Htv Punjabi
Punjab

ਮਾਂ ਦੀ ਕੈਂਸਰ ਦੀ ਦਵਾਈ ਲੈ ਕੇ ਮੁੜ ਰਹੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਸੜਕ ‘ਤੇ ਸੁੱਟਿਆ, ਕਾਰ ਲੈ ਕੇ ਚਲੇ ਗਏ

ਲਹਿਰਾਗਾਗਾ : ਕੈਂਸਰ ਪੀੜਿਤ ਮਾਂ ਦੀ ਦਵਾਈ ਲੈ ਕੇ ਕਾਰ ਤੋਂ ਵਾਪਸ ਆ ਰਹੇ ਨੌਜਵਾਨ ਦੀ ਸ਼ਹਿਰ ਤੋਂ 16 ਕਿਲੋਮੀਟਰ ਦੂਰ ਪਿੰਡ ਚੂੜਲਕਲਾਂ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ l ਹੱਤਿਆ ਦੇ ਬਾਅਦ ਮੁਲਜ਼ਮ ਮ੍ਰਿਤਕ ਦੀ ਕਾਰ ਅਤੇ ਮੋਬਾਈਲ ਲੈ ਕੇ ਫਰਾਰ ਹੋ ਗਏ l ਦੱਸ ਦਈੲ ਕਿ ਕਾਰ ਤੋਂ ਸੁੱਟਣ ਤੋਂ ਬਾਅਦ ਨੌਜਵਾਨ ਜਗਮੋਹਨ ਸਿੰਘ ਉਰਫ ਮੋਹਨੀ ਨਿਵਾਸੀ ਲਹਿਰਾਗਾਗਾ ਅੱਧੇ ਘੰਟੇ ਤੱਕ ਸੜਕ ‘ਤੇ ਤੜਫਦਾ ਰਿਹਾ ਬਾਅਦ ਵਿੱਚ ਦਮ ਤੋੜ ਦਿੱਤਾ l ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l ਪੁਲਿਸ ਵੱਲੋਂ ਘਟਨਾ ਕਾਲਜ ਸਮੇਂ ਦੀ ਰੰਜਿਸ਼ ਨੂੰ ਜੋੜ ਕੇ ਦੇਖੀ ਜਾ ਰਹੀ ਹੈ l ਪਿੰਡ ਹਰਿਆਊ ਨਿਵਾਸੀ ਦਲਜੀਤ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਜੀਜਾ ਜਗਮੋਹਨ ਕਾਰ ‘ਤੇ ਆਪਣੀ ਮਾਂ ਦੀ ਦਵਾਈ ਲੈਣ ਫਤਿਹਾਬਾਦ (ਭੂਨਾ) ਗਿਆ ਸੀ l

ਆਹ ਪੁਲਿਸ ਵਾਲਾ ਬਣਦਾ ਸੀ ਜੇਮਸ ਬਾਂਡ ! । । Haqeeqat Tv Punjabi

ਕੁੜੀ ਨਾਲ ਧੱਕਾ ਕਰਨ ਨੂੰ ਫਿਰਦੇ ਸੀ ਵਿਗੜੇ ਮੁੰਡੇ ।। Haqeeqat Tv Punjabi

ਦੇਰ ਰਾਤ ਤੱਕ ਕੋਈ ਸੰਪਰਕ ਨਾ ਹੋਣ ‘ਤੇ ਉਹ ਆਪਣੇ ਪਿਤਾ ਜੋਗਾ ਸਿੰਘ ਅਤੇ ਹੋਰ ਲੋਕਾਂ ਦੇ ਨਾਲ ਉਸਦੀ ਭਾਲ ਵਿੱਚ ਭੂਨਾ ਵੱਲ ਨੂੰ ਨਿਕਲ ਗਿਆ l ਦੇਰ ਰਾਤ 12 ਵਜੇ ਦੇ ਕਰੀਬ ਗੁਰੂ ਨਾਨਕ ਨਗਰ ਚੂੜਲਕਲਾਂ ਸੜਕ ‘ਤੇ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ l ਕੋਲ ਜਾ ਕੇ ਦੇਖਿਆ ਤਾਂ ਖੂਨ ਨਾਲ ਲੱਥਪੱਥ ਜਗਮੋਹਨ ਦੀ ਲਾਸ਼ ਸੀ l ਹੱਤਿਆ ਤੋਂ ਬਾਅਦ ਮੁਲਜ਼ਮ ਕਾਰ ਅਤੇ ਮੋਬਾਈਲ ਲੈ ਗਏ ਸਨ l ਦਵਾਈ ਵੀ ਕੋਲ ਹੀ ਪਈ ਸੀ l ਜਗੋਮਹਨ ਸਿੰਘ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ l ਉਸ ਦਾ 5 ਸਾਲ ਦਾ ਮੁੰਡਾ ਵੀ ਹੈ l ਜਗਮੋਹਨ ਬਾਬਾ ਹੀਰਾ ਕਾਲਜ ਵਿੱਚ ਲੈੱਬ ਅਟੈਂਡੈਂਟ ਦੀ ਨੌਕਰੀ ਕਰਦਾ ਸੀ l ਦਾਦੇ ਦੀ ਮੌਤ ਤੋਂ ਬਾਅਦ ਜਗਮੋਹਨ ਨੂੰ ਨੰਬਰਦਾਰੀ ਮਿਲੀ ਹੋਈ ਸੀ l ਪੋਸਟਮਾਰਟਮ ਦੇ ਬਾਅਦ ਐਸਐਮਓ ਡਾ.ਕ੍ਰਿਪਾਲ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਵਿੱਚੋਂ 3 ਗੋਲੀਆਂ ਮਿਲੀਆਂ ਹਨ l ਜਦਕਿ ਕਈ ਗੋਲੀਆਂ ਢਿੱਡ ਤੋਂ ਹੁੰਦੇ ਹੋਏ ਰੀੜ ਦੀ ਹੱਡੀ ਵਿੱਚ ਫਸ ਗਈਆਂ ਹਨ l ਜਿਨ੍ਹਾਂ ਵਿੱਚੋਂ ਦੋ ਗੋਲੀਆਂ ਲੱਭ ਲਈਆਂ ਹਨ l
ਐਸਐਸਪੀ ਡਾ. ਸੰਦੀਪ ਗਰਗ ਦਾ ਕਹਿਣਾ ਹੈ ਕਿ ਮਾਮਲਾ ਲੁੱਟ ਨਾਲ ਜੁੜਿਆ ਨਹੀਂ ਲੱਗ ਰਿਹਾ ਹੈ l ਰੰਜਿਸ਼ ਦੇ ਤਹਿਤ ਹੀ ਹੱਤਿਆ ਕੀਤੀ ਗਈ ਲੱਗਦੀ ਹੈ l ਪੁਲਿਸ ਦੇ ਹੱਥ ਕੁਝ ਸੁਰਾਗ ਲੱਗੇ ਹਨ ਜਿਸ ਦੇ ਆਧਾਰ ‘ਤੇ ਹੀ ਰੰਜਿਸ਼ ਦੀ ਥਿਊਰੀ ‘ਤੇ ਛਾਣਬੀਣ ਕੀਤੀ ਜਾ ਰਹੀ ਹੈ l ਉਮੀਦ ਹੈ ਕਿ ਜਲਦ ਹੀ ਮੁਲਜ਼ਮਾਂ ਦੇ ਚਿਹਰੇ ਤੋਂ ਲਕਾਬ ਉਤਾਰ ਲਿਆ ਜਾਵੇਗਾ l ਚਸ਼ਮਦੀਦਾਂ ਤੋਂ ਪੁੱਛਗਿਛ ਦੇ ਬਾਅਦ ਵੀ ਕਈ ਸੁਰਾਗ ਹੱਥ ਲੱਗੇ ਹਨ l ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ l

Related posts

ਸਵੇਰੇ ਸਵੇਰੇ ਭੁੱਖੀਆਂ ਜਨਾਨੀਆਂ ਦੇ ਧੱਕੇ ਚੜ੍ਹੇ ਪੁਲਿਸੀਏ,ਫੇਰ ਸਿਪਾਹੀ ਨੇ ਲਾਹੀ ਜੁੱਤੀ

Htv Punjabi

ਬਾਪ ਦਾ ਹੋ ਗਿਆ ਸੀ ਕਤਲ, ਭੂਆ ਭਤੀਜੀ ਗਈਆਂ ਥਾਂਣੇ ਰਿਪੋਰਟ ਲਿਖਵਾਉਣ, ਫੇਰ ਦੇਖੋ ਵਿਗੜੇ ਹੋਏ ਪੁਲਿਸ ਵਾਲਿਆਂ ਨੇ ਕੀ ਕੀਤਾ ਭੂਆ ਭਤੀਜੀ ਨਾਲ  

Htv Punjabi

ਇਸ ਸਦੀਆਂ ਪੁਰਾਣੇ ਪਿੰਡ ‘ਚ ਲੋਕ ਕੈਨੇਡਾ-ਅਮਰੀਕਾ ਤੋਂ ਠੀਕ ਹੋਣ ਆਉਂਦੇ ਨੇ

htvteam

Leave a Comment