Htv Punjabi
Punjab

5ਵੀਂ ‘ਤੇ 8ਵੀਂ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, ਪੇਪਰਾਂ ਬਾਰੇ ਬੋਰਡ ਨੇ ਕੀਤਾ ਵੱਡਾ ਐਲਾਨ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਅਤੇ 8ਵੀਂ ਕਲਾਸ ਦੀ ਡੇਟਸ਼ੀਟ ਬਦਲ ਦਿੱਤੀ ਹੈ l ਪਹਿਲੇ ਪ੍ਰੀਖਿਆਵਾਂ ਫਰਵਰੀ ਵਿੱਚ ਹੋਣੀ ਸੀ ਪਰ ਹੁਣ ਇਹ ਪੇਪਰ ਮਾਰਚ ਵਿੱਚ ਲਏ ਜਾਣਗੇ l ਬੋਰਡ ਨੇ ਇਸ ਦੀ ਵਜ੍ਹਾ ਪ੍ਰਬੰਧਕੀ ਕਾਰਨ ਦੱਸੇ ਹਨ l ਇਹ ਜਾਣਕਾਰੀ ਰੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਰੋਕ ਨੇ ਦਿੱਤੀ.ਦੱਸ ਦਈਏ ਕਿ ਪੰਜਵੀਂ ਦੇ ਪੇਪਰ ਜੋ ਕਿ 18 ਤੋਂ 26 ਫਰਵਰੀ ਤੱਕ ਹੋਣੀ ਸੀ, ਹੁਣ 14 ਤੋਂ 23 ਮਾਰਚ ਤੱਕ ਹੋਣਗੀਆਂ l ਪੇਪਰਾਂ ਦਾ ਸਮਾਂ ਦਸ ਤੋਂ ਸਵਾ ਇੱਕ ਵਜੇ ਤੱਕ ਰਹੇਗਾ l ਪੰਜਵੀਂ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪੇਪਰ ਹੁਣ 24 ਅਤੇ 25 ਮਾਰਚ 2020 ਨੂੰ ਹੋਣਗੇ.ਪੇਪਰ ਸੁਵਿਧਾ ਅਨੁਸਾਰ ਸਕੂਲ ਲੈਵਲ ‘ਤੇ ਹੋਵੇਗੀ l
ਦੂਜੇ ਪਾਸੇ 8ਵੀਂ ਦੇ ਪੇਪਰ ਜੋ ਤਿੰਨ ਤੋਂ ਚੌਦਾਂ ਮਾਰਚ ਤੱਕ ਹੋਣੀ ਸੀ, ਹੁਣ ਤਿੰਨ ਤੋਂ ਸੌਲਾਂ ਮਾਰਚ ਨੂੰ ਹੋਣਗੀਆਂ l ਪੇਪਰ ਸਵੇਰੇ ਨੌ ਤੋਂ ਸਵਾ ਬਾਰਾਂ ਵਜੇ ਤੱਕ ਹੋਵੇਗੀ l ਪ੍ਰੈਕਟੀਕਲ ਪੇਪਰ 18 ਤੋਂ 25 ਮਾਰਚ 2020 ਤੱਕ ਹੋਣਗੀਆਂ l ਇਹ ਪੇਪਰ ਸਕੂਲ ਲੈਵਲ ‘ਤੇ ਹੋਣਗੇ l ਪੇਪਰਾਂ ਸੰਬੰਧੀ ਜਾਣਕਾਰੀ ਬੋਰਡ ਦੀ ਵੈਬਸਾਈਟ ਤੋਂ ਹਾਸਿਲ ਕੀਤੀ ਜਾ ਸਕਦੀ ਹੈ l ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਪੇਪਰ ਦਾ ਸਮਾਂ ਤਿੰਨ ਘੰਟੇ ਰਹੇਗਾ ਜਦਕਿ ਵਿਦਿਆਰਥੀਆਂ ਦੇ ਪੇਪਰ ਪੜਨ ਦੇ ਲਈ 15ਮਿੰਟ ਵੱਧ ਮਿਲਣਗੇ l ਪੇਪਰਾਂ ਦੇ ਲਈ ਬਕਾਇਦਾ ਕੰਟਰੋਲ ਰੂਮ ਬਣਾਇਆ ਗਿਆ ਹੈ l ਕੋਈ ਵੀ ਜਾਣਕਾਰੀ ਬੋਰਡ ਦੀ ਹੈਲਪਲਾਈਨ ਤੋਂ ਹਾਸਿਲ ਕੀਤੀ ਜਾ ਸਕਦੀ ਹੈ l

Related posts

ਸਾਰੀ ਰਾਤ ਮ੍ਰਿਤ ਨੌਜਵਾਨ ਦੇ ਉੱਤੋਂ ਲੰਘਦੇ ਰਹੇ ਵਾਹਨ; ਕੰਬ ਗਈ ਦੇਖਣ ਵਾਲਿਆਂ ਦੀ ਰੂਹ

htvteam

ਬੇਅਦਬੀ ਕਾਨੂੰਨ ਤੋਂ ਬਾਅਦ ਬਣੇ ਇੱਕ ਹੋਰ ਨਵਾਂ ਬੇਅਦਬੀ ਕਨੂੰਨ

htvteam

Vicky Thomas ਨੇ ਦੇਖੋ ਫੇਰ ਕਿਵੇਂ ਜਿੱਤੇ ਦਿਲ ?

htvteam

Leave a Comment