Htv Punjabi
Punjab Video

ਮਸ਼ਹੂਰ ਗਾਇਕਾ ਦੀ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਈ ਫੋਟੋ ਦਾ ਹੋਸ਼ ਉੱਡਾਊ ਸੱਚ! ਗਾਇਕਾ ਕਹਿੰਦੀ ਸਭ ਬਕਵਾਸ ਐ 

ਸੰਗਰੂਰ(ਮਨਿੰਦਰ ਸਿੰਘ): ਪੰਜਾਬ ਦੀ ਮਸ਼ਹੂਰ ਗਾਇਕਾ ਕੌਰ ਬੀ ਦੀਆਂ ਇੱਕ ਤਸਵੀਰ ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ।   ਉਸ ਤਸਵੀਰ ਨੂੰ ਕਈ ਅਖਬਾਰਾਂ ਅਤੇ ਨਿਊਜ਼ ਚੈਨਲਾਂ ਨੇ ਆਪੋ ਆਪਣੇ ਮਾਧਿਅਮਾਂ ਰਹੀ ਲੋਕਾਂ ਨੂੰ ਦਿਖਾ ਕੇ ਇਹ ਗੱਲ ਆਖੀ ਸੀ ਕਿ ਕੌਰ ਬੀ ਨੂੰ ਸਿਹਤ ਭਿਭਾਗ ਦੀ ਟੀਮ ਨੇ ਕੁਆਰੰਟਾਈਨ ਕੀਤੈ, ਕਿਉਂਕਿ ਕੌਰ ਬੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਆਪਣੇ ਜੱਦੀ ਪਿੰਡ ਮੂਨਕ ਵਾਪਿਸ ਆਈ ਸੀ। ਪਰ ਹੁਣ ਕੌਰ ਬੀ ਦੀ ਓਸੇ ਫੋਟੋ ਨੂੰ ਲੈ ਕੇ ਉਸ ਨੇ ਖੁਦ ਕਈ ਵੱਡੇ ਖੁਲਾਸੇ ਕੀਤੇ ਨੇ।  ਗਾਇਕਾ ਕੌਰ ਬੀ ਨੇ ਕੈਮਰੇ ਸਾਹਮਣੇ ਆਪਣੀ ਉਸ ਫੋਟੋ ਦਾ ਅਤੇ ਸਿਹਤ ਵਿਭਾਗ ਵੱਲੋਂ ਉਸਨੂੰ ਕੁਆਰੰਟਾਈਨ ਕਰਨ ਦੀਆਂ ਖਰਬਾਂ ਬਾਰੇ ਜੋ ਸੱਚ ਦੱਸਿਆ ਉਹ ਸਭ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ।

 

ਕੌਰ ਬੀ ਅਨੁਸਾਰ ਸਿਹਤ ਭਿਭਾਗ ਦੀ ਟੀਮ ਪਿੰਡ ‘ਚ ਆਈ ਤਾਂ ਸੀ ਤੇ ਇੱਕ ਯਾਦਗਰ ਫੋਟੋ ਕਰਵਾਉਣ ਲਈ ਉਹੋ ਪੂਰੀ ਟੀਮ ਉਸਦੇ ਘਰ ਵੀ ਆਈ ਸੀ। ਪਰ ਬਾਅਦ ਵਿੱਚ ਉਸ ਨਾਲ ਖਿੱਚਵਾਈ ਗਈ ਫੋਟੋ ਕਿਸੇ ਨੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਇਹ ਅਫਵਾਹ ਫੈਲਾ ਦਿੱਤੀ ਕਿ ਕੌਰ ਬੀ ਨੂੰ ਕੋਰੋਨਾ ਸ਼ੱਕੀ ਹੋਣ ਕਰਕੇ ਘਰ ‘ਚ ਕੁਆਰੰਟਾਈਨ ਕੀਤਾ ਗਿਐ।  ਹੋਰ ਤਾਂ ਹੋਰ ਕੌਰ ਬੀ ਦੇ ਇਸ ਬਿਆਨ ਦੀ ਪੁਸ਼ਟੀ ਪਿੰਡ ਮੂਨਕ ਦੇ ਸਰਪੰਚ ਕੁਲਵੰਤ ਸਿੰਘ ਨੇ ਵੀ ਕੀਤੀ।

 

ਪਰ ਦੂਜੇ ਪਾਸੇ ਤੁਹਾਨੂੰ ਇਹ ਵੀ  ਦੱਸ ਦੇਈਏ ਕਿ ਸੰਗਰੂਰ ਦੇ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਵੀ ਮੀਡੀਆ ਸਾਹਮਣੇ ਗਾਇਕਾ ਕੌਰ ਬੀ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਆਰੰਟਾਈਨ ਕਰਨ ਦੀ ਪੁਸ਼ਟੀ ਕੀਤੀ ਸੀ।  ਆਖ਼ਰ ਦੋਵਾਂ ਵਿਚੋਂ ਕੌਣ ਸੱਚ ਬੋਰ ਰਿਹੈ ਹੈ ਕੌਰ ਬੀ ਜਾ ਸੰਗਰੂਰ ਦਾ ਸਿਹਤ ਵਿਭਾਗ ?ਤੇ ਜੇਕਰ ਗਾਇਕਾ ਕੌਰ ਬੀ ਬਾਰੇ ਅਜਿਹੀ ਗੱਲ ਅਫਵਾਹ ਦੇ ਤੌਰ ‘ਤੇ ਫੈਲਾਈ ਗਈ ਐ ਤਾਂ ਉਸ ਤੇ ਕੀ ਕਾਰਵਾਈ ਹੋਵੇਗੀ  ਇਹ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ ….

Related posts

ਆਹ ਸ਼ਹਿਰ ‘ਚ ਬੰਦੇ ਨੂੰ ਜਦੋਂ ਨਾ ਲੱਭਿਆ ਬੱਸ ਅੱਡਾ

htvteam

ਟ੍ਰੈਵਲ ਏਜੰਟਾਂ ਦੀ ਰਿਪੇਅਰ ਹੋਣੀ ਸ਼ੁਰੂ ਹੋਈ ਪੰਜਾਬ ‘ਚ

htvteam

ਕਰਫ਼ਿਊ ਤੇ ਤਾਲਾਬੰਦੀ ਦੌਰਾਨ ਲੋਕ ਮਰ ਰਹੇ ਨੇ ਭੁੱਖੇ ਤੇ ਆਹ ਲੋਕਾਂ ਦਾ ਹਾਲ ਦੇਖੋ, ਪੁਲਿਸ ਨੇ ਛਾਪਾ ਮਾਰਕੇ ਮੌਕੇ ਤੋਂ ਫੜੀਆਂ,…

Htv Punjabi

Leave a Comment