Htv Punjabi
Punjab Video

ਪੰਜਾਬ ਦੇ ਇਸ ਸ਼ਹਿਰ ‘ਚ ਹੋਣ ਲੱਗਾ ਇਟਲੀ ਵਾਲਾ ਕੰਮ ! ਕੈਮਰੇ ‘ਚ ਕੈਦ ਹੋਈਆਂ ਹੈਰਾਨ ਕਰਨ ਵਾਲਿਆਂ ਤਸਵੀਰਾਂ 

ਮਾਲੇਰਕੋਟਲਾ :- ਪੰਜਾਬ ‘ਚ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸੰਗਰੂਰ ਦੇ ਮਾਲੇਰਕੋਟਲਾ ਪ੍ਰਸ਼ਾਸ਼ਨ ਨੇ ਕੁਝ ਅਜਿਹੇ ਕਦਮ ਚੁੱਕੇ ਨੇ ਜਿਸ ਨੂੰ ਦੇਖ ਕੇ ਲੋਕਾਂ ਨੂੰ ਇਟਲੀ, ਚੀਨ ਤੇ ਤੁਰਕੀ ਵਰਗੇ ਮੁਲਕਾਂ ਦੀ ਯਾਦ ਆ ਗਈ ਐ। ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਸ ਦੀ ਜਿਉਂਦੀ ਜਾਗਦੀ ਉਧਾਹਰਣ ਐਚਟੀਵੀ ਯਾਨੀ ਹਕੀਕਤ ਟੀਵੀ ਪੰਜਾਬੀ ਦੇ ਕੈਮਰੇ ਨੇ ਕੈਦ ਕੀਤੀ ਹੈ।

ਜਿਥੇ ਸਾਫ ਦਿਖਾਈ ਦਿੱਤਾ ਕਿ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਅੰਦਰੋਂ ਜਿਹੜੇ ਵੀ ਲੋਕ ਮੁਸੀਬਤ ਦੇ ਮਾਰੇ ਹੋਏ ਹੰਗਾਮੀ ਹਾਲਾਤਾਂ ਦੌਰਾਨ ਆਪੋ-ਆਪਣੇ ਘਰਾਂ ‘ਚੋਂ ਨਿਕਲਣ ਲਈ ਮਜਬੂਰ ਹੋਏ, ਸੜਕਾਂ ‘ਤੇ ਖੜ੍ਹੇ ਪ੍ਰਸ਼ਾਸ਼ਨਿਕ ਹੁਕਮਾਂ ਦੇ ਬੱਝੇ ਹੋਏ ਨਗਰ ਕੌਂਸਲ ਮਾਲੇਰਕੋਟਲਾ ਦੇ ਮੁਲਾਜ਼ਮ ਉਨ੍ਹਾਂ ਦੀਆਂ ਗੱਡੀਆਂ ਤੇ ਦੋ ਪਹੀਆ ਵਾਹਨਾਂ ਨੂੰ ਸੈਨੇਟਾਈਜ਼ ਕਰ ਰਹੇ ਸਨ। ਇਹ ਲੋਕ ਹਰ ਆਉਣ ਜਾਣ ਵਾਲੇ ਦੇ ਨਿੱਜੀ ਜਾਂ ਸਰਕਾਰੀ ਵਾਹਨ ਨੂੰ ਰੋਕ ਕੇ ਹੈਂਡਲ ਸ਼ੀਸ਼ੇ ਤੇ ਟਾਇਰਾਂ ਤੋਂ ਇਲਾਵਾ ਵਹਾਂ ਦੇ ਹਰ ਉਸ ਹਿੱਸੇ ਨੂੰ ਸੈਨੇਟਾਈਜ਼ ਕਰ ਰਹੇ ਸਨ ਜਿਥੇ ਜਿਥੇ ਮੁਲਾਜ਼ਮਾਂ ਨੂੰ ਇਨਸਾਨੀ ਹੱਥ ਲੱਗਣ ਦਾ ਸ਼ੱਕ ਹੁੰਦਾ ਸੀ ।
ਇਸ ਸਾਰੀ ਪ੍ਰਕਿਰਿਆ ਦੌਰਾਨ ਐਚ ਟੀਵੀ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਇਸ ਦੌਰਾਨ ਨਾ ਸਿਰਫ ਸੈਨੇਟੀਜ਼ ਕਰ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਬਲਕਿ ਰਾਹਗੀਰਾਂ ਵਲੋਂ ਦਿੱਤੀਆਂ ਗਈਆਂ ਪ੍ਰਤੀਕਿਰਿਆਂਵਾ ਵੀ ਕੈਮਰੇ ਚ ਕੈਦ ਕੀਤੀਆਂ।  ਆਖ਼ਰ ਕੀ ਕਿਹਾ ਸੈਨੇਟਾਈਜ਼ ਕਾਰਨ ਵਾਲੇ ਮੁਲਾਜ਼ਮਾਂ ਨੇ ਤੇ ਇਹ ਪ੍ਰਕਿਰਿਆ ਕੀਨੀ ਦੇਰ ਤੱਕ ਚੱਲੇਗੀ ਇਹ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ …

Related posts

ਪਹਿਲਾਂ ਬੰਦਾ ਕਰਦੀਆਂ ਗ-ਰਮ, ਫਿਰ ਬਣਾਉਂਦੀਆਂ ਅਸ਼-ਲੀਲ ਵੀਡੀਓ

htvteam

ਆਹ ਮੁੰਡਿਆਂ ਦੀ ਆਰਮੀ ਚ ਜਵਾਨੀ ਹੋਈ ਬਰਬਾਦ ?

htvteam

ਕੈਨੇਡਾ ਦਾ ਬੰਦਾ ਪੰਜਾਬ ‘ਚ ਕਰਵਾਉਣ ਜਾ ਰਿਹਾ ਸੀ ਵੱਡਾ ਕਾਂਡ; ਕੈਮਰੇ ਸਾਹਮਣੇ ਖੁੱਲ੍ਹ ਗਏ ਸਾਰੇ ਪੋਲ

htvteam

Leave a Comment