Htv Punjabi
Uncategorized

ਸਿਧਾਰਥ ਚਟੋਪਾਧਿਆ ਮੁੱਕਦਮੇਬਾਜ਼ੀ ਦੇੇ ਦਾਅ ਪੇਚਾਂ ਕਾਰਨ ਨਹੀਂ ਬਣ ਸਕੇ ਸਨ ਪੰਜਾਬ ਦੇ ਡੀਜੀਪੀ : ਯੂਪੀਐਸਸੀ

ਚੰਡੀਗੜ੍ਹ : ਇਨੀਂ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕ’ਰਟ ਵਿੱਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਕੈਟ ਵੱਲੋਂ ਹਟਾਏੇ ਜਾਣ ਦੇ ਫੈਸਲੇ ਵਿਰੁੱਧ ਸੁਣਵਾਈ ਚੱਲ ਰਹੀ ਹੈ ਤੇ ਇਸ ਸੁਣਵਾਈ ਦੌਰਾਨ ਜਿੱਥੇ ਇਸ ਕੇਸ ਦੇ ਸ਼ਿਕਾਇਤਕਰਤਾ ਡੀਜੀਪੀ ਸਿਧਾਰਥ ਚਟੋਪਾਧਿਆ ਦੇ ਵਕੀਲ ਆਪਣਾ ਪੱਖ ਰੱਖ ਕੇ ਡੀਜੀਪੀ ਗੁਪਤਾ ਦੀ ਨਿਯੁਕਤੀ ਨੂੰ ਗਲਤ ਠਹਿਰਾ ਰਹੇ ਨੇ, ਉੱਥੇ ਦੂਜੇ ਪਾਸੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੇ ਵਕੀਲਾਂ ਨੇ ਡੀਜੀਪੀ ਗੁਪਤਾ ਦੀ ਨਿਯੁਕਤੀ ਨੂੰ ਸਹੀ ਠਹਿਰਾਉਣ ਤੇ ਸਾਰਾ ਜ਼’ਰ ਲਾ ਰੱਖਿਆ ਹੈ ਤੇ ਏਸੇ ਬਹਿਸ ਦੌਰਾਨ ਬੀਤੀ ਕੱਲ ਯੂਪੀਐਸਸੀ ਦੇ ਵਕੀਲਾਂ ਨੇ ਅਦਾਲਤ ਵਿੱਚ ਇੱਕ ਅਜਿਹੀ ਗੱਲ ਕਹਿ ਦਿੱਤੀ l ਜਿਸ ਨੇ ਅੰਦਰ ਮੌਜੂਦ ਸਾਰੇ ਲ’ਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਤੇ ਉਹ ਗੱਲ ਸੀ ਸਿਧਾਰਥ ਚਟੋਪਾਧਿਆ ਨੂੰ ਪੰਜਾਬ ਦੇ ਡੀਜੀਪੀ ਨਾ ਲਾਏ ਜਾਣ ਦਾ ਕਾਰਨ ਜਿਸ ਵਿੱਚ ਯੂਪੀਐਸਸੀ ਦੇ ਵਕੀਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਚੱਟ’ਪਾਧਿਆ ਦੇ ਡੀਜੀਪੀ ਨਿਯੁਕਤੀ ਵਾਲੇ ਦਾਅਵੇ ਨੂੰ ਉਨ੍ਹਾਂ ਦੀਆਂ ਮੁੱਕਦਮੇਬਾਜ਼ੀ ਦੀਆਂ ਚਾਲਾਂ ਕਾਰਨ ਆਯੋਗ ਕਰਾਰ ਦਿੱਤਾ ਗਿਆ ਸੀ l ਹਾਲਾਂਕਿ ਇਨ੍ਹਾਂ ਸੁਣਦਿਆਂ ਹੀ ਚਟੋਪਾਧਿਆ ਦੇ ਵਕੀਲ ਨੇ ਇਸ ਦਾ ਸ਼ਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਇਹ ਟਿੱਪਣੀ ਇਤਰਾਜ਼ਯੋਗ ਹੈ ਕਿਉਂਕਿ ਅਦਾਲਤ ਵਿੱਚ ਆਪਣੀ ਗੱਲ ਰੱਖਣ ਦਾ ਅਧਿਕਾਰ ਸਾਰਿਆਂ ਕੋਲ ਹੈ ਪਰ ਜਦੋਂ ਤੱਕ ਅਦਾਲਤ ਅੰਦਰ ਗੱਲ ਇਸ ਤੋਂ ਅੱਗੇ ਵੱਧਦੀ ਉਦੋਂ ਤੱਕ ਮੌਕੇ ਤੇ ਮੌਜੂਦ ਬਹੁਤ ਸਾਰੇ ਲੋਕਾਂ ਦੇ ਮਨਾਂ ਅੰਦਰ ਸਵਾਲਾਂ ਦਾ ਭੂਚਾਲ ਆ ਗਿਆ ਕਿ ਆਖਰ ਡੀਜੀਪੀ ਸਿਧਾਰਥ ਚਟੋਪਾਧਿਆ ਦੀ ਨਿਯੁਕਤੀ ਰੱਦ ਹੋਣ ਪਿੱਛੇ ਅਸਲ ਕਾਰਨ ਕੀ ਹੈ l
ਦੱਸ ਦਈਏ ਕਿ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸਤ ਪ੍ਰਕਾਸ਼ ਤੇ ਜਸਟਿਸ ਜਸਵੰਤ ਸਿੰਘ ਤੇ ਆਧਾਰਿਤ ਬੈਂਚ ਦੇ ਹਵਾਲੇ ਹੈ l ਜਿੱਥੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਖਾਰਿਜ ਕਰਨ ਦੇ ਕੈਟ ਵੱਲੋਂ ਸੁਣਾਏ ਗਏ ਫੈਸਲੇ ਤੇ ਇੱਕ ਵਾਰ ਫੇਰ ਰੋਕ ਜਾਰੀ ਰਹੀ l ਇਸ ਨਿਯੁਕਤੀ ਨੂੰ ਜਿੱਥੇ ਕੈਟ ਨੇ ਆਯੋਗ ਕਰਾਰ ਦਿੱਤਾ ਹੋਇਆ, ਉੱਥੇ ਦੂਜੇ ਪਾਸੇ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵੱਲੋਂ ਕੈਟ ਦੇ ਫੈਸਲੇ ਖਿਲਾਫ ਅਦਾਲਤ ਵਿੱਚ ਤੱਤ ਪੇਸ਼ ਕਰਕੇ ਡੀਜੀਪੀ ਗੁਪਤਾ ਦੀ ਨਿਯੁਕਤੀ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ l ਸੁਣਵਾਈ ਦੌਰਾਨ ਯੂਪੀਐਸਸੀ ਦੇ. ਵਕੀਲਾਂ ਦਾ ਦਾਅਵਾ ਸੀ ਕਿ ਜੇਕਰ ਕੈਟ ਦੇ ਫੈਸਲੇ ਨੂੰ ਬਹਾਲ ਕੀਤਾ ਜਾਂਦਾ ਹੈ ਤਾਂ ਸਿਰਫ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਦੇ 28 ਡੀਜੀਪੀਆਂ ਦੀਆਂ ਨਿਯੁਕਤੀਆਂ ਪ੍ਰਭਾਵਿਤ ਹੋਣਗੀਆਂ l ਜ਼ਿਕਰਯੋਗ ਹੈ ਕਿ ਲੰਘੀ 17 ਜਨਵਰੀ ਨੂੰ ਕੈਟ ਨੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਖਾਰਿਜ ਕਰ ਦਿੱਤੀ ਸੀ ਜਦ ਕਿ ਪੰਜਾਬ ਸਰਕਾਰ ਕੈਟ ਦੇ ਫੈਸਲੇ ਨੂੰ ਖਾਰਿਜ ਕਰਨ ਦੀ ਮੰਗ ਕਰਦਿਆਂ ਇਹ ਦਾਅਵਾ ਕਰ ਰਹੀ ਹੈ ਕਿ ਕੈਟ ਦਾ ਫੈਸਲਾ ਤੱਥਾਂ ਤੋਂ ਕੋਹਾਂ ਦੂਰ ਐ ਕਿਉਂਕਿ ਇਹ ਫੈਸਲਾ ਸ਼ੱਕ ਅਤੇੇ ਅਨੁਮਾਨ ਦੇ ਆਧਾਰ ਤੇੇ ਦਿੱਤਾ ਗਿਆ ਹੈ l ਲਿਹਾਜ਼ਾ ਇਸ ਤੇ ਰੋਕ ਲਗਾਈ ਜਾਵੇ l

Related posts

ਜੰਮੂ ਕਸ਼ਮੀਰ ‘ਚ ਜੇਕਰ ਤੁਹਾਡਾ ਵੀ ਹੈ ਜ਼ਮੀਨ ਖਰੀਦਣ ਦਾ ਸੁਫਨਾ, ਤਾਂ ਇਹ ਖ਼ਬਰ ਤੁਹਾਡੇ ਲਈ…

htvteam

ਕੋਰਨਾ ਨੂੰ ਲੈ ਕੇ ਬਿਟ੍ਰੇਨ ਨੇ ਇਸ ਟੀਕੇ ਨੂੰ ਦਿੱਤੀ ਹਰੀ ਝੰਡੀ, ਦੁਨੀਆਂ ਹੈਰਾਨ!

htvteam

ਸਰਦਰ ਸੋਨੀ ਦੀ ਮਿਊਜ਼ਿਕ ਐਲਬਮ ਅਧੂਰੇ ਖਵਾਬ ਨੇ ਸ਼ੋਸ਼ਲ ਮੀਡੀਆ ‘ਤੇ ਪਾਈ ਧਮਾਲ ਦੇਖੋ ਕੀਹਣੇ ਕੀਤੀ ਐ ਐਲਬਮ ‘ਚ ਅਦਾਕਾਰੀ

Htv Punjabi

Leave a Comment