Htv Punjabi
Punjab

ਭਾਜਪਾ ਨੇਤਾ ਦੇ 18 ਦਿਨ ਤੋਂ ਅਗਵਾ ਮੁੰਡੇ ਦੀ ਹੱਤਿਆ

ਪਠਾਨਕੋਟ : 18 ਦਿਨ ਪਹਿਲਾਂ ਅਗਵਾ ਤਾਰਾਗੜ ਦੇ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਦੇ 25 ਸਾਲਾ ਮੁੰਡੇ ਵਿਸ਼ਾਲ ਦੀ ਲਾਸ਼ ਵਾਈਲਡ ਲਾਈਫ ਸੈਂਚੁਅਰੀ ‘ਚੋਂ ਮਿਲੀ l 25 ਸਾਲਾ ਵਿਸ਼ਾਲ ਨੂੰ 17 ਜਨਵਰੀ ਨੂੰ ਅਗਵਾ ਕਰਨ ਤੋਂ ਬਾਅਦ ਪਹਿਲਾਂ 50 ਲੱਖ ਅਤੇ ਬਾਅਦ ਵਿੱਚ 40 ਲੱਖ ਦੀ ਫਿਰੌਤੀ ਮੰਗੀ ਗਈ ਸੀ l ਵਿਸ਼ਾਲ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੇ ਦੋਨੋਂ ਹੱਥਾਂ ‘ਤੇ ਸੱਟਾਂ ਦੇ ਨਿਸ਼ਾਨ ਹਨ ‘ਤੇ ਲਾਸ਼ ਨੀਲੀ ਪੈ ਗਈ ਸੀ l ਪੁਲਿਸ ਵਾਲਿਆਂ ਵੱਲੋਂ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਅਗਵਾ ਕਰਨ ਦੇ ਦੋ ਤਿੰਨ ਦਿਨ ਬਾਅਦ ਹੀ ਹੱਤਿਆ ਕਰ ਦਿੱਤੀ ਸੀ ਅਤੇ ਜਾਨਵਰਾਂ ਨੇ ਉਸ ਦੇ ਹੱਥ ਨੌਂਚ ਖਾਧੇ l ਹੈਰਾਨੀ ਦੀ ਗੱਲ ਇਹ ਹੈ ਕਿ ਅਗਵਾਕਾਰ ਦਾ ਆਡੀਓ 18 ਦਿਨ ਪਹਿਲਾਂ ਮਿਲ ਜਾਣ ਦੇ ਬਾਅਦ ਵੀ ਪੁਲਿਸ ਅਗਵਾਕਾਰ ਨੂੰ ਫੜ ਨਹੀਂ ਸਕੀ l ਅਗਵਾਕਾਰ ਪਰਿਵਾਰ ਦਾ ਪੁਰਾਣਾ ਕਰੀਬੀ ਸੀ ਅਤੇ ਉਨੇ ਫੋਨ ‘ਤੇ ਕਿਹਾ ਕਿ 6 ਮਹੀਨੇ ਪਹਿਲਾਂ ਤੁਸੀਂ 1 ਕਰੋੜ ਦੀ ਜ਼ਮੀਨ ਵੇਚੀ ਹੈ l

ਕੁੜੀ ਦਾ ਅਜੇ ਨਹੀਂ ਉੱਤਰਿਆ ਸੀ ਚੂੜਾ- ਮਹਿੰਦੀ ਸੀ ਚਮਕੀਲੀ।।ਦੇਖੋ ਕਿਹੜੀ ਹਾਲਤ ‘ਚ ਪੇਕੇ ਘਰ ਮੁੜੀ ਨਵਨੀਤ

ਮੇਰਾ ਘਰ ਵੇਚ ਕੇ ਤੁਸੀਂ 6 ਲੋਕ ਪੈਸੇ ਖਾ ਗਏ l ਇਹ ਗੱਲ ਤੇਰੇ ਜਨਮ ਤੋਂ ਪਹਿਲਾਂ ਦੀ ਹੈ.ਤੇਰੇ ਪਿਤਾ ਨੇ ਬਹੁਤ ਬੁਰਾ ਕੀਤਾ, ਮੇਰੇ 25 ਸਾਲ ਖਰਾਬ ਕੀਤੇ l ਮੈਨੂੰ ਉਮਰ ਕੈਦ ਕਰਵਾ ਦਿੱਤੀ l ਮੇਰੀ ਪਤਨੀ ਅਤੇ ਛੋਟਾ ਬੱਚਾ ਮਰ ਗਿ ਆl ਤੇਰਾ ਬਾਪ ਦੇ ਨਾਲ ਮੇਰਾ ਪਿਆਰ ਸੀ ਪਰ ਉਸ ਨੇ ਮੇਰੇ ਲਈ ਕੁਝ ਨਹੀਂ ਕੀਤਾ l ਹੁਣ ਮੈਨੂੰ ਨਹੀਂ ਪਤਾ, ਇਹ ਤੁਹਾਡੀ ਸਿਰਦਰਦੀ ਹੈ l ਮੈਨੂੰ ਪੈਸੇ ਮਿਲਣਗੇ ਜਾਂ ਨਹੀਂ l ਦੱਸੋ ਨਹੀਂ ਤਾਂ ਫੇਰ ਬੰਦਾ ਝਟਕਾ ਦੇਵਾਂ l ਵਿਸ਼ਾਲ ਦੇ ਭਾਈ ਵਿਨੈ ਦੁਆਰਾ ਵਿਸ਼ਾਲ ਨਾਲ ਫੋਨ ‘ਤੇ ਗੱਲ ਕਰਵਾਉਣ ਨੂੰ ਕਹਿਣ ‘ਤੇ ਅਗਵਾਕਾਰ ਨੇ ਕਿਹਾ, ਹੁਣ ਗੱਲ ਨਹੀਂ ਹੋ ਸਕਦੀ l ਉਹ ਚਿੱਟਾ ਪੀ ਕੇ ਬਹੁਤ ਰੌਲਾ ਪਾ ਰਿਹਾ ਹੈ l ਵਿਨੈ ਨੇ ਇਹ ਇਲਜ਼ਾਮ ਲਾਇਆ ਕਿ ਉਸ ਦੇ ਪਰਿਵਾਰ ਨੇ ਪੁਲਿਸ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ, ਤਾਂ ਕਿ ਵਿਸ਼ਾਲ ਨੂੰ ਛੁਡਵਾਇਆ ਜਾ ਸਕੇ l ਪਰ ਪੁਲਿਸ ਨੇ ਕੋਈ ਗੰਭੀਰਤਾ ਨਹੀਂ ਦਿਖਾਈ l ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਕਿਵੇਂ ਕੀਤੀ ਗਈ ਇਸ ਦਾ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚੱਲੇਗਾ l ਜਲਦ ਹੀ ਮਾਮਲਾ ਸੁਲਝਾ ਕੇ ਅਗਵਾਕਾਰ ਨੂੰ ਫੜ ਲਿਆ ਜਾਵੇਗਾ l

Related posts

ਆਮ ਆਦਮੀ ਪਾਰਟੀ ਦੇ ਮੁਹੱਲਾਂ ਕਲੀਨਿਕਾਂ ‘ਚ ਆਉਂਣ ਵਾਲੇ ਦਿਨਾਂ ‘ਚ ਪਤਾ ਨਹੀਂ ਕੀ ਬਣੇਗਾ

htvteam

ਥਾਣੇ ਨੇੜੇ ਬਣੇ ਹੋਟਲ ‘ਚ ਰਾਤ ਹੋਣ ਸਾਰ ਚੜ੍ਹ ਜਾਂਦੈ ਦਿਨ, ਵਿਸ਼ੇਸ਼ ਗੇਟ ਰਾਹੀ ਹੁੰਦੀ ਐ ਰਾਤ ਜਵਾਨ, ਦੇਖੋ ਲੀਕ ਵੀਡੀਓ 

Htv Punjabi

ਸੌਣ ਵੇਲੇ ਸਿਰਹਾਣਾ ਲੈਣ ਲੱਗੇ ਕਿਤੇ ਤੁਸੀਂ ਆਹ ਗਲਤੀ ਤਾਂ ਨੀਂ ਕਰ ਗਏ

htvteam

Leave a Comment