Htv Punjabi
corona news Health India Punjab siyasat

ਲਓ ਬਈ ਜੇਕਰ ਤੁਸੀਂ ਕਰਫ਼ਿਊ ਦੌਰਾਨ ਪੁੱਠੇ ਫਸ ਗਏ ਓ ਤਾਂ ਸਰਕਾਰ ਤੁਹਾਡੇ ਤੇ ਹੋਣ ਜਾ ਰਹੀ ਐ ਮਿਹਰਬਾਨ!

ਨਵੀਂ ਦਿੱਲੀ : ਲਾਕਡਾਊਨ ਦੇ ਬਾਅਦ ਜਗ੍ਹਾ ਜਗ੍ਹਾ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਮੰਗ ਤੇਜ਼ੀ ਨਾਲ ਵੱਧਣ ਲੱਗੀ ਹੈ l ਰਾਜ ਸਰਕਾਰ ਹੀ ਨਹੀਂ ਇਲਾਕੇ ਦੇ ਸੰਸਦਾਂ ਤੇ ਵੀ ਦਬਾਅ ਬਣ ਰਿਹਾ ਹੈ l ਅਜਿਹੇ ਵਿੱਚ ਸੰਭਾਵਨਾਵਾਂ ਵੀ ਲੱਭੀਆਂ ਜਾ ਰਹੀਆਂ ਹਨ ਕਿ ਕਿਵੇਂ ਲਾਕਡਾਊਨ ਵਿੱਚ ਜਗ੍ਹਾ ਜਗ੍ਹਾ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ l ਇਸ ਦਾ ਸਭ ਤੋਂ ਵੱਡਾ ਰਸਤਾ ਰੇਲਵੇ ਹੈ.ਲਿਹਾਜ਼ਾ ਰੇਲਵੇ ਵੀ ਆਪਣੇ ਵੱਲੋਂ ਤਿਆਰੀ ਵਿੱਚ ਹੈ l ਜੇਕਰ ਕੇਂਦਰ ਸਰਕਾਰ ਤੋਂ ਹਰੀ ਝੰਡੀ ਮਿਲਦੀ ਹੈ ਤਾਂ ਕੁਝ ਸਪੈਸ਼ਲ ਟਰੇਨਾਂ ਗਰੀਨ ਜ਼ੋਨ ਵਿੱਚ ਚਲਾਈਆਂ ਜਾ ਸਕਦੀਆਂ ਹਨ l ਹਾਲਾਂਕਿ ਅਧਿਕਾਰਿਕ ਤੌਰ ਤੇ ਰੇਲਵੇ ਨੇ ਸਪੱਸ਼ਟ ਤੌਬ ਤੇ ਇਸ ਤੋਂ ਇਨਕਾਰ ਕੀਤਾ ਹੈ l
ਸੋਮਵਾਰ ਨੂੰ ਪ੍ਰਧਾਨਮੰਤਰੀ ਦੇ ਨਾਲ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਦੀ ਆਨਲਾਈਨ ਕਾਨਫਰੰਸਿੰਗ ਹੋਣ ਵਾਲੀ ਹੈ l ਅਜਿਹੇ ਵਿੱਚ ਸੰਭਵ ਹੈ ਕਿ ਕੁਝ ਰਾਜ ਜਗ੍ਹਾ ਜਗ੍ਹਾ ਫਸੇ ਲੋਕਾਂ ਨੂੰ ਆਪਣੇ ਰਾਜ ਵਿੱਚ ਬੁਲਾਉਣ ਦੀ ਚਰਚਾ ਕਰਨ l ਅਜਿਹੀ ਸਥਿਤੀ ਵਿੱਚ ਰੇਲਵੇ ਕੁਝ ਸਪੈਸ਼ਲ ਟਰੇਨਾਂ ਚਲਾ ਸਕਦੀ ਹੈ, ਤਾਂ ਕਿ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾ ਸਕੇ l ਰੇਲਵੇ ਦੇ ਅਨੁਸਾ ਜੇਕਰ ਸਪੈਸ਼ਲ ਟਰੇਨ ਇਨ੍ਹਾਂ ਦੇ ਲਈ ਚਲਦੀ ਹੈ ਤਾਂ ਰਸਤੇ ਵਿੱਚ ਇਹ ਟਰੇਨ ਨਾ ਹੀ ਕਿਤੇ ਰੁਕੇਗੀ ਅਤੇ ਨਾ ਹੀ ਯਾਤਰੀ ਹੀ ਟਰੇਨ ਨੂੰ ਰੋਕ ਸਕਦੇ ਹਨ l ਟਰੇਨ ਇੱਕ ਨਿਸ਼ਚਿਤ ਗਤੀ ਨਾਲ ਚੱੱਲੇਗੀ ਅਤੇ ਉੱਥੇ ਹੀ ਜਾ ਕੇ ਰੁਕੇਗੀ ਜਿੱਥੇ ਦੀ ਪਰਮਿਸ਼ਨ ਮਿਲੀ ਹੋਵੇਗੀ l
ਇਸ ਸਪੈਸ਼ਲ ਟਰੇਨ ਨਾਲ ਕੌਣ ਯਾਤਰਾ ਕਰੇਗਾ ਇਸ ਦੀ ਸਹਿਮਤੀ ਰਾਜ ਸਰਕਾਰ ਵੱਲੋਂ ਮਿਲੇਗੀ l ਯਾਤਰਾ ਦੇ ਲਈ ਕਿਸੀ ਤਰ੍ਹਾਂ ਦੇ ਪੈਸੇ ਵੀ ਯਾਤਰੀਆਂ ਤੋਂ ਨਹੀਂ ਲਏ ਜਾਣਗੇ l ਕੋਰੋਨਾ ਵਾਇਰਸ ਦੇ ਫੈਲਦੇ ਹੋਏ ਇਸ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖ ਕੇ ਟਰੇਨ ਹੀ ਨਹੀਂ ਸਟੇਸ਼ਨ ਤੇ ਵੀ ਸੋਸ਼ਲ ਡਿਸਟੈਸਿੰਗ ਦਾ ਖਿਆਲ ਰੱਖਿਆ ਜਾਵੇਗਾ l ਅਜਿਹੀ ਸਪੈਸ਼ਲ ਟਰੇਨ ਜੇਕਰ ਚੱਲਦੀ ਹੈ ਤਾਂ ਨਾਨ ਏਸੀ ਵੀ ਚੱਲਣਗੀਆਂ ਜਿਸ ਵਿੱਚ ਦਰਮਿਆਨ ਵਾਲੇ ਬਰਥ ਤੇ ਕਿਸੀ ਨੂੰ ਬੈਠਣ ਦੀ ਇਜ਼ਾਜ਼ਤ ਨਹੀਂ ਹੋਵੇਗੀ l ਸਪੈਸ਼ਲ ਟਰੇਨ ਦੇ ਨਾਲ ਇੱਕ ਆਈਸੋਲੇਟਿਡ ਕੋਚ ਵੀ ਚੱਲੇਗਾ l ਜਿਸ ਵਿੱਚ ਡਾਕਟਰਾਂ ਦੀ ਟੀਮ ਰਹੇਗੀ l ਰੇਲਵੇ ਦੇ ਅਧਿਕਾਰੀਆਂ ਦੇ ਅਨੁਸਾਰ ਹਲੇ ਕਿਸੀ ਤਰ੍ਹਾਂ ਦੀ ਟਰੇਨ ਚਲਾਉਣ ਦੀ ਯੋਜਨਾ ਨਹੀਂ ਹੈ l
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਰੇਲਵੇ ਦੀ ਤਿਆਰੀ ਹਰ ਸਮੇਂ ਰਹਿੰਦੀ ਹੈ l ਟਰੇਨ ਚਲਾਉਣ ਦੇ ਲਈ ਸਭ ਤੋਂ ਪਹਿਲਾਂ ਸਿਹਤ ਮੰਤਰਾਲਿਆ ਵੱਲੋਂ ਹਰੀ ਝੰਡੀ ਮਿਲਣੀ ਚਾਹੀਦੀ ਹੈ l ਫਿਲਹਾਲ ਕੋਈ ਫੈਸਲਾ ਨਹੀਂ ਹੈ l ਜਦ ਵੀ ਟਰੇਨ ਚੱਲੇਗੀ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇਗਾ l ਕੋਵਿਡ-19 ਦੀ ਵਜ੍ਹਾ ਕਾਰਨ ਇੱਕ ਵਿਭਾਗ ਫੈਸਲਾ ਨਹੀਂ ਲੈ ਸਕਦਾ ਹੈ l

Related posts

ਆਹ ਦੇਖੋ ਸੁਨਿਆਰੇ ਦੀ ਦੁਕਾਨ ‘ਚ ਕੀ ਹੋਇਆ; ਬੰਦਾ ਲਾ ਗਿਆ ਚੂਨਾ

htvteam

ਸਿੱਖਾਂ ਨਾਲ ਹੋ ਰਹੇ ਧੱਕੇ ਖਿਲਾਫ ਐਸਜੀਪੀਸੀ ਵਾਲ਼ੇ ਤਿੰਨ ਬੰਦੇ ਭੇਜਣਗੇ ਮੱਧ ਪ੍ਰਦੇਸ਼, ਦੇਖੋ ਕੀ ਬਣਦੈ !

Htv Punjabi

ਕਿਸਾਨਾਂ ਦੇ ਸੰਘਰਸ਼ ‘ਚ ਕੈਪਟਨ ਅਮਰਿੰਦਰ ਸਿੰਘ ਜੱਥੇਬੰਦੀਆਂ ਤੇ ਹੋਏ ਨਾਰਾਜ਼…..

htvteam

Leave a Comment