੇ l ਮੂਸੇਵਾਲਾ ਨੇ ਕੁਝ ਗਾਇਕਾਂ ਦਾ ਨਾਮ ਲਏ ਬਿਨ੍ਹਾਂ ਉਨ੍ਹਾਂ ‘ਤੇ ਬੋਲਦੇ ਹੋਏ ਕਿਹਾ ਕਿ ਅਸੀਂ ਕਿਹੜਾ ਆਈਬਰੋ ਬਣਵਾਉਂਦੇ ਹਾਂ ਅਤੇ ਜਿਹੜੇ ਕਾਮਯਾਬ ਨਹੀਂ ਹੁੰਦੇ ਹਨ ਤਾਂ ਦੂਸਰਿਆਂ ਨੂੰ ਬਦਨਾਮ ਕਰਨ ਲੱਗ ਪੈਂਦੇ ਹਨ l ਮੂਸੇਵਾਲੇ ਨੇ ਕਿਹਾ ਕਿ ਬਦਨਾਮ ਹੋਏ ਹਾਂ ਪਰ ਨਾਕਾਮ ਨਹੀਂ ਹੋਏ ਅਤੇ ਉਹ ਤਾਂ ਅਸੀਂ ਸਜਰਾ ਸ਼ਰੀਕ ਮੰਨ ਰਹੇ ਹਾਂ ਅਤੇ ਸਾਰੀ ਦੁਨੀਆਂ ਨੂੰ ਪਤਾ ਕੌਣ ਕਿੰਨੇ ਪਾਣੀ ‘ਚ ਹੈ l ਮੂਸੇਵਾਲੇ ਨੇ ਆਪਣੇ ਪੱਟ ‘ਤੇ ਥਾਪੀ ਮਾਰਦੇ ਹੋਏ ਕਿਹਾ ਕਿ ਉਨ੍ਹਾਂ ਵਿੱਚ ਥਾਪੀ ਮਾਰਨ ਦੀ ਤਾਕਤ ਹੈ ਤਾਂ ਮਾਰ ਰਹੇ ਹਨ ਅਤੇ ਦੋ ਤਿੰਨ ਸਾਲਾਂ ਵਿੱਚ ਪੰਜਾਬੀ ਗਾਇਕੀ ਦੁਨੀਆਂ ਵਿੱਚ ਰਾਜ ਕਰੇਗੀ l ਇੰਗਲੈਂਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ੋਅ ਦੀਆਂ ਘੰਅਿਆਂ ਵਿੱਚ ਹੀ ਟਿਕਟਾਂ ਵਿਕ ਗਈਆਂ l

Related posts

ਏਸ ਪਿੰਡ ‘ਚ ਇਕ ‘ਤੋਂ ਬਾਅਦ ਇਕ ਨੌਜਵਾਨ ਛੱਡ ਰਿਹੈ ਸੰਸਾਰ, ਆਪਣੇ ਪਿੰਡਾਂ ਨੂੰ ਬਚਾ ਲਓ

htvteam

ਤੂੜੀ ਵਾਲੇ ਕਮਰੇ ‘ਚ ਅਚਾਨਕ ਨਜ਼ਰ ਆਈ ਬਾਹਰਲੀ ਸ਼ੈਅ; ਪਿੰਡ ਵਾਲਿਆਂ ਨੇ ਜਵਾਕ ਡੱਕੇ ਘਰਾਂ ਅੰਦਰ

htvteam

ਮਾਲਕ ਨਾਲ ਗਾਰਡ ਕਰ ਗਿਆ ਕਾਂਡ !

htvteam

Leave a Comment