Htv Punjabi
Punjab

ਅਪਾਈਨਟਮੈਂਟ ਲੈ ਕੇ 2 ਦਿਨ ਤੱਕ ਕਰਵਾ ਸਕਦੇ ਹੋ ਪ੍ਰਾਪਰਟੀ ਰਜਿਸਟਰੀ

ਜਲੰਧਰ : ਪ੍ਰਾਪਰਟੀ ਰਜਿਸਟਰੀ ਦੀ ਆਨਲਾਈਨ ਅਪਾਈਂਟਮੈਂਟ ਲੈਣ ਦੇ ਲਈ 500 ਰੁਪਏ ਚੁਕਾਉਣ ਦੇ ਬਾਅਦ ਜੇਕਰ ਸਰਵਰ ਡਾਊਨ ਹੋ ਜਾਂਦਾ ਹੈ ਜਾਂ ਕਿਸੀ ਹੋਰ ਵਾਜਿਬ ਕਾਰਨ ਤੋਂ ਰਜਿਸਟਰੀ ਨਹੀਂ ਕਰਵਾ ਪਾਉੁਂਦੇ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ l ਇਸੀ ਅਪਾਈਨਟਮੈਂਟ ‘ਤੇ ਤੁਸੀਂ ਅਗਲੇ ਦਿਨ ਵੀ ਰਜਿਸਟਰੀ ਕਰਵਾ ਸਕਦੇ ਹੋ l ਇਸ ਦੇ ਬਾਅਦ ਜੇਕਰ ਤੀਸਰੇ ਦਿਨ ਰਜਿਸਟਰੀ ਕਰਵਾਉਂਦੇ ਹੋ ਤਾਂ 500 ਰੁਪਏ ਦੁਬਾਰਾ ਖਰਚ ਕਰਨੇ ਪੈਣਗੇ l ਮੰਗਲਵਾਰ ਨੂੰ ਸਰਵਰ ਡਾਊਨ ਹੋਣ ਦੇ ਕਾਰਨ ਰਾਤ ਸਾਢੇ 8 ਵਜੇ ਤੱਕ ਰਜਿਸਟਰੀ ਦਾ ਕੰਮ ਚੱਲਿਆ l ਇਸ ਦੇ ਬਾਵਜੂਦ 10,12 ਲੋਕਾਂ ਨੂੰ ਵਾਪਸ ਮੁੜਨਾ ਪਿਆ l ਇਸ ਸੰਬੰਧ ਵਿੱਚ ਸਬ ਰਜਿਸਟਰਾਰ ਟੂ ਲਖਵਿੰਦਰ ਸਿੰਘ ਨੇ ਕਿਹਾ ਕਿ ਦੁਪਹਿਰ ਨੂੰ ਸਰਵਰ ਡਾਊਨ ਹੋਣ ਦੇ ਕਾਰਨ ਰਜਿਸਟਰੀ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਸੀ l

Related posts

Big Breaking- ਹੁਣੇ ਹੁਣੇ ਧੜੱਮ ਕਰਕੇ ਡਿੱਗੀ ਵੱਡੀ ਇਮਾਰਤ

htvteam

ਕੇਂਦਰੀ ਸੁਧਾਰ ਘਰ ਦੇ ਕੈਦੀ ਪਾ ਰਹੇ ਨੇ ਪੰਪ ‘ਤੇ ਤੇਲ

htvteam

ਕਰਲੋ ਰਾਸ਼ਨ ਇਕੱਠਾ,ਘਰਾਂ ‘ਚੋਂ ਨਿਕਲਨਾ ਹੋਊ ਔਖਾ, ਪੰਜਾਬ ‘ਚ ਮੁੜ ਬਣ ਸਕਦੇ ਹੜ੍ਹਾਂ ਵਰਗੇ ਹਲਾਤ

htvteam

Leave a Comment