Htv Punjabi
Punjab

ਟਿਊਸ਼ਨ ਪੜਨ ਆਏ ਬੱਚਿਆਂ ਲਈ ਕਮਰੇ ‘ਚੋਂ ਬੁਲਾਉਣ ਗਿਆ ਪਤੀ ਪਰ ਪਤਨੀ ਨੇ ਕੀਤਾ ਆਹ ਕਾਰਾ ,ਦੇਖੋ ਕੀ

ਖੰਨਾ : ਗੋਲੀ ਲੱਗਣ ਨਾਲ ਮਹਿਲਾ ਸਾਇੰਸ ਟੀਚਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ l ਪਤੀ ਨੇ ਸਵੇਰੇ ਪਤਨੀ ਦੀ ਖੂਨ ਨਾਲ ਲਿਬੜੀ ਲਾਸ਼ ਦੇਖੀ.ਘਟਨਾ ਪੰਜਾਬ ਦੇ ਲੁਧਿਆਣਾ ਦੀ ਹੈ l ਖੰਨਾ ਦੇ ਗੁਲਮੋਹਰ ਨਗਰ ਵਿੱਚ ਰਹਿਣ ਵਾਲੀ ਔਰਤ ਟੀਚਰ ਅੰਜਲੀ ਦੀ ਘਰ ਵਿੱਚ ਹੀ ਖੂਨ ਨਾਲ ਲਿਬੜੀ ਲਾਸ਼ ਮਿਲੀ l ਹਾਲਤ ਦੇਖ ਕੇ ਮ੍ਰਿਤਕ ਦਾ ਪਤੀ ਧਰਮਿੰਦਰ ਬੇਸੁਧ ਹੋ ਗਿਆ l ਪਤੀ ਨੇ ਜਿਵੇਂ ਤਿਵੇਂ ਖੁਦ ਨੂੰ ਸੰਪਾਲਿਆ ਅਤੇ ਪੁਲਿਸ ਨੂੰ ਖਬਰ ਦਿੱਤੀ l ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪਤੀ ਨਾਲ ਪੁੱਛਗਿਛ ਕੀਤੀ l ਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਟਿਊਸ਼ਨ ਪੜਨ ਵਾਲੇ ਬੱਚੇ ਅਏ ਸਨ l ਜਦੋਂ ਉਹ ਮ੍ਰਿਤਕ ਦਾ ਦਰਵਾਜ਼ਾ ਖੁਲਵਾਉਣ ਗਿਆ ਤਾਂ ਦੇਖਿਆ ਕਿ ਅੰਜਲੀ ਦੀ ਲਾਸ਼ ਖੂਨ ਨਾਲ ਲਿਬੜੀ ਪਈ ਸੀ l ਪਤੀ ਨੇ ਦੱਸਿਆ ਕਿ ਅੰਜਲੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ l ਉਨ੍ਹਾਂ ਦੀ ਇੱਕ ਕੁੜੀ ਹੈ, ਜੋ ਕਿ ਕੈਨੇਡਾ ਵਿੱਚ ਪੜਾਈ ਕਰ ਰਹੀ ਹੈ l ਅੰਜਲੀ ਕਾਫੀ ਸਮੇਂ ਤੋਂ ਤਨਾਅ ਵਿੱਚ ਚੱਲ ਰਹੀ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ l ਪੁਲਿਸ ਦਾ ਕਹਿਣਾ ਕਿ ਗੋਲੀ 32 ਬੋਰ ਦੀ ਪਿਸਤੌਲ ਨਾਲ ਚੱਲੀ ਹੈ l ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਕਿ ਹੱਤਿਆ ਹੈ ਜਾਂ ਖੁਦਕੁਸ਼ੀ l

Related posts

ਬੀਬੀਆਂ ਨੇ ਫੜ ਲਿਆ ਮੰਤਰੀ ਦਾ ਬੰਦਾ, ਫੇਰ ਉਹੀ ਹੋਈ

htvteam

ਹੁਣ ਕੈਨੇਡਾ ਸਰਕਾਰ ਪੰਜਾਬੀਆਂ ‘ਤੇ ਹੋਈ ਮੇਹਰਬਾਨ

htvteam

ਬੱਚੀ ਦੇ ਜਨਮ ਹੁੰਦੇ ਹੀ ਲੋਕ ਲੱਖਾਂ ਦੀਆਂ ਗੱਡੀਆਂ ਕਰਨ ਚੱਲੇ ਭਗਵੰਤ ਮਾਨ ਦੇ ਹਵਾਲੇ

htvteam

Leave a Comment