Htv Punjabi
Punjab

ਰੰਗ ਲਿਆਇਆ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਦਬਾਅ, ਮੁੱਖ ਸਕੱਤਰ ਦੇ ਮੁੰਡੇ ਦੇ ਸ਼ਰਾਬ ਕਾਰੋਬਾਰ ਮਾਮਲੇ ‘ਚ ਕੈਪਟਨ ਦੇ ਹੁਕਮਾਂ ‘ਤੇ ਸ਼ੁਰੂ ਹੋਈ ਵੱਡੀ ਕਾਰਵਾਈ, ਛਾਪਮਾਰੀਆਂ ਸ਼ੁਰੂ  

ਚੰਡੀਗੜ੍ਹ : ਆਬਕਾਰੀ ਨੀਤੀ ਨੂੰ ਲੈ ਕੇ ਮੁੱਖ ਸਕੱਤਰ ਅਤੇ ਮੰਤਰੀਆਂ ਵਿਚਾਲੇ ਛਿੜੇ ਕਲੇਸ਼ ਵਿੱਚ ਅੰਦਾਰਖਾਨੇ ਕਾਰਵਾਈ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ‘ਤੇ ਸੂਬੇ ਦੇ ਵਿਜੀਲੈਂਸ ਬਿਊਰੋ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਇਹ ਲੱਭਣ ਵਿੱਚ ਲੱਗ ਗਏ ਹਨ ਕਿ ਮੁੱਖ ਸਕੱਤਰ ਦੇ ਮੁੰਡੇ ਦਾ ਸ਼ਰਾਬ ਕਾਰੋਬਾਰ ਨਾਲ ਕੋਈ ਨਾਤਾ ਹੈ ਜਾਂ ਨਹੀਂ।

ਸੂਤਰਾਂ ਅਨੁਸਾਰ, ਵਿਜੀਲੈਂਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਤਫਤੀਸ਼ ਦੇ ਇਸ ਕੰਮ ਵਿੱਚ ਹਮੀਰਾ ਡਿਸਟਲਾਰੀ ਦਾ ਵੀ ਦੌਰਾ ਕੀਤਾ, ਅਤੇ ਉਥੋਂ ਦਸਤਾਵੇਜਾਂ ਦੀ ਜਾਂਚ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਧਿਕਾਰੀਆਂ ਨੂੰ ਫਿਲਹਾਲ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਮੁੱਖ ਸਕੱਤਰ ਦਾ ਮੁੰਡਾ ਸ਼ਰਾਬ ਕਾਰੋਬਾਰ ਨਾਲ ਜੁੜਿਆ ਹੈ।

ਦੱਸ ਦਈਏ ਕਿ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਸੀ ਕਿ ਮੁੱਖ ਸਕੱਤਰ ਐਕਸਾਈਜ਼ ਪਾਲਿਸੀ ਆਬਕਾਰੀ ਨੀਤੀ ਨੂੰ ਆਪ ਹੁਦਰੇ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਬਕਾਰੀ ਨੀਤੀ ਦੇ ਮਾਮਲੇ ਤੇ ਕੈਬਨਿਟ ਸਬ ਕਮੇਟੀ ਦੀ ਬੈਠਕ ਵਿੱਚ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿੱਚ ਬਹਿਸ ਦੇ ਮੁੱਦੇ ਵਿੱਚ ਸੂਬੇ ਦੇ ਬਾਕੀ ਕੈਵਜ਼ੀਰ ਤੇ ਕੁਝ ਵਿਧਾਇਕ ਵੀ ਸ਼ਾਮਿਲ ਹੋ ਗਏ ਸਨ, ਜਿਹਨਾਂ ਨੇ ਕੈਬਿਨੇਟ ਮੀਟਿੰਗ ਵਿੱਚ ਮੁਖ ਮੰਤਰੀ ਨੂੰ ਵਿਵਾਦਇਹ ਝਗੜਾ ਸੁਲਝਾਉਣ ਦਾ ਜਿੰਮਾ ਸੌਂਪਿਆ ਸੀ।

ਮੰਤਰੀਆਂ ਵਲੋਂ ਮੁੱਖ ਸਕੱਤਰ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ, ਜਿਸ ਦੇ ਦਬਾਅ ਵਿੱਚ ਸੋਮਵਾਰ ਨੂੰ ਕੈਬਨਿਟ ਬੈਠਕ ਵਿੱਚ ਕਰਨ ਅਵਤਾਰ ਸਿੰਘ ਦੀ ਜਗ੍ਹਾਥਾਂ ‘ਤੇ ਸਤੀਸ਼ ਚੰਦਰਾ ਨੂੰ ਸੰਸਦ ਸਕੱਤਰ ਦਾ ਕੰਮ ਸੌਂਪਿਆ ਗਿਆ ਸੀ। ਮਨਪ੍ਰੀਤ ਬਾਦਲ ਅਤੇ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਕਰਨ ਅਵਤਾਰ ਸਿੰਘ ਬੈਠਕ ਵਿੱਚ ਆਉਂਦੇ ਹਨ ਤਾਂ ਉਸ ਬੈਠਕ ਵਿੱਚ ਹਿੱਸਾ ਨਹੀਂ ਲੈਣਗੇ।
ਦੂਜੇ ਪਾਸੇ, ਮੁੱਖ ਮੰਤਰੀ ਨੇ ਇਸ ਪੂਰੇ ਮਾਮਲੇ ‘ਤੇ ਚੁੱਪੀ ਧਾਰੀ ਰੱਖਦੇ ਹੋਏ ਸਭ ਤੋਂ ਪਹਿਲਾਂ ਕਰਨ ਅਵਤਾਰ ਸਿੰਘ ਤੋਂ ਆਬਕਾਰੀ ਵਿਭਾਗ ਦੇ ਵਧੀਕ ਮੁਖ ਸਕੱਤਰ ਦਾ ਕਾਰਜਭਾਰ ਵਾਪਿਸ ਲੈ ਕੇ ਮੰਤਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਹਲੇ ਖ਼ਤਮ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਮੁੱਖ ਸਕੱਤਰ ਨੂੰ ਹਟਾਏ ਜਾਣ ਦੀ ਮੰਗ ਨੂੰ ਦੇਖਦੇ ਹੋਏ ਹੁਣ ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਤੱਥ ਲੱਭਣ ਦੇ ਹੁਕਮ ਦੇ ਦਿੱਤੇ ਹਨ।
ਵਿਧਾਇਕ ਰਾਜਾ ਵੜਿੰਗ ਨੇ ਟਵੀਟ ਕਰਕੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਇਸ ਗੱਲ ਤੋਂ ਇਨਕਾਰ ਕਰਨਗੇ ਕਿ ਇਹਨਾਂ ਦੇ ਇਕਲੋਤੇ ਮੁੰਡੇ ਹਰਮਨ ਸਿੰਘ ਨੇ ਹਾਲ ਹੀ ਵਿੱਚ ਪੰਜਾਬ ਦੇ ਕਪੂਰਥਲਾ ਜਿਲ੍ਹੇ ਵਿੱਚ ਹਮੀਰਾ ਡਿਸਟਲਾਰੀ ਦੇ ਪੱਟੇ ਵਿੱਚ ਬੇਨਾਮੀ ਦਿਲਚਸਪੀ ਲਈ ਹੈ ? ਜਿਹੜਾ ਕਿ ਜਗਜੀਤ ਇੰਡਸਟਰੀ ਨਾਲ ਸੰਬੰਧਿਤ ਹੈ? ਇਕ ਹੋਰ ਟਵੀਟ ਵਿੱਚ ਉਹਨਾਂ ਨੇ ਇਹ ਵੀ ਸਵਾਲ ਚੁਕਿਆ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਹ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਅਤੇ ਜਲੰਧਰ ਦੇ ਕਾਰੋਬਾਰੀ ਚੰਦਨ ਨੂੰ ਨਹੀਂ ਜਾਣਦੇ ? ਹਮੀਰਾ ਡਿਸਟਲਾਰੀ ਦਾ ਪੱਟਾ ਲੈਣ ਵਾਲੀ ਫਾਰਮ ਦੇ ਦੋ ਸਾਂਝੇਦਾਰ ਹਨ।

ਅਕਾਲੀ ਦਲ ਅਤੇ ਵਿਰੋਧੀ ਧਿਰਾਂ ਨੇ ਮੁੱਖ ਸਕੱਤਰ ਦਾ ਬਚਾਵ ਕਰਦੇ ਹੋਏ ਪੂਰੇ ਝਗੜੇ ਨੂੰ ਕਾਂਗਰਸੀ ਨੇਤਾਵਾਂ ਦੀ ਸ਼ਰਾਬ ਵਿੱਚ ਹਿੱਸੇਦਾਰੀ ਦਾ ਝਗੜਾ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਿਆਨ ਵਿੱਚ ਕਿਹਾ ਕਿ 3 ਸਾਲ ਤੋਂ ਐਕਸਾਈਜ਼ ਡਿਊਟੀ ਵਿੱਚ ਘਾਟੇ ਦੇ ਲਈ ਇਸ ਸਾਲ ਨਿਯੁਕਤ ਹੋਏ ਮੁੱਖ ਸਕੱਤਰ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਭ੍ਰਿਸ਼ਟਾਚਾਰ ਉਜਾਗਰ ਕਰਨ ਵਾਲੇ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਰਾਜ ਦੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹਨਾਂ ਵਲੋਂ ਆਬਕਾਰੀ ਮਾਲੀਏ ਵਿੱਚ 600 ਕਰੋੜ ਦੇ ਘਾਟੇ ਲਈ ਜਿਨ੍ਹਾਂ ਅਫਸਰਾਂ ਨੂੰ ਮੁਲਜ਼ਮ ਠਹਿਰਾਇਆ ਜਾ ਰਿਹਾ ਹੈ, ਓਹਨਾ ਦੇ ਬਾਰੇ ਸਬੂਤ ਪੇਸ਼ ਕਰੋ, ਕਿਉਂਕਿ ਮੁੱਖ ਮੰਤਰੀ ਵਲੋਂ ਓਹਨਾਂ ਅਫਸਰਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।

ਅਮਨ ਅਰੋੜਾ ਨੇ ਕਿਹਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਰਾਜਾ ਵੜਿੰਗ ਸਮੇਤ ਜਿੰਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਬਕਾਰੀ ਘਾਟੇ ਦੇ ਲਈ ਮੁੱਖ ਸਕੱਤਰ ਸਮੇਤ ਅਫਸਰਾਂ ਨੂੰ ਮੁਲਜ਼ਮ ਠਹਿਰਾਇਆ ਸੀ, ਉਹ ਇਲਜਾਮ ਸਾਬਿਤ ਕਰੋ ਜਾਂ ਫਿਰ ਪੰਜਾਬ ਦੇ ਲੋਕਾਂ ਅਤੇ ਸੰਬੰਧਿਤ ਅਫਸਰਾਂ ਤੋਂ ਮੁਆਫ਼ੀ ਮੰਗਣ।

Related posts

ਅੰਮ੍ਰਿਤਸਰ ਵਿੱਚ ਇੱਕ ਸੰਸਥਾ ਦੀ ਗੱਡੀ ਨੂੰ ਨੀਲੀ ਬੱਤੀ ਲਗਾ ਕੇ ਘੁੰਮਣਾ ਪਿਆ ਮਹਿੰਗਾ; ਦੇਖੋ ਵੀਡੀਓ

htvteam

ਆਹ ਨੌਜਵਾਨ ਨੇ ਫਿਲਮੀ ਸਟਾਇਲ ‘ਚ ਹੋਟਲ ਅੰਦਰ, ਆਪਣੀ ਮਾਸ਼ੂਕ ਨਾਲ ਮਿਲਕੇ ਕੀਤਾ ਕਾਰਾ

htvteam

ਹੁਣੇ ਹੁਣੇ ਵੱਡੀ ਚੇਤਾਵਨੀ, ਆਹ ਇਲਾਕੇ ਤੁਰੰਤ ਕਰ ਦਵੋ ਖਾਲੀ

htvteam

Leave a Comment