ਨੰਗਲ : ਇੱਥੋਂ ਦੇ ਨੰਗਲ ਸਬ ਡਿਵੀਜ਼ਨ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ l ਇੱਥੇ ਦੀ ਇੱਕ ਔਰਤ ਨੇ ਵਿਆਹ ਤੋਂ ਪਹਿਲਾਂ ਵਾਲੇ ਪਿਆਰ ਨੂੰ ਪਾਉਣ ਦੇ ਲਈ ਆਪਣੇ ਪੇਕੇ ਪਿੰਡ ਰਹਿਣ ਵਾਲੇ ਪੁਰਾਣੇ ਆਸ਼ਿਕ ਨਾਲ ਮਿਲਕੇ ਆਪਣੀ ਅਸ਼ਲੀਲ ਵੀਡੀਓ ਬਣਾਕੇ ਉਸ ਨੂੰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ l ਜਿਸ ਤੋਂ ਬਾਅਦ ਇਸ ਘਿਨੌਣੇ ਅਪਰਾਧ ਦਾ ਇਲਜ਼ਾਮ ਆਪਣੇ ਪਤੀ ‘ਤੇ ਲਾ ਦਿੱਤਾ l ਪੁਲਿਸ ਨੇ ਇੱਕ ਸਾਲ ਵਿੱਚ ਮਾਮਲੇ ਨੂੰ ਸੁਲਝਾਉਂਦੇ ਹੋਏ ਪਤੀ ਨੂੰ ਬੇਕਸੂਰ ਸਾਬਿਤ ਕਰ ਔਰਤ ਅਤੇ ਉਸਦੇ ਪੁਰਾਣੇ ਆਸ਼ਿਕ ‘ਤੇ ਕੇਸ ਦਰਜ ਕਰ ਲਿਆ ਹੈ.ਜਾਣਕਾਰੀ ਦੇ ਅਨੁਸਾਰ ਨੰਗਲ ਦੇ ਇੱਕ ਪਿੰਡ ਦੇ ਵਿਅਕਤੀ ਨੇ 2018 ਦੇ ਅਗਸਤ ਮਹੀਨੇ ਵਿੱਚ ਆਪਣੀ ਪਤਨੀ ਦੇ ਖਿਲਾਫ਼ ਸ਼ਿਕਾਇਤ ਦਿੱਤੀ ਸੀ l ਉਸ ਨੇ ਦੱਸਿਆ ਸੀ ਕਿ ਮੇਰੀ ਪਤਨੀ ਦੀ ਅਸ਼ਲੀਲ ਵੀਡੀਓ ਨੇਟ ‘ਤੇ ਵਾਇਰਲ ਹੋਈ ਹੈ l ਇਸ ਵੀਡੀਓ ਵਿੱਚ ਮੇਰੀ ਪਤਨੀ ਦੇ ਨਾਲ ਇੱਕ ਵਿਅਕਤੀ ਹੈ l ਪਤੀ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਉਸਦੀ ਪਤਨੀ ਤੋਂ ਪੁੱਛਗਿਛ ਕੀਤੀ ਜਾਵੇ ਅਤੇ ਵੀਡੀਓ ਵਾਇਰਲ ਕਰਨ ਵਾਲੇ ਬੰਦੇ ਦਾ ਪਤਾ ਲਾਇਆ ਜਾਵੇ l ਮੈਨੂੰ ਇਸ ਵੀਡੀਓ ਬਾਰੇ ਕੁਝ ਪਤਾ ਨਹੀਂ ਹੈ l
ਉੱਧਰ ਦੂਜੇ ਪਾਸੇ ਪਤਨੀ ਨੇ ਆਪਣੇ ਪਤੀ ਦੇ ਖਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮੇਰੇ ਪਤੀ ਨੇ ਮੇਰੀ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਇੱਕ ਰਿਸ਼ਤੇਦਾਰ ਨਾਲ ਮਿਲ ਕੇ ਨੇਟ ‘ਤੇ ਵਾਇਰਲ ਕਰ ਦਿੱਤੀ ਹੈ l ਉਸ ਨੇ ਦੱਸਿਆ ਕਿ ਸਾਡਾ ਵਿਆਹ 2016 ਵਿੱਚ ਹੋਇਆ ਸੀ l ਸਹੁਰਾ ਪਰਵਾਰ ਮੈਨੂੰ ਤੰਗ ਕਰਦਾ ਹੈ l ਵੀਡੀਓ ਵਾਇਰਲ ਹੋਣ ਨਾਲ ਪੇਕੇ ਪਰਿਵਾਰ ਅਤੇ ਮੇਰਾ ਨਾਮ ਬਦਨਾਮ ਹੋਇਆ ਹੈ l ਵੀਡੀਓ ਵਾਇਰਲ ਕਰਨ ਵਿੱਚ ਪਤੀ ਅਤੇ ਉਸਦੇ ਰਿਸ਼ੇਤਦਾਰ ਦਾ ਹੱਥ ਹੈ l ਤਕਰੀਬਨ 1ਸਾਲ 5 ਮਹੀਨੇ ਬਾਅਦ ਪੁਲਿਸ ਨੇ ਪਤਨੀ ਅਤੇ ਉਸਦੇ ਪੁਰਾਣੇ ਆਸ਼ਿਕ ਦੇ ਖ਼ਿਲਾਫ਼ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ l ਪੁਲਿਸ ਦੇ ਮੁਤਾਬਿਕ ਪਤਨੀ ਦੇ ਉਸਦੇ ਪੇਕੇ ਪਿੰਡ ਵਿੱਚ ਰਹਿਣ ਵਾਲੇ ਇੱਕ ਨੋਜਵਾਨ ਨਾਲ ਨਜਾਇਜ਼ ਸੰਬੰਧ ਸਨ l ਦੋਨੋਂ ਬਚਪਨ ਤੋਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ l ਔਰਤ ਨੇ ਪਹਿਲਾ ਪਿਆਰ ਪਾਉਣ ਲਈ ਖੁਦ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਦਿੱਤਾ l ਇਸ ਵਿੱਚ ਪਤੀ ਦਾ ਕੋਈ ਦੋਸ਼ ਨਹੀਂ ਹੈ l ਡੀਐਸਪੀ ਦਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਨੇ ਆਪਣੇ ਪੁਰਾਣੇ ਆਸਿਕ ਨਾਲ ਮਿਲ ਕੇ ਵੀਡੀਓ ਵਾਇਰਲ ਕੀਤੀ ਹੈ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ l ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪਤੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ l ਪੁਲਿਸ ਦਾ ਕਹਿਣਾ ਕਿ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਹੋ ਜਾਵੇਗੀ l
