Htv Punjabi
Punjab

5.6 ਫੁੱਟ ਦਾ ਆਦਮੀ, 70 ਕਿਲੋ ਵਜਨ, ਲਾਸ਼ ‘ਤੇ ਇੰਨੇ ਵਾਹਨ ਗੁਜ਼ਰੇ ਕਿ ਲਿਫਾਫੇ ਵਿੱਚ ਇੱਕਠਾ ਹੋ ਗਿਆ

ਕੋਟਕਪੁਰਾ : ਸ਼੍ਰੀ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ‘ਤੇ ਵਾਹਨ ਦੀ ਫੇਟ ਲੱਗਣ ਨਾਲ ਢਾਬੇ ‘ਤੇ ਕੰਮ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਗਈ l ਵਾਹਨ ਚਾਲਕ ਨੌਜਵਾਨ ਨੂੰ ਕੁਚਲਣ ਤੋਂ ਬਾਅਦ ਫਰਾਰ ਹੋ ਗਿਆ l ਰਾਤ ਨੂੰ ਸੜਕ ਤੋਂ ਲੰਘਦੇ ਵਾਹਨਾਂ ਕਾਰਨ ਲਾਸ਼ ਵੀ ਬੁਰੀ ਤਰ੍ਹਾਂ ਕੁਚਲੀ ਗਈ l ਪੁਲਿਸ ਨੂੰ ਮਾਸ ਦੇ ਲਿਥੜੇ ਮਿਲੇ, ਜਿਸ ਨੂੰ ਪੁਲਿਸ ਪਾਲੀਥੀਨ ਵਿੱਚ ਬੰਦ ਕਰਕੇ ਲੈ ਗਈ l
ਕੋਟਕਪੁਰਾ ਦੇ ਮੁਹੱਲਾ ਹਰਨਾਮ ਪੂਰਾ ਵਾਸੀ ਅੰਜੂ ਰਾਣੀ ਨੇ ਦੱਸਿਆ ਕਿ ਉਸ ਦਾ ਭਾਈ ਕੋਮਲ ਕੁਮਾਰ ਕੋਟਕਪੁਰਾ ਤੋਂ ਗੁਜ਼ਰਦੇ ਹਾਈਵੇ ‘ਤੇ ਨੇਪਾਲੀ ਢਾਬੇ ‘ਤੇ ਕੰਮ ਕਰਦਾ ਸੀ l ਰਾਤ ਨੂੰ ਹਨੇਰੇ ਵਿੱਚ ਕਿਸੇ ਵਾਹਨ ਨੇ ਕੁਚਲ ਦਿੱਤਾ l ਉਸ ਦੀ ਪਹਿਚਾਣ ਕੱਪੜਿਆਂ ਅਤੇ ਸ਼ਾਲ ਤੋਂ ਹੋਈ l ਪੁਲਿਸ ਨੇ ਅਣਪਛਾਤੇ ਵਿਅਕਤੀ ‘ਤੇ ਕੇਸ ਦਰਜ ਕੀਤਾ ਹੈ l

Related posts

ਕੋਈ ਬਿਮਾਰੀ ਕਿਉਂ ਤੁਹਾਡੇ ਅੰਦਰ ਘਰ ਕਰ ਲੈਂਦੀ ਹੈ

htvteam

ਸਹੁਰਾ ਪਰਿਵਾਰ ਹੀ ਕਰਦਾ ਸੀ ਨੌਜਵਾਨ ਕੁੜੀ ਨਾਲ ਇਹ ਕਾਰਾ ਭਰਾ ਨੇ ਦੱਸੀ ਹੈਰਾਨ ਕਰਨ ਵਾਲੀ ਗੱਲ

htvteam

ਪਹਿਲੀ ਤਿਮਾਹੀ ਆਹ ਫਲ ਖਾਓ ਵਾਰ-ਵਾਰ ਡਿੱਗ ਰਹੇ ਬੱਚੇ ਨੂੰ ਬਚਾਓ

htvteam

Leave a Comment