ਮੋਗਾ : ਬੀਤੇ ਦਿਨੀਂ ਆਪਣੀ ਘਰਵਾਲੀ ਨਾਲ ਕੁੱਟ ਮਾਰ ਅਤੇ ਉਸ ਦੇ ਵਾਲ ਕੱਟਕੇ ਪੂਰੇ ਪਿੰਡ ਵਿੱਚ ਘੁਮਾਉਣ ਤੋਂ ਬਾਅਦ ਫਰਾਰ ਪਤੀ ਝੰਡਿਆਣਾ ਗਰਬੀ ਦੇ ਰਹਿਣ ਵਾਲੇ ਅਤੇ ਪੰਜਾਬ ਪੁਲਿਸ ਦੇ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਤੋਂ ਅਰੈਸਟ ਕਰ ਲਿਆ ਹੈ l ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਨ ਤੋਂ ਬਾਅਦ ਵਾਲ ਕੱਟ ਕੇ ਅਤੇ ਸਰੀਰ ‘ਤੇ ਕਾਲਾ ਤੇਲ ਪਾ ਕੇ ਪਿੰਡ ਵਿੱਚ ਘੁਮਾਇਆ ਸੀ l ਪੁਲਿਸ ਇਸ ਸੰਬੰਧੀ ਮਾਮਲੇ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਤਾਂ ਪੀੜਿਤਾ ਨੇ ਮਹਿਲਾ ਆਯੋਗ ਨੂੰ ਗੁਹਾਰ ਲਾਈ ਸੀ l ਮਾਮਲਾ ਧਿਆਨ ਵਿੱਚ ਆਉਣ ‘ਤੇ ਮਹਿਲਾ ਆਯੋਗ ਨੇ 4 ਦਿਨ ਵਿੱਚ ਪੁਲਿਸ ਤੋਂ ਰਿਪੋਰਟ ਮੰਗੀ ਸੀ l ਪੰਜਾਬ ਮਹਿਲਾ ਆਯੋਗ ਦੀ ਤਲਵਾਰ ਮੋਗਾ ਪੁਲਿਸ ‘ਤੇ ਲਟਕਦੇ ਹੀ ਸ਼ਨੀਵਾਰ ਸਵੇਰੇ ਪੁਲਿਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਸਥਿਤ ਉਸ ਦੇ ਮੌਸੇਰੇ ਭਾਈ ਦੀ ਸਰਕਾਰੀ ਕੋਠੀ ਤੋਂ ਗ੍ਰਿਫਤਾਰ ਕਰ ਲਿਆ l ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਜ਼ੇਲ੍ਹ ਭੇਜ ਦਿੱਤਾ ਗਿਆ ਹੈ l ਮੁਲਜ਼ਮ ਨੇ ਪੁਲਿਸ ਦੇ ਸਾਹਮਣੇ ਕਿਹਾ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਗਲਤ ਸੰਬੰਧ ਹਨ l ਇਸ ਲਈ ਝਗੜਾ ਹੁੰਦਾ ਸੀ ਪਰ ਪਿੰਡ ਵਿੱਚ ਨਹੀਂ ਘੁਮਾਇਆ ਸੀ l
ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪਿੰਡ ਝੰਡਿਆਣਾ ਗਰਬੀ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਿਮ ਆਪਣੀ ਪਤਨੀ ਨੂੰ ਰੋਜ਼ ਕੁੱਟਦਾ ਸੀ l ਉਸ ਦੇ ਵਾਲ ਕੱਟ ਕੇ, ਮੂੰਹ ਕਾਲਾ ਕਰਕੇ ਪਿੰਡ ਵਿੱਚ ਚੱਕਰ ਲਗਵਾਏ ਸਨ l ਜੇਕਰ ਕੋਈ ਛੁਡਵਾਉਣ ਲਈ ਆਉਂਦਾ ਸੀ ਤਾਂ ਉਹ ਆਪਣੀ ਪਤਨੀ ਹੋਰ ਰੋਜ਼ ਕੁੱਟਦਾ ਸੀ l ਪਿੰਡ ਵਾਸੀ ਪ੍ਰੀਤਮ ਕੌਰ ਨੇ ਕਿਹਾ ਹੈ ਕਿ ਉਸ ਦੇ ਘਰ ਤੋਂ ਸਬ ਇੰਸਪੈਕਟਰ ਗੁਰਜੰਟ ਸਿੰਘ ਅਤੇ ਉਸ ਦੇ ਨਾਲ 2 ਔਰਤ ਕਾਂਸਟੇਬਲ ਆਈਆਂ ਸਨ l ਉਸ ਪੀੜਿਤਾ ਨੂੰ ਆਪਣੇ ਨਾਲ ਲੈ ਗਈਆਂ l
