Htv Punjabi
Punjab

ਨਿਹੰਗ ਹਮਲੇ ‘ਚ ਜ਼ਖ਼ਮੀ ਹਰਜੀਤ ਸਿੰਘ ਨਾਲ ਘਰ ਪਹੁੰਚਣ ਤੇ ਘਟੀ ਅਜੀਬ ਘਟਨਾ, ਵੇਖਣ ਵਾਲਿਆਂ ਦੀਆਂ ਅੱਖਾਂ ‘ਚ ਵੀ ਆ ਗਏ ਹੰਝੂ

ਪਟਿਆਲਾ : ਪਟਿਆਲਾ ਪੁਲਿਸ ਦੇ ਜਿਸ ਸਬ ਇੰਸਪੈਕਟਰ ਹਰਜੀਤ ਸਿੰਘ ਉੱਤੇ ਲੰਘੀ 12 ਅਪ੍ਰੈਲ ਵਾਲੇ ਦਿਨ ਨਿਹੰਗ ਬਾਣੇ ਵਿੱਚ ਆਏ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਹੱਥ ਗੁੱਟ ਨਾਲੋਂ ਵੱਖ ਕਰ ਦਿੱਤਾ ਸੀ l ਉਹ ਹੁਣ ਪੀਜੀਆਈ ਵਿਖੇ 18 ਦਿਨ ਇਲਾਜ ਕਰਵਾਉਣ ਉਪਰੰਤ ਠੀਕ ਹੋ ਕੇ ਅੱਜ ਘਰ ਪਰਤ ਆਏ ਹਨ l ਪਟਿਆਲਾ ਪਹੁੰਚਣ ਤੇ ਸਬ ਇੰਸਪੈਕਟਰ ਹਰਜੀਤ ਸਿੰਘ ਦਾ ਪਟਿਆਲਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਜ਼ਿਲ੍ਹੇ ਦੇ ਐਸਐਸਪੀ ਮਨਜੀਤ ਸਿੰਘ ਸਿੱਧੂ ਸਮੇਤ ਲਗਭਗ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ l

ਏਸ ਮੌਕੇ ਵਿਭਾਗ ਵੱਲੋਂ ਨਾ ਸਿਰਫ ਹਰਜੀਤ ਸਿੰਘ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਬਲਕਿ ਪੁਲਿਸ ਬੈਂਡ ਨੇ ਬਹਾਦੁਰੀ ਵਾਲੀ ਧੁਨ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ l ਇਹ ਇੱਕ ਅਜਿਹਾ ਮੌਕਾ ਸੀ ਜਦੋਂ ਹਰਜੀਤ ਸਿੰਘ ਨੂੰ ਨਾ ਸਿਰਫ ਉਨ੍ਹਾਂ ਦਾ ਪੁਲਿਸ ਵਿਭਾਗ ਬਲਕਿ ਇਲਾਕੇ ਦੇ ਲੋਕਾਂ ਨੇ ਵੀ ਆਪੋ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਖਲੋ ਕੇ ਤਾੜੀਆਂ ਮਾਰ ਕੇ ਸਵਾਗਤ ਕੀਤਾ l

ਦੱਸ ਦਈਏ ਕਿ ਹਰਜੀਤ ਸਿੰਘ ਦਾ ਹੱਥ ਹੁਣ ਠੀਕ ਹੈ ਤੇ ਉਨ੍ਹਾਂ ਦੀਆਂ ਉਂਗਲੀਆਂ ਵਿੱਚ ਵੀ ਹਲਚਲ ਆ ਗਈ ਹੈ l ਇਸ ਤੋਂ ਇਲਾਵਾ ਹਰਜੀਤ ਸਿੰਘ ਦੇ ਹੱਥ ਵਿੱਚ ਸੌ ਫੀਸਦੀ ਆਕਸੀਜਨ ਦੌੜਣ ਨਾਲ ਖੂਨ ਦਾ ਸੰਚਾਰ ਵੀ ਠੀਕ ਹੋ ਗਿਆ ਹੈ l ਜਿਸ ਬਾਰੇ ਪੀਜੀਆਈ ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਪ੍ਰੋਫੈਸਰ ਆਰ ਕੇ ਸ਼ਰਮਾ ਕਹਿੰਦੇ ਹਨ ਕਿ ਹਰਜੀਤ ਸਿੰਘ ਬਿਲਕੁਲ ਠੀਕ ਹੈ ਤੇ ਹੁਣ ਉਨ੍ਹਾਂ ਦੇ ਇਲਾਜ ਦਾ ਅਗਲਾ ਦੌਰ ਸ਼ੁਰੂ ਕੀਤਾ ਜਾਵੇਗਾ l

Related posts

ਚੰਡੀਗੜ੍ਹ ਜੀਐਮਸੀਐਚ 32 ਵਿੱਚ ਪਹਿਲੀ ਵਾਰ ਹੋਈ ਆਹ ਸਰਜਰੀ

Htv Punjabi

ਐਮਐਸਪੀ, ਬਿਜਲੀ ਅਤੇ ਬੀਜਾਂ ਦੇ ਬਿੱਲਾਂ ‘ਤੇ ਜਾਰੀ ਰਹੇਗਾ ਅੰਦੋਲਨ

htvteam

ਦੁਕਾਨ ‘ਚ ਵੜ ਗਏ ਅਜਿਹੇ ਮੁੰਡੇ ਬੈਠੇ ਮਾਲਿਕ ਨੂੰ ਪੈ ਗਈਆਂ ਭਾਜੜਾਂ

htvteam

Leave a Comment