Htv Punjabi
Punjab

ਆਹ ਦੇਖੋ ਕੀ ਹੁੰਦਾ ਹੈ ਹਾਲ ਜਦੋਂ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫੜਦੀ! ਗਾਵਹ ਨੂੰ ਡਰਾਉਣ ਲਈ ਗੋਲੀਆਂ ਚਲਾ ਕੇ ਕਰ ਤਾ ਵੱਡਾ ਕਾਂਡ, ਹੁਣ ਪਈਆਂ ਨੇ ਪੁਲਿਸ ਨੂੰ ਭਾਜੜਾਂ!

ਤਰਨਤਾਰਨ ; ਕਚਹਿਰੀ ਵਿੱਚ ਹੱਤਿਆ ਦੇ ਮਾਮਲੇ ਵਿੱਚ ਗਵਾਹੀ ਦੇ ਕੇ ਵਾਪਸ ਆ ਰਹੇ ਨੌਜਵਾਨ ਤੇ ਕਾਰ ਸਵਾਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ l ਜਿਸ ਦੇ ਕਾਰਨ ਭਗਵਾਨ ਸਿੰਘ ਨਿਵਾਸੀ ਕਾਜੀਕੋਟ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ l ਜਿਸ ਨੂੰ ਉੱਥੇ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ l ਘਟਨਾ ਕਚਹਿਰੀ ਤੋਂ 200 ਮੀਟਰ ਦੂਰ ਤਰਨਤਾਰਨ ਬਠਿੰਡਾ ਨੈਸ਼ਨਲ ਹਾਈਵੇ ਤੇ ਹੋਈ ਹੈ l ਮੁਲਜ਼ਮ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ l ਜ਼ਖਮੀ ਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਦੀ ਇਸੀ ਸਾਲ ਜਨਵਰੀ ਮਹੀਨੇ ਵਿੱਚ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸੀ ਕੇਸ ਵਿੱਚ ਬੁੱਧਵਾਰ ਨੂੰ ਇਹ ਗਵਾਹੀ ਦੇਣ ਕਚਹਿਰੀ ਪਹੁੰਚਿਆ ਸੀ l

ਐਸਪੀ ਡੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਾਈਆਂ ਸਨ ਉਨ੍ਹਾਂ ਦੀ ਪਹਿਚਾਣ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ l ਸੀਸੀਟੀਵੀ ਫ਼ੁਟੇਜ ਦੇ ਆਧਾਰ ਤੇ ਪਤਾ ਲੱਗਿਆ ਹੈ ਕਿ ਜਿਸ ਗੱਡੀ ਵਿੱਚ ਨੌਜਵਾਨ ਸਵਾਰ ਹੋ ਕੇ ਆਏ ਸਨ ਉਹ ਗੱਡੀ ਤਰਨਤਾਰਨ ਨੰਬਰ ਦੀ ਹੈ l ਜਖਮੀ ਦੇ ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਦੀ ਜਨਵਰੀ ਦੇ ਅੰਮ੍ਰਿਤ ਬਾਠ, ਰਾਜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ l ਭਗਵਾਨ ਸਿੰਘ ਉਸ ਕੇਸ ਵਿੱਚ ਸ਼ਿਕਾਇਤਕਰਤਾ ਸੀ l ਮੁਲਜ਼ਿਮ ਉਸ ਤੇ ਰਾਜੀਨਾਮੇ ਦਾ ਦਬਾਵ ਬਣਾ ਰਹੇ ਸੀ l ਨਿਸ਼ਾਨ ਸਿੰਘ ਦੇ ਮੁਤਾਬਿਕ ਪੁਲਿਸ ਮੁਲਾਜ਼ਿਮਾਂ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਰਹੀ ਸੀ l ਇਸਦੇ ਫ਼ਾਇਦਾ ਚੱਕ ਕੇ ਉਨ੍ਹਾਂ ਨੇ ਉਸਦੇ ਭਾਈ ਭਗਵਾਨ ਸਿੰਘ ਤੇ ਵੀ ਗੋਲੀਆਂ ਮਾਰਕੇ ਹੱਤਿਆ ਕਰਨ ਦੀ ਕੋਸ਼ਿਸ਼ ਤਾਂ ਕਿ ਉਹ ਉਨ੍ਹਾਂ ਖਿਲਾਫ਼ ਗਵਾਹੀ ਨਾ ਦੇ ਸਕੇ l

Related posts

ਮੌਸਮ ਵਿਭਾਗ ਨੇ ਕਰਤਾ ਅ ਲਰਟ ਜਾਰੀ

htvteam

ਆਹ ਦੇਖੋ ਜਗਾੜੀ ਬੰਦੇ ਸਰਕਾਰੀ ਬਿਜਲੀ ਤੇ ਕੁੰਡੀ ਪਾ ਕੇ ਈ ਰਿਕਸ਼ਾ ਚਾਰਜ ਕਰਨ ਦਾ ਬਿਜਨਸ ਖੋਲੀ ਬੈਠੇ ਸਨ, ਫੜੇ ਗਏ

Htv Punjabi

ਲੁਧਿਆਣਾ ਦੀ ਚੋਣ ‘ਚ ਆਪ ਦੀ ਜਿੱਤ ਪਿੱਛੇ ਵੱਡਾ ਕਾਰਨ ਆਇਆ ਸਾਹਮਣੇ ?

htvteam

Leave a Comment