Htv Punjabi
corona news crime news Featured Fitness Punjab siyasat

ਗੱਲ ਆਪਣੀ ਕੁਰਸੀ ‘ਤੇ ਆਈ ਤਾਂ ਦੇਖੋ ਕਿਵੇਂ ਦਬਾ ਦੱਬ ਹੋ ਰਹੀ ਐ ਕਾਰਵਾਈ, ਸ਼ੰਭੂ ਥਾਣੇ ਦਾ ਐਸਐਚਓ ਸਸਪੈਂਡ, ਅਮਰੀਕ ਸਿੰਘ ਦਾ ਨਾਂ ਪਹਿਲਾਂ ਵੀ ਆ ਚੁਕਾਇਐ ਨਕਲੀ ਸ਼ਰਾਬ ਦੇ ਮਾਮਲੇ ‘ਚ ?

ਰਾਜਪੁਰਾ : ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿਚ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸ਼ੰਭੂ ਥਾਣੇ ਦੇ ਐੱਸਐੱਚਓ ਪ੍ਰੇਮ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਐਕਸਾਈਜ਼ ਵਿਭਾਗ ਨੇ ਦੂਸਰੇ ਦਿਨ ਵੀ ਕਾਰਵਾਈ ਕਰਦੇ ਹੋਏ ਇਸ ਮਾਮਲੇ ‘ਚ ਭਾਰੀ ਮਾਤਰਾ ਵਿੱਚ ਨਕਲੀ ਸ਼ਰਾਬ ਅਤੇ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ। ਡੀਐੱਸਪੀ ਘਨੋਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ੁੱਕਰਵਾਰ ਨੂੰ ਫੈਕਟਰੀ ਤੋਂ ਲਗਭਗ 40 ਪੇਟੀ ਨਕਲੀ ਸ਼ਰਾਬ, ਭਾਰੀ ਮਾਤਰਾ ਵਿੱਚ ਸਪਿਰਿਟ, ਖਾਲੀ ਬੋਤਲਾਂ, ਲੇਬਲ, ਢੱਕਣ ਅਤੇ ਮਸ਼ੀਨਰੀ ਸਹਿਤ ਹੋਰ ਇਸਤੇਮਾਲ ਹੋਣ ਵਾਲਾ ਸਮਾਨ ਕਬਜ਼ੇ ਵਿੱਚ ਲਿਆ ਹੈ।
ਇਸਦੇ ਨਾਲ ਹੀ ਦਿਪੇਸ਼ ਕੁਮਾਰ ਵਾਸੀ ਰਾਜਪੁਰਾ, ਹਰਪ੍ਰੀਤ ਸਿੰਘ ਵਾਸੀ ਥੂਆ, ਬੱਚੀ, ਅਮਰੀਕ ਸਿੰਘ ਵਾਸੀ ਖਾਨਪੁਰ ਖੁਰਦ ਅਤੇ ਅਮਿਤ ਕੁਮਾਰ ਸਮੇਤ ਅਣਪਛਾਤੇ ਮੁਲਜ਼ਮਾਂ ਨੂੰ ਫੜਨ ਦੇ ਲਈ ਛਾਪੇਮਾਰੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ  ਹਨ। ਦੱਸ ਦਈਏ ਕਿ ਅਮਰੀਕ ਸਿੰਘ ਕਾਂਗਰਸੀ ਸਰਪੰਚ ਹੈ, ਤੇ ਉਸ ਉੱਤੇ ਇਹ ਧੰਦਾ ਸਿਆਸੀ ਸ਼ਹਿ ‘ਤੇ ਚਲਾਉਣ ਦੇ ਦੋਸ਼ ਲੱਗ ਰਹੇ ਨੇ ।
ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਲੋਕਾਂ ਦੇ ਕੁਝ ਵੱਡੇ ਕਾਂਗਰਸੀ ਆਗੂਆਂ ਦੇ ਕਰੀਬੀ ਹੋਣ ਕਾਰਨ ਪਾਰਟੀ ਵਿੱਚ ਭਾਜੜਾਂ ਪੈ ਗਈਆਂ ਨੇ ।ਸੂਤਰਾਂ ਅਨੁਸਾਰ ਐਕਸਾਈਜ਼ ਵਿਭਾਗ ਅਤੇ ਪੁਲਿਸ ਵਲੋਂ ਮਾਮਲੇ ਵਿੱਚ ਨਾਮਜ਼ਦ ਲੋਕਾਂ ਦਾ ਨਾਮ ਕੁਝ ਸਾਲ ਪਹਿਲਾਂ ਵੀ ਭੋਂਗਲਾ ਰੋਡ ਤੇ ਇਕ ਸ਼ੈਲਰ ਵਿੱਚਲੇ ਨਕਲੀ ਸ਼ਰਾਬ ਦੇ ਕਾਰੋਬਾਰ ਵਿੱਚ ਆਇਆ ਸੀ।ਦੋਸ਼ ਹੈ ਕਿ ਵੱਡੇ ਕਾਂਗਰਸੀ ਆਗੂਆਂ ਦੇ ਸੰਬੰਧਾਂ ਦੇ ਚਲਦੇ ਉਹ ਆਪਣਾ ਨਾਮ ਕਢਵਾਉਣ ਵਿੱਚ ਕਾਮਯਾਬ ਹੋ ਗਏ ਸਨ।
ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਈ ਮੁਲਜ਼ਮ ਚਾਹੇ ਕਿਸੀ ਵੀ ਪਾਰਟੀ ਦਾ ਜਾਂ ਕੋਈ ਵੀ ਹੋਵੇ, ਬਖਸ਼ਿਆ ਨਹੀਂ ਜਾਵੇਗਾ।ਜਾਂਚ ਵਿੱਚ ਜੋ ਵੀ ਸ਼ਾਮਿਲ ਪਾਇਆ ਗਿਆ, ਉਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related posts

ਖੇਡ ਖੇਡ ‘ਚ ਬੰਦਾ ਮਾਸੂਮ ਬੱਚੇ ਨਾਲ ਕਰ ਗਿਆ ਵੱਡਾ ਕਾਂਡ ਮਾਪਿਆਂ ਦੇ ਸਾਹਮਣੇ ਘਟਨਾ ਨੂੰ ਦਿੱਤਾ ਅੰਜਾਮ

htvteam

ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਗਿਫਟ, ਰੀਨਾ ਰਾਏ ਨੇ ਕਰਤਾ ਵੱਡਾ ਐਲਾਨ

htvteam

ਆਹ ਦੇਖੋ ਸਮੋਸੇ ਚੋਂ ਕੀ ਨਿਕਲਿਆ, ਗਾਹਕ ਦੇ ਉੱਡੇ ਹੋਸ਼

htvteam

Leave a Comment