ਪਟਿਆਲਾ (ਸਿਮਰਨਜੀਤ ਕੌਰ) : ਦੇਸ਼ ਵਿੱਚ ਪ੍ਰਦੂਸ਼ਣ ‘ਤੇ ਜਿੱਥੇ ਇੱਕ ਪਾਸੇ ਨੱਥ ਪਾਉਣੀ ਸੰਭਵ ਨਹੀਂ ਹੈ, ਉੱਥੇ ਹੀ ਦੂਜੇ ਪਾਸੇ ਇਨਸਾਨ ਹੋਰ ਜ਼ਿਆਦਾ ਪ੍ਰਦੂਸ਼ਣ ਫੈਲਾ ਫੈਲਾ ਕੇ ਵਾਤਾਵਰਨ ਨੂੰ ਖਰਾਬ ਕਰ ਰਿਹਾ ਹੈl ਨਵੀਆਂ ਨਵੀਆਂ ਫੈਕਟਰੀਆਂ ਲਾ ਕੇ ਜਾਂ ਕੂੜੇ ਨੂੰ ਖੁੱਲ੍ਹੇ ਵਿੱਚ ਫੈਲਾ ਕੇ.ਕੂੜੇ ਦੀ ਰੋਕਥਾਮ ਲਈ ਸਰਕਾਰ ਵੀ ਕੋਸ਼ਿਸ਼ ਨਹੀਂ ਕਰ ਰਹੀ ਹੈ l
ਫਿਊਲ ਗੈਸ ਡਿਸਲਫਰਾਈਜੇਸ਼ਨ ਸਿਸਟਮ ਨਾ ਲੱਗਣ ‘ਤੇ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਹੁਕਮ ਦੇ ਬਾਅਦ 31 ਦਸੰਬਰ 2019 ਨੂੰ ਰਾਜਪੁਰਾ ਦੇ ਨਾਭਾ ਪਾਵਰ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਸੀ l ਕਰੀਬ ਡੇਢ ਮਹੀਨੇ ਬਾਅਦ ਇਸ ਪਲਾਂਟ ਦੇ ਇੱਕ ਯੂਨਿਟ ਨੂੰ ਫੇਰ ਤੋਂ ਬਿਨਾਂ ਐਚਜੀਡੀ ਲਾਏ ਚਲਾ ਦਿੱਤਾ ਗਿਆ l ਮਾਮਲੇ ‘ਤੇ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਅਧਿਕਾਰੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਸਨ l ਪੀਪੀਸੀਬੀ ਦੇ ਮੈਂਬਰ ਸੈਕਰੇਟਰੀ ਇੰਜੀਨੀਅਰ ਕਰੂਣੇਸ਼ ਗਰਗ ਨੇ ਕਿਹਾ ਕਿ ਸੀਪੀਸੀਬੀ ਐਨਪੀਐਲ ਨੂੰ ਨੋਟਿਸ ਦੇ ਕੇ ਜਵਾਬ ਮੰਗਿਆ ਹੈ l ਉੱਧਰ ਪਾਵਰਕਾਮ ਦੇ ਡਾਇਰੈਕਟਰ ਇੰਜੀਨੀਅਰ ਐਸ ਕੇ ਪੁਰੀ ਨੇ ਦੱਸਿਆ ਕਿ ਸਾਨੂੰ ਸਿਰਫ ਬਿਜਲੀ ਚਾਹੀਦੀ ਹੈ l ਥਰਮਲ ਪਲਾਂਟ ਬਿਜਲੀ ਉਤਪਾਦਨ ਕਿਵੇਂ ਕਰ ਰਿਹਾ ਹੈ, ਇਸ ਬਾਰੇ ਵਿੱਚ ਪਾਵਰਕਾਮ ਨੂੰ ਕੁਝ ਲੈਣਾ ਦੇਣਾ ਨਹੀਂ ਹੈ l ਮਿਲੀ ਜਾਣਕਾਰੀ ਅਨੁਸਾਰ ਨਿਯਮਾਂ ਦਾ ਉਲੰਘਣ ਕਰਨ ‘ਤੇ ਥਰਮਲ ਪਲਾਂਟ ਨੂੰ ਮੋਟਾ ਜ਼ੁਰਮਾਨਾ ਪੈ ਸਕਦਾ ਹੈ l
next post
