Htv Punjabi
Punjab

ਏਸੀਆਰ ਵਿੱਚ ਖਰਾਬ ਐਂਟਰੀ ਦੱਸੇ ਬਿਨਾਂ ਪ੍ਰਮੋਸ਼ਨ ਨਹੀਂ ਰੋਕ ਸਕਦੇ : ਹਾਈਕੋਰਟ

ਚੰਡੀਗੜ੍ਹ : ਕਿਸੀ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨੂੰ ਐਨੂਅਲ ਕਾਨਫੀਡੈਂਸ਼ੀਅਲ ਰਿਪੋਰਟ ਵਿੱਚ ਦਰਜ ਐਂਟਰੀ ਦੀ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ l ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਫੈਸਲੇ ਵਿੱਚ ਸਪੱਸ਼ਟ ਕੀਤਾ ਕਿ ਏਸੀਆਰ ਵਿੱਚ ਦਰਜ ਖਰਾਬ ਐਂਟਰੀ ਦੀ ਜਾਣਕਾਰੀ ਦਿੱਤੇ ਬਿਨਾਂ ਕਿਸੇ ਕਰਮਚਾਰੀ ਦੀ ਪ੍ਰਮੋਸ਼ਨ ਨੂੰ ਨਹੀਂ ਰੋਕਿਆ ਜਾ ਸਕਦਾ l ਜਸਟਿਸ ਜਤਿੰਦਰ ਚੌਹਾਨ ਨੇ ਕਿਹਾ ਕਿ ਕਿਸੀ ਕਰਮਚਾਰੀ ਨੂੰ ਪ੍ਰਮੋਸ਼ਨ ਨਹੀਂ ਦੇ ਰਹੇ ਤਾਂ ਉਸ ਨੂੰ ਇਹ ਜਾਣਕਾਰੀ ਵੀ ਦੇਣੀ ਚਾਹੀਦੀ ਹੈ ਕਿ ਕਿਸ ਆਧਾਰ ‘ਤੇ ਉਸ ਨੂੰ ਲਾਭ ਨਹੀਂ ਦਿੱਤਾ ਜਾ ਰਿਹਾ l ਕਰਮਚਾਰੀ ਦੀ ਏਸੀਆਰ ਵਿੱਚ ਖਰਾਬ ਐਂਟਰੀ ਕੀਤੀ ਜਾ ਰਹੀ ਹੈ ਤਾਂ ਇਸ ਦੀ ਜਾਣਕਾਰੀ ਵੀ ਦਿੱਤੀ ਜਾਣੀ ਚਾਹੀਦੀ ਕਿ ਇਸ ਆਧਾਰ ‘ਤੇ ਪ੍ਰਮੋਸ਼ਨ ਨੂੰ ਰੋਕਿਆ ਜਾ ਰਿਹਾ ਹੈ l ਮਾਮਲੇ ਵਿੱਚ ਏਸੀਆਰ ਵਿੱਚ ਖਰਾਬ ਐਂਟਰੀ ਦੀ ਜਾਣਕਾਰੀ ਨਾ ਦੇਣ ਦੇ ਕਾਰਨ ਪ੍ਰਮੋਸ਼ਨ ਨਾ ਦੇਣ ‘ਤੇ ਪੰਜਾਬ ਸਰਕਾਰ ਦੇ ਇਲੈਕਸ਼ਨ ਡਿਪਾਰਟਮੈਂਟ ਦੇ ਫੈਸਲੇ ਨੂੰ ਖਾਰਿਜ ਕਰਦੇ ਹੋਏ ਹਾਈਕੋਰਟ ਨੇ ਕਰਮਚਾਰੀ ਨੂੰ ਪ੍ਰਮੋਸ਼ਨ ਦਾ ਲਾਭ ਦੇਣ ਦਾ ਨਿਰਦੇਸ਼ ਦਿੱਤਾ ਹੈ l ਇਹ ਪਟੀਸ਼ਨ ਦੇ ਇਲੈਕਸ਼ਨ ਡਿਪਾਰਟਮੈਂਟ ਨੇ ਦਾਇਰ ਕੀਤੀ ਸੀ l

Related posts

ਏਸ ਦਰੱਖਤ ਦੇ ਫਲ-ਪੱਤੇ ਐਵੇਂ ਕਰੋ ਇਸਤੇਮਾਲ ਗਲੇ ਦੀ ਹਰੇਕ ਪ੍ਰੇਸ਼ਾਨੀ ਖਤਮ

htvteam

ਏਸ ਦਿਨ ਤੱਕ ਰਹੇਗੀ ਰਾਹਤ, ਫਿਰ ਮੁੜ ਅੰਬਰੋਂ ਵਰ੍ਹੇਗੀ ਅੱਗ, ਅਲਰਟ ਜਾਰੀ

htvteam

ਆਹ ਬੰਦੇ ਨੂੰ ਦਿੱਤਾ ਐਕਸਪਾਇਰੀ ਡੇਟ ਦਾ ਸਮਾਨ, ਵਰਤਣ ਨਾਲ ਕੀ ਹੋਇਆ

htvteam

Leave a Comment