ਰਾਜਪੁਰਾ : ਲੰਬੇ ਸਮੇਂ ਤੋਂ ਯੂਪੀ ਦਾ ਮੁਹੰਮਦ ਅਫ਼ਰੀਦੀ ਨਾਮ ਦਾ ਇੱਕ ਕੱਪੜਾ ਵਪਾਰੀ ਇੱਥੋਂ ਦੇ ਸ਼ਾਮ ਨਗਰ ਇਲਾਕੇ ਵਿੱਚ ਜਾਮਾ ਮਸਜਿਦ ਦੇ ਪਿੱਛੇ ਕਿਰਾਏ ਦੇ ਇੱਕ ਘਰ ਵਿੱਚ ਰਹਿ ਰਿਹਾ ਸੀ l ਉਸਦੇ ਨਾਲ ਉਸਦਾ ਮੁੰਡਾ ਸੋਨੂੰ(25), ਮੋਸੀਨ(15), ਅਤੇ ਭਤੀਜਾ ਸ਼ਾਬਾਦ(18) ਨਾਲ ਰਹਿੰਦੇ ਸਨ l ਸ਼ਨੀਵਾਰ ਦੇਰ ਰਾਤ ਜਦੋਂ ਚਾਰੇ ਕੰਮ ਤੋਂ ਵਾਪਸ ਆਏ ਤਾਂ ਛੱਤ ਤੇ ਅੰਗੀਠੀ ‘ਚ ਅੰਗ ਜਲਾ ਕੇ ਹੱਥ ਸੇਕਣ ਲੱਗੇ lਬਾ ਅਦ ਵਿੱਚ ਉਨ੍ਹਾਂ ਨੇ ਅੰਗੀਠੀ ਨੂੰ ਕਮਰੇ ਵਿੱਚ ਲਿਆ ਕੇ ਰੱਖ ਲਿਆ l ਕੁਝ ਦੇਰ ਬਾਅਦ ਕਮਰਾ ਗਰਮ ਹੋ ਦੇ ਕਾਰਨ ਚਾਰੇ ਮੈਂਬਰ ਉਸੀ ਕਮਰੇ ਵਿੱਚ ਸੌਂ ਗਏ l ਕਮਰਾ ਚਾਰੇ ਪਾਸ ਤੋਂ ਬੰਦ ਹੋਣ ਕਰਕੇ ਅੰਗੀਠੀ ਦੇ ਧੂੰਏਂ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਗੈਸ ਨੇ ਕਾਰਬਨ ਡਾਈਆਕਸਾਈਡ ਗੈਸ ਨੂੰ ਖਤਮ ਕਰ ਦਿੱਤਾ l ਐਤਵਾਰ ਸਵੇਰੇ ਜਦੋਂ ਗੁਆਂਢੀਆਂ ਨੇ ਦੇਖਿਆ ਕਿ ਮੁਹੰਮਦ ਅਫ਼ਰੀਦੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਉੱਠਿਆ, ਤਦ ਗੁਆਂਢੀਆਂ ਨੇ ਕਮਰਾ ਖੋਲਿਆ l ਕਮਰਾ ਖੋਲ ਕੇ ਦੇਖਿਆ ਤਾਂ ਸਾਰਾ ਪਰਿਵਾਰ ਬੇਹੋਸ਼ ਪਿਆ ਸੀ l ਮੁਹੱਲਾ ਨਿਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਸਾਰਿਆਂ ਨੂੰ ਹਸਪਤਾਲ ਭਰਤੀ ਕਰਵਾਇਆ l ਜਿੱਥੇ ਡਾਕਟਰਾਂ ਨੇ ਮੁਹੰਮਦ ਅਫ਼ਰੀਦੀ ਅਤੇ ਸ਼ਾਬਾਦ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਹੈ l ਡਾਕਟਰਾਂ ਨੇ ਦੋਨਾਂ ਦੀ ਮੌਤ ਦਾ ਕਾਰਨ ਅੰਗੀਠੀ ਦੇ ਧੂੰਏਂ ਕਾਰਨ ਸਾਹ ਘੁੱਟਣ ਨੂੰ ਦੱਸਿਆ ਹੈ l ਅਫ਼ਰੀਦੀ ਦੇ ਮੁੰਡੇ ਸੋਨੂੰ ਅਤੇ ਮੋਸੀਨ ਹਲੇ ਵੀ ਬੇਹੋਸ਼ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ l ਪੁਲਿਸ ਨੇ ਧਾਰਾ 174 ਲਾ ਕੇ ਕਾਰਵਾਈ ਕੀਤੀ ਹੈ l
