ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਵਫ਼ਦ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਉਹ ਨ੍ਹਿਜੀ ਤੌਰ ‘ਤੇ ਦਖਲ ਕਰ ਕਰੇ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਮਾਫ ਕਰਵਾ ਕੇ ਜਲਦੀ ਰਿਹਾਈ ਕਰਵਾਉਣ l ਸ਼ਾਹ ਦੇ ਕੋਲ ਮਾਮਲਾ ਚੁੱਕਦੇ ਹੋਏ ਵਫ਼ਦ ਨੇ ਕਿਹਾ ਰਾਜੋਆਣਾ ਬਿਨਾਂ ਪੈਰੋਲ ਦੇ 24 ਸਾਲ ਦਾ ਜੇਲ੍ਹ ਕੱਟ ਰਿਹਾ ਹੈ l ਐਸਜੀਪੀਸੀ ਨੇ 25 ਅਪ੍ਰੈਲ 2012 ਨੂੰ ਰਾਸ਼ਟਰਪਤੀ ਦੇ ਕੋਲ ਦਿਆ ਪਟੀਸ਼ਨ ਦੀ ਅਪੀਲ ਕੀਤੀ ਸੀ, ਜਿਸਦੀ ਸੁਣਵਾਈ ਹੋਣੀ ਬਾਕੀ ਹੈ l ਇਸ ਲਈ ਰਾਜੋਆਣਾ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ l ਵਫ਼ਦ ਵਿੱਚ ਐਸਜੀਪੀਸੀ ਅਤੇ ਡੀਐਸਜੀਐਸੀ ਪ੍ਰਧਾਨ ਦੇ ਇਲਾਵਾ ਤਖਤ ਸ਼੍ਰੀ ਹਜ਼ੂਰ ਸਾਹਿਬ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਜੱਥੇਦਾਰ ਸ਼ਾਮਿਲ ਸਨ l ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਦੇਸ਼ ਭਰ ਵਿੱਚ ਮਨਾਉਣ ਦੇ ਲਈ ਇੱਕ ਰਾਸ਼ਟਰੀ ਸਮਾਗਮ ਕਮੇਟੀ ਦਾ ਗਠਨ ਅਤੇ ਰਾਸ਼ਟਰੀ ਛੁੱਟੀ ਦੇਣ ਦੀ ਮੰਗ ਕੀਤੀ ਗਈ l ਐਸਜੀਪੀਸੀ ਦੇ ਵਫ਼ਦ ਨੂੰ ਨਨਕਾਣਾ ਸਾਹਿਬ ਜਾਣ ਦੀ ਆਗਿਆ ਨਾ ਦਿੱਤੇ ਜਾਣ ਦਾ ਮੁੱਦਾ ਵੀ ਚੁੱਕਿਆ ਗਿਆ l