Htv Punjabi
Punjab

ਸਿਮਰਜੀਤ ਬੈਂਸ ਨੇ ਅਨੁਪਮ ਖੇਰ ਨਾਲ ਪਾਇਆ ਸਿੱਧਾ ਪੇਚਾ ਦਿੱਤਾ ਵੱਡਾ ਬਿਆਨ ਗੱਲਾਂ ਗੱਲਾਂ ਚ ਬਾਦਲ ਵੀ ਲਪੇਟ ਲਏ  .

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨੁਪਮ ਖੇਰ ਵੱਲੋਂ ਗੁਰਬਾਣੀ ਦੀਆਂ ਤੁੱਕਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ‘ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਸਿੱਖ ਕੌਮ ਦੀ ਭਾਵਨਾਵਾਂ ਨੂੰ ਢਾਹ ਲਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ.ਇਸ ਕਰਕੇ ਅਨੁਪਮ ਖੇਰ ਨੂੰ ਜਾਂ ਤਾਂ ਜਨਤਕ ਤੌਰ ਤੇ ਮਾਫ਼ੀ ਮੰਗਣੀ ਚਾਹੀਦੀ ਹੈ, ਤੇ ਜਾਂ ਉਸ ‘ਤੇ ਮਾਮਲਾ ਦਰਜ਼ ਕਰਕੇ ਕਾਨੂੰਨ ਮੁਤਾਬਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਨੂੰਨ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ।

ਇਸ ਦੌਰਾਨ ਸਿਮਰਜੀਤ ਬੈਂਸ ਨੇ ਕੇਂਦਰ ਸਰਕਾਰ ਵੱਲੋਂ 9 ਖਾਲਿਸਤਾਨੀ ਅੱਤਵਾਦੀ ਐਲਾਨਣ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।  ਉਨ੍ਹਾਂ ਨੂੰ ਕੀ ਮੁਸ਼ਕਿਲ ਹੈ ਅਤੇ ਕਿਉਂ ਇਹ ਵੱਖਰੇ ਸੂਬੇ ਦੀ ਮੰਗ ਕਰ ਰਹੇ ਨੇ ਇਸ ਬਾਰੇ ਵਿਚਾਰ ਹੋਣੀ ਚਾਹੀਦੀ ਹੈ। ਪੈਟਰੋਲ ਡੀਜ਼ਲ ਤੇ ਅਕਾਲੀ ਦਲ ਵੱਲੋਂ ਧਰਨੇ ਦੇਣ ਦੇ ਮਾਮਲੇ ਤੇ ਵੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਹਰਸਿਮਰਤ ਕੌਰ ਬਾਦਲ ਕੇਂਦਰ ਕੈਬਨਿਟ ‘ਚ ਉਹਦੇ ਲੈ ਕੇ ਬਿਰਾਜਮਾਨ ਹੈ ਉੱਥੇ ਦੂਜੇ ਪਾਸੇ ਪੰਜਾਬ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਵਿਰੋਧ ਕਰਨ ਜਾ ਰਹੇ ਨੇ। ਬੈਂਸ ਨੇ ਕਿਹਾ ਕਿ ਇਹ ਦੋਹਰੀ ਰਾਜਨੀਤੀ ਹੈ। ਜੇ ਧਰਨੇ ਲਾਉਣੇ ਨੇ ਤਾਂ ਪਹਿਲਾਂ ਕੇਂਦਰ ਸਰਕਾਰ ਵਿੱਚ ਜਾ ਕੇ ਲਾਉਣ। ਇਸ ਦੌਰਾਨ ਹਾਈਕੋਰਟ ਵੱਲੋਂ ਸਕੂਲ ਫ਼ੀਸਾਂ ‘ਤੇ ਸੁਣਾਏ ਦੇ ਫ਼ੈਸਲੇ ‘ਤੇ ਵੀ ਬੈਂਸ ਨੇ ਕਿਹਾ ਕਿ ਇਹ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਮਾਪਿਆਂ ਦਾ ਪੱਖ ਹਾਈਕੋਰਟ ਦੇ ਵਿੱਚ ਵਧੀਆ ਢੰਗ ਨਾਲ ਰੱਖੇ, ਪਰ ਨਿੱਜੀ ਸਕੂਲਾਂ ਨਾਲ ਸਾਂਝ ਕਰਕੇ ਸਰਕਾਰ ਨੇ ਮਾਪਿਆਂ ਦਾ ਪੱਖ ਅਦਾਲਤ ‘ਚ ਨਹੀਂ ਰੱਖਿਆ।

Related posts

ਬੱਚਿਆਂ ਦੀ ਖੇਡ ਬਣੀ ਜੰਗ ਦਾ ਮੈਦਾਨ ਮੁੰਡੇ ਨੇ ਚਲਾਈਆਂ ਗੋਲੀਆਂ, ਲੋਕਾਂ ਨੇ ਪਾਈਆਂ ਲਾਹਨਤਾਂ

Htv Punjabi

ਪਠਾਨਕੋਟ ਦੀਆਂ ਸੜਕਾਂ ‘ਤੇ ਸ਼ਰਾਬ ਦੀ ਮੱਚ ਗਈ ਲੁੱਟ, ਠੇਕੇ ਬੰਦ ਤੇ ਸ਼ਰਾਬੀਆਂ ਨੇ ਦਾਰੂ ਮਿਲਣ ਤੇ ਖੂਬ ਕੱਢੇ ਦੰਦ!

Htv Punjabi

ਕਿਸਾਨ ਨੇਤਾਵਾਂ ਤੇ ਸਰਕਾਰ ਦਾ ਵੱਡਾ ਐਕਸ਼ਨ ?

htvteam