Htv Punjabi
Punjab

ਦਿੱਲੀ ਚੋਣਾਂ ਲਈ ਪੰਜਾਬੀਆਂ ਨੂੰ ਲੁਭਾਉਣ ਲਈ ਮਿਨਿਸਟਰ ਨੇ ਦੇਖੋ ਕੀ ਕੀਤਾ

ਜਲੰਧਰ : ਪਦਮਸ਼੍ਰੀ ਅਤੇ ਗਿਆਨਪੀਠ ਅਵਾਰਡ ਨਾਲ ਨਿਵਾਜੇ ਗਏ ਪੰਜਾਬ ਦੇ ਇੱਕਲੌਤੇ ਸਾਹਿਤਕਾਰ ਕੇਂਦਰੀ ਸਾਇੰਸ ਐਂਡ ਟੈਕਨਾਲੋਜੀ ਅਤੇ ਫੈਮਿਲੀ ਵੈਲਫੇਅਰ ਮਿਨਿਸਟਰ ਡਾ.ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ l ਟਵੀਟ ਵਿੱਚ ਡਾ. ਹਰਸ਼ਵਰਧਨ ਨੇ ਸਾਹਿਤਕਾਰ ਗੁਰਦਿਆਲ ਸਿੰਘ ਦਾ ਗਲਤ ਫੋਟੋ ਟਵੀਟ ਕਰ ਦਿੱਤਾ l ਜਿਸ ‘ਤੇ ਕਈ ਲੋਕਾਂ ਨੇ ਡਾ. ਹਰਸ਼ਵਰਧਨ ਨੂੰ ਟਰੋਲ ਕੀਤਾ l ਕੁਝ ਲੋਕਾਂ ਨੇ ਲਿਖਿਆ ਕਿ ਦਿੱਲੀ ਵਿੱਚ ਅਗਲੇ ਮਹੀਨੇ ਚੋਣਾਂ ਹਨ l ਇਸ ਕਰਕੇ ਪੰਜਾਬੀ ਮਤਦਾਤਾਵਾਂ ਨੂੰ ਲੁਭਾਉਣ ਦੀ ਜਲਦਬਾਜ਼ੀ ਵਿੱਚ ਗਲਤ ਫੋਟੋ ਟਵੀਟ ਹੋ ਗਈ l 10 ਜਨਵਰੀ 1933 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਭੈਣੀ ਫੱਤਾ ਵਿੱਚ ਜਨਮੇ ਗੁਰਦਿਆਲ ਸਿੰਘ ਨੂੰ 1998 ਵਿੱਚ ਪਦਮਸ਼੍ਰੀ ਅਤੇ 1999 ਵਿੱਚ ਗਿਆਨਪੀਠ ਪੁਰਸਕਾਰਾਂ ਨਾਲ ਨਿਵਾਜਿਆ ਗਿਆ l ਗੁਰਦਿਆਲ ਸਿੰਘ ਦੇ ਲੇਖਕੀ ਤੋਂ ਪੰਜਾਬੀ ਸਾਹਿਤ ਵਿੱਚ ਬੁਨਿਆਦੀ ਤਬਦੀਲੀ ਆਈ ਸੀ l ਇਨ੍ਹਾਂ ਦੇ ਉਪਨਿਆਸ ਮੜੀ ਦਾ ਦੀਵਾ, ਅੰਧੇ ਘੋੜੇ ਦਾ ਦਾਨ ਨੂੰ ਦੇਸ਼ ਵਿਦੇਸ਼ ਵਿੱਚ ਸਨਮਾਨਿਤ ਕੀਤਾ ਗਿਆ l ਕਈ ਭਾਸ਼ਾਵਾਂ ਵਿੱਚ ਅਨੁਵਾਦ ਦੇ ਨਾਲ ਨਾਲ ਇਨ੍ਹਾਂ ਦੀ ਕਹਾਣੀਆਂ ‘ਤੇ ਫਿਲਮਾਂ ਵੀ ਬਣ ਚੁੱਕੀਆਂ ਹਨ l 16 ਅਗਸਤ 2016 ਨੂੰ ਬਠਿੰਡਾ ਦੇ ਹਸਪਤਾਲ ਵਿੱਚ ਗੁਰਦਿਆਲ ਸਿੰਘ ਦੀ ਮੌਤ ਹੋ ਗਈ ਸੀ l ਡਾ. ਹਰਸ਼ਵਰਧਨ ਨੇ ਸ਼ੁਕਰਵਾਰ ਨੂੰ ਟਵੀਟ ਵਿੱਚ ਸਾਹਿਤਕਾਰ ਗੁਰਦਿਆਲ ਸਿੰਘ ਦੀ ਬਜਾਏ ਟਾਂਡਾ ਦੇ ਸੰਤ ਗੁਰਦਿਆਲ ਸਿੰਘ ਦੀ ਫੋਟੋ ਟਵੀਟ ਕਰ ਦਿੱਤੀ l ਬਾਬਾ ਗੁਰਦਿਆਲ ਸਿੰਘ ਨੇ ਗਰੀਬ ਪਰਿਵਾਰਾਂ ਦੀ ਕਈ ਕੁੜੀਆਂ ਦੇ ਆਨੰਦ ਕਾਰਜ ਵੀ ਕਰਵਾਏ ਸਨ l

Related posts

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਬੰਦ ਹੋਵੇਗੀ: ਅਰਵਿੰਦ ਕੇਜਰੀਵਾਲ

htvteam

ਸੁੰਨੀ ਥਾਂ ਤੇ ਬੰਦੇ ਦੀ ਪੁੱ ਠੀ ਹਰਕਤ, ਕੈਮਰੇ ‘ਚ ਰਿਕਾਰਡ

htvteam

ਜ਼ਨਾਨੀਆਂ ਨੇ ਕੀਤੀ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ, ਮਾਰੇ ਧੱਕੇ !

htvteam

Leave a Comment