Htv Punjabi
corona news crime news Fitness Health Punjab Video

ਪੁਲਿਸੀਏ ਨੂੰ ਗੱਡੀ ਦੇ ਬੌਨੇਟ ‘ਤੇ ਟੰਗਣ ਵਾਲੇ ਨੌਜਵਾਨ ਦੇ ,ਘਰ ਆਈ ਵੱਡੀ ਖੁਸ਼ਖਬਰੀ, ਪੁਲਿਸ ਵਾਲੇ ਵੀ ਹੋਏ ਹੈਰਾਨ !  

ਜਲੰਧਰ (ਦਵਿੰਦਰ ਕੁਮਾਰ) :-ਲੰਘੀ 2 ਮਈ ਨੂੰ ਇਥੋਂ ਦੇ ਮਿਲਕ ਬਾਰ ਚੌਂਕ ‘ਚ ਜਿਸ ਨੌਜਵਾਨ ਦੀ ਗੱਡੀ ਥਾਣੇਦਾਰ ਮੁਲਖ ਰਾਜ ਨੂੰ ਬੋਨਟ ਤੇ ਹੀ ਘੜੀਸ ਕੇ ਕਾਫੀ ਦੂਰ ਤੱਕ ਲੈ ਗਈ ਸੀ, ਉਸ ਮਾਮਲੇ ‘ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗਏ ਕਾਰ ਚਾਲਕ ਅਨਮੋਲ ਮਹਿਮੀਂ ਨੂੰ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਚ ਅਨਮੋਲ ਮਹਿਮੀਂ ਅਤੇ ਉਸਦੇ ਪਿਤਾ ਖਿਲਾਫ ਧਾਰਾ 307 ਤਹਿਤ ਮੁਕੱਦਮਾਂ ਦਰਜ ਕੀਤਾ ਸੀ। ਜਦਕਿ ਘਟਨਾ ਤੋਂ ਸਿਰਫ 11 ਦਿਨਾਂ ਬਾਅਦ ਹੀ ਅਨਮੋਲ ਦੇ ਵਕੀਲਾਂ ਦੀਆਂ ਜ਼ਬਰਦਸਤ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਸੀਆਰਪੀਸੀ ਦੀ ਧਾਰਾ 439 ਤਹਿਤ ਮੁਲਾਜ਼ਿਮ ਨੂੰ ਜਮਾਨਤ ਤੇ ਰਿਹਾ ਕਰਨ ਦੇ ਹੁਕਮ ਦੇ ਦਿੱਤੇ ਹਨ। ਜਿਸ ਤੋਂ ਬਾਅਦ ਅਨਮੋਲ ਮਹਿਮੀ ਜੇਲ੍ਹ ਚੋਂ ਰਿਹਾ ਹੋਕੇ ਘਰ ਪਹੁੰਚ ਗਿਆ ਹੈ।
ਦੱਸ ਦਈਏ ਕਿ ਤਾਲਾਬੰਦੀ ਤੇ ਕਰਫਿਊ ਦੌਰਾਨ ਪੁਲਿਸ ‘ਤੇ ਕਈ ਵਾਰ ਹਮਲੇ ਹੋਏ ਸਨ ਜਿਸ ਦੌਰਾਨ ਲੋਕਾਂ ਨੇ ਪੁਲਿਸ ਵਾਲਿਆਂ ਨਾਲ ਹਮਦਰਦੀ ਜਤਾਉਂਦਿਆਂ ਉਨ੍ਹਾਂ ਦਾ ਪੱਖ ਪੂਰਿਆ ਸੀ, ਪਰ ਅਨਮੋਲ ਦੇ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਲੋਕ ਅਨਮੋਲ ਤੇ ਉਸਦੇ ਪਰਿਵਾਰ ਦੇ ਪੱਖ ‘ਚ ਭੁਗਤਦੇ ਨਜ਼ਰ ਆਏ।  ਜਿਨ੍ਹਾਂ ਏ ਅਨਮੋਲ ਅਤੇ ਉਸਦੇ ਪਿਤਾ ਤੇ ਪੁਲਿਸ ਵੱਲੋਂ ਦਰਜ ਕੀਤੇ ਕੇਸ ਦਾ ਵਿਰੋਧ ਕੀਤਾ।
ਇਧਰ ਦੂਜੇ ਪਾਸੇ ਅਨਮੋਲ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਦਾਲਤ ਚ ਇਹ ਤਰਕ ਦਿੱਤਾ ਕਿ ਅਨਮੋਲ ਦੀ ਕਿਸੇ ਵੀ ਪੁਲਿਸ ਵਾਲੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ। ਘਟਨਾ ਮੌਕੇ ਜੋ ਕੁਝ ਵੀ ਹੋਇਆ ਉਹ ਸਿਰਫ ਇੱਕ ਇਤਫਾਕ ਸੀ। ਉਨ੍ਹਾਂ ਕਿਹਾ ਕਿ ਅਨਮੋਲ ਜੇਕਰ ਮੌਕੇ ਤੇ ਬ੍ਰੇਕ ਲਾ ਦੇਂਦਾ ਤਾਂ ਉਸਨੂੰ ਸੱਤ ਵੀ ਲੱਗ ਸਕਦੀ ਸੀ, ਇਸ ਤੋਂ ਇਲਾਵਾ ਜੇਕਰ ਅਨਮੋਲ ਕੋਈ ਮੁਜਰਿਮ ਹੁੰਦਾ ਤਾਂ ਉਹ ਗੱਡੀ ਭਜਾਕੇ ਲਾਇ ਜਾਂਦਾ।  ਜਦਕਿ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਹੋਇਆ ਤੇ ਅਨਮੋਲ ਨੇ ਗੱਡੀ ਸਈਦ ‘ਤੇ ਲਾਈ ਜਿਸ ਨਾਲ ਥਾਣੇਦਾਰ ਮੁਲਖ ਰਾਜ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਮਨ ਲਿਆ ਤੇ ਅਨਮੋਲ ਨੂੰ ਜਮਾਨਤ ਦੇ ਦਿੱਤੀ। ਜਮਾਨਤ ਮਿਲਣ ਤੋਂ ਬਾਅਦ ਅਨਮੋਲ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।  ਪਰਿਵਾਰ ਵਾਲੇ ਹੁਣ ਹਰ ਉਸ ਬੰਦੇ ਦਾ ਧੰਨਵਾਦ ਕਰ ਰਹੇ ਹਨ ਜਿਨ੍ਹਾਂ ਨੇ ਇਸ ਔਖੀ ਘੜੀ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਯੂਥ ਅਕਾਲੀ ਲੀਡਰ ਨੇ ਕੈਮਰੇ ਸਾਹਮਣੇ ਟੱਪੀਆਂ ਸ਼ਰਮ ਦੀਆਂ ਹੱਦਾਂ, ਸੁੰਨੀ ਗਲੀ ਦੇਖ ਨੌਜਵਾਨ ਨੂੰ ਖਿੱਚ ਕੇ ਲੈ ਗਿਆ ਘਰ ਦੇ ਅੰਦਰ, ਰੱਸੀ ਨਾਲ ਬੰਨ੍ਹਕੇ ਕੀਤਾ ਗ਼ਲਤ ਕੰਮ ਦੇਖੋ LIVE ਤਸਵੀਰਾਂ 

Htv Punjabi

ਇੱਥੇ ਲਗਦਾ ਹੈ ਅੱਖਾਂ ਦਾ ਲੰਗਰ,500 ਤੋਂ ਵੱਧ ਲੋਕਾਂ ਨੂੰ ਮਿਲੀ ਰੋਸ਼ਨੀ

Htv Punjabi

ਜਹਾਜ ‘ਚ ਪੰਜਾਬੀ ਮੁੰਡੇ ਨੇ ਦਿਖਾਇਆ ਕਰਤਬ; ਦੇਖੋ ਵੀਡੀਓ

htvteam

Leave a Comment