ਚੰਡੀਗੜ੍ਹ : ਰਾਜ ਵਿੱਚ ਹਿੰਸਾ ਤੋਂ ਪੀੜਿਤ ਔਰਤ ਨੂੰ ਹਰ ਪ੍ਰਕਾਰ ਦੀ ਸਹਾਇਤਾ ਮੁਹੱਈਆ ਕਰਵਾਉਣ ਦੇ ਲਈ 22 ਜ਼ਿਲ੍ਹਿਆਂ ਵਿੱਚ ਵਨ ਸਟਾਪ ਸਖੀ ਸੈਂਟਰ ਸਥਾਪਿਤ ਕੀਤੇ ਹਨ l ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਹਿੰਸਾ ਪ੍ਰਪਾਵਿਤ ਔਰਤਾਂ ਨੂੰ ਇੱਕ ਛੱਤ ਦੇ ਨੀਚੇ ਡਾਕਟਰੀ, ਕਾਨੂੰਨੀ ਸੁਵਿਧਾ ਸਹਿਤ ਬਹੁਤ ਸਾਰੇ ਲਾਭ ਦਿੱਤੇ ਜਾ ਰਹੇ ਹਨ l ਇਨ੍ਹਾਂ ਸੈਟਰਾਂ ਨੂੰ ਹੈਲਪਲਾਈਨ ਨੰਬਰ 181 ਦੇ ਨਾਲ ਜੋੜਿਆ ਗਿਆ ਹੈ l ਮੰਤਰੀ ਨੇ ਕਿਹਾ ਜੇਕਰ ਕੋਈ ਪਰੇਸ਼ਾਨ ਕਰੇ ਤਾਂ ਪੀੜਿਤ ਔਰਤਾਂ 181 ‘ਤੇ ਫੋਨ ਕਰਨ ਉਨ੍ਹਾਂ ਨੂੰ ਤਤਕਾਲ ਮਦਦ ਦਿੱਤੀ ਜਾਵੇਗੀ l ਇਸ ਦੇ ਇਲਾਵਾ ਪ੍ਰਭਾਵਿਤ ਔਰਤਾਂ ਨੂੰ ਸਖੀ ਸੈਂਟਰਾਂ ਵਿੱਚ ਲਿਆਂਦਾ ਜਾਵੇਗਾ l
previous post