ਲੁਧਿਆਣਾ : ਸ਼ਾਤਿਰ ਚੋਰਾਂ ਨੇ ਜਮਾਲਪੁਰ ਚੌਂਕ ਦੇ ਵਿੱਚੋਂ ਵਿੱਚ ਸਥਿਤ ਮੋਬਾਈਲ ਦੁਕਾਨ ਦੇ ਮਿਡਲਾਕ ਕਟਰ ਨਾਲ ਕੱਟ ਦਿੱਤਾ ਅਤੇ ਦੁਕਾਨ ਦੇ ਅੰਦਰ ਵੜ ਗਏ l ਮੁਲਜ਼ਮਾਂ ਨੇ ਦੁਕਾਨ ਦੇ ਅੰਦਰ ਕਰੀਬ 15 ਲੱਖ ਰੁਪਏ ਦੇ ਮੋਬਾਈਲ ਫੋਨ ਚੋਰੀ ਕਰ ਲਏ l ਹੈਰਾਨੀ ਗੱਲ ਇਹ ਹੈ ਕਿ ਚੋਰਾਂ ਨੇ ਮੋਬਾਈਲ ਫੋਨ ਦੇ ਡੱਬੇ ਉੱਥੇ ਹੀ ਸੁੱਟ ਦਿੱਤੇ, ਜਦਕਿ ਅਦਰੋਂ ਸਾਰਾ ਸਮਾਨ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਏ l ਦੱਸਿਆ ਜਾ ਰਿਹਾ ਹੈ ਕਿ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਦੋ ਤੋਂ ਜ਼ਿਆਦਾ ਸਨ l
ਜਾਣਕਾਰੀ ਦੇ ਅਨੁਸਾਰ ਗੁਰਕੀਰਤ ਸਿੰਘ ਦੀ ਜਮਾਲਪੁਰ ਚੌਂਕ ਦੇ ਵਿੱਚ ਮੋਬਾਈਲ ਸ਼ਾਪ ਹੈ l ਜਿੱਥੇ ਉਹ ਨਵੇਂ ਅਤੇ ਪੁਰਾਣੇ ਮੋਬਾਈਲ ਫੋਨਾਂ ਦੀ ਖਰੀਦਸ ਫ਼ਰੋਖ਼ਤ ਕਰਦਾ ਹੈ l ਐਤਵਾਰ ਨੂੰ ਉਹ ਦੁਕਾਨ ਜਲਦੀ ਬੰਦ ਕਰਕਰ ਘਰ ਚਲਾ ਗਿਆ ਸੀ ਪਿੱਛੇ ਤੋਂ ਚੋਰਾਂ ਨੇ ਦੁਕਾਨ ਦੇ ਸ਼ਟਰ ਦਾ ਮਿਡਲਾਕ ਕੱਟ ਦਿੱਤਾ ਅਤੇ ਸ਼ਟਰ ਖੋਲ ਕੇ ਅੰਦਰ ਵੜ ਗਏ l ਚੋਰਾਂ ਨੇ ਦੁਕਾਨ ਦੇ ਅੰਦਰ ਪਏ ਮੋਬਾਈਲ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ l ਚੋਰਾਂ ਨੇ ਦੁਕਾਨ ਦੇ ਅੰਦ ਪਏ ਨਵੇਂ ਫੋਨਾਂ ਦੇ ਡੱਬੇ ਉੱਥੇ ਹੀ ਸੁੱਟ ਦਿੱਤੇ, ਜਦਕਿ ਉਨ੍ਹਾਂ ਡੱਬਿਆਂ ਵਿੱਚੋਂ ਮੋਬਾਈਲ ਅਤੇ ਹੋਰ ਸਮਾਨ ਕੱਢ ਲਿਆ l ਦੁਕਾਨ ਮਾਲਿਕ ਗੁਰਕੀਰਤ ਜਦੋਂ ਸਵੇਰੇ ਦੁਕਾਨ ਦੇ ਪਹੁੰਚਿਆ ਤਾਂ ਦੁਕਾਨ ਦਾ ਸ਼ਟਰ ਦੇਖ ਉਸਦੇ ਹੋਸ਼ ਉੱਡ ਗਏ l ਉਨੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ l ਗੁਰਕੀਰਤ ਨੇ ਤੁਰੰਤ ਇਸੀ ਜਾਣਕਾਰੀ ਪੁਲਿਸ ਨੂੰ ਦਿੱਤੀ l ਥਾਣਾ ਮੰਤੀ ਨਗਰ ਦੇ ਐਸਐਚਓ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਚੋਰੀ ਦੀ ਸ਼ਿਕਾਇਤ ਆ ਗਈ ਹੈ l ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l ਪੁਲਿਸ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਚੈਕ ਕਰਨ ਵਿੱਚ ਲੱਗੀ ਹੋਈ ਹੈ l ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਪਤਾ ਲੱਗਣ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ l