Htv Punjabi
Punjab

ਇਸ ਢੰਗ ਨਾਲ ਪਟਰੋਲ ਪੰਪ ਲੁੱਟਣ ਦੀ ਵਾਰਦਾਤ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀ ਹੋਵੇ 

ਜਗਰਾਓਂ : ਜਗਰਾਓਂ ਵਿੱਚ ਬਦਮਾਸ਼ਾਂ ਨੇ ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ 20 ਹਜ਼ਾਰ ਰੁਪਏ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਜਦ ਕਰਮਚਾਰੀ ਤੇਲ ਪਾ ਰਿਹਾ ਸੀ ਤਾਂ ਸਈਡ ਤੇ ਖੜ੍ਹੇ ਬਦਮਾਸ਼ ਨੇ ਇੱਕ ਟਰੈਕਟਰ ਦੇ ਆਉਣ ਦੀ ਗੱਲ ਕਹੀ ਅਤੇ ਮੌਕਾ ਪਾ ਕੇ ਉਹ ਬੈਗ ਨੂੰ ਲੈ ਕੇ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪਾਇਆ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
ਇਸ ਸਬੰਧ ‘ਚ ਰਾਏਕੋਟ ਅੱਡੇ ਕੋਲ ਪੋਨਾ ਕੋਠੇ ਸਥਿਤ ਪੈਟਰੋਲ ਪੰਪ ਦੇ ਕਰਮਚਾਰੀ ਛਮਿੰਦਰ ਕੁਮਾਰ ਨੇ ਦੱਸਿਆ ਕਿ ਪੰਪ ‘ਤੇ ਤੇਲ ਪਾ ਕੇ ਪੈਸੇ ਲੈ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਦੋ ਨੌਜਵਾਨ ਬਦਮਾਸ਼ ਉਸ ਕੋਲ ਆ ਕੇ ਖੜੇ ਹੋ ਗਏ।ਛਮਿੰਦਰ ਅਨੁਸਾਰ ਜਦ ਲੁਟੇਰਿਆਂ ਨੇ ਬਾਈਕ ਵਿਚ ਤੇਲ ਨਹੀਂ ਪਵਾਇਆ ਤਾਂ ਉਸ ਨੇ ਉਨ੍ਹਾਂ ਦੇ ਉੱਥੇ ਖੜੇ ਹੋਣ ਦਾ ਕਾਰਨ ਪੁਛਿਆ।  ਜਿਸ ‘ਤੇ ਬਦਮਾਸ਼ਾਂ ਨੇ ਕਿਹਾ ਕਿ ਟਰੈਕਟਰ ਆ ਰਿਹਾ ਹੈ। ਉਸ ਵਿੱਚ ਡੀਜ਼ਲ ਪਵਾਉਣਾ ਹੈ, ਇਸ ਲਈ ਉਹ ਸਾਈਡ ‘ਤੇ ਖੜੇ ਹਨ। ਮੋਕਾ ਮਿਲਣ ‘ਤੇ ਬਦਮਾਸ਼ਾਂ ਨੇ ਉਸ ਦੇ ਹੱਥ ਤੋਂ ਬੈਗ ਖੋਹਿਆ ਅਤੇ ਸ਼ਹਿਰ ਵੱਲ ਫਰਾਰ ਹੋ ਗਏ। ਬੈਗ ਵਿੱਚ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਸੀ।
ਸੂਚਨਾ ਮਗਰੋਂ ਪੁਲਿਸ ਨੇ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪੁਲਿਸ ਨੂੰ ਤਸਵੀਰਾਂ ਵਿੱਚ ਬਾਈਕ ਦਾ ਨੰਬਰ ਦਿਖਾਈ ਨਹੀਂ ਦਿੱਤਾ।ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਲੁਟੇਰਿਆਂ ਨੂੰ ਫੜ ਲੈਣਗੇ।ਇਸ ਸੰਬੰਧੀ ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਘ ਨੇ ਕਿਹਾ ਪੁਲਿਸ ਵਿਭਾਗ ਵੱਲੋਂ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਇੱਕ ਮੁਲਜ਼ਮ ਦੇ ਸਫੈਦ ਰੰਗ ਦੀ ਕਮੀਜ਼ ਅਤੇ ਦੂਸਰੇ ਦੇ ਨੀਲੇ ਰੰਗ ਦੀ ਟੀ ਸ਼ਰਟ ਅਤੇ ਕੈਪਰੀ ਪਾ ਰੱਖੀ ਸੀ।ਉਨ੍ਹਾਂ ਕਿਹਾ ਉਹ ਕਿ ਜਲਦੀ ਹੀ ਬਦਮਾਸ਼ਾਂ ਨੂੰ ਫੜ ਲੈਣਗੇ।

Related posts

ਹੁਣੇ ਹੁਣੇ SHIV Saina Leader ਤੇ ਹੋਇਆ ਵੱਡਾ ਹ…….

htvteam

ਕੇਜਰੀਵਾਲ ਨੇ ਵਿਧਾਇਕਾਂ ਨੂੰ ਦੁੱਗਣੀ ਸਜ਼ਾ ਦੀ ਦਿੱਤੀ ਚੇਤਾਵਨੀ; ਦੇਖੋ ਕਿਹੜੀਆਂ ਸਖ਼ਤ ਹਦਾਇਤਾਂ ਦਿੱਤੀਆਂ

htvteam

ਗ੍ਰੰਥੀ ਦੀ ਗੰਦੀ ਕਰਤੂਤ, ਘਰ ‘ਚ ਸਾਥੀ ਨਾਲ ਕਰ ਰਿਹਾ ਸੀ ਪੁੱਠਾ ਕੰਮ

htvteam