ਖੰਨਾ (ਰਵਿੰਦਰ ਸਿੰਘ ਢਿੱਲੋਂ) ਇਥੋਂ ਦੇ ਪਿੰਡ ਬੋਂਕਰ ਗੁੱਜਰਾਂ ਦੀ ਇੱਕ ਅਜਿਹੀ ਦਿਲ ਦਹਿਲਾਊ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਕੇ ਇੱਕ ਵਾਰ ਤਾਂ ਹਰ ਬੰਦੇ ਦੀ ਰੂਹ ਤੱਕ ਕੰਬ ਉੱਠੇਗੀ। ਤਸਵੀਰਾਂ ‘ਚ ਇੱਕ ਨੌਜਾਵਨ ਨੂੰ ਦਰੱਖਤ ਨਾਲ ਬੰਨ੍ਹਿਆਂ ਸਾਫ ਦੇਖਿਆ ਜਾ ਸਕਦਾ ਹੈ। ਜਿਸਦੇ ਗਲ ‘ਚ ਪਿੰਡ ਵਾਲਿਆਂ ਨੇ ਛਿੱਤਰਾਂ ਦਾ ਹਾਰ ਵੀ ਬਣਾ ਕੇ ਪਾ ਦਿੱਤਾ ਅਤੇ ਉਸਦੀ ਚੰਗੀ ਛਿੱਤਰ ਪਰੇਡ ਵੀ ਕੀਤੀ। ਪਿੰਡ ਵਾਲਿਆਂ ਨੇ ਦਰੱਖਤ ਨਾਲ ਬੰਨ੍ਹੇ ਨੌਜਵਾਨ ਦਾ ਮੂੰਹ ਕਾਲਾ ਕੀਤਾ ਅਤੇ ਉਸ ਨਾਲ ਜਾਨਵਰਾਂ ਵਾਲਾ ਸਲੂਕ ਕਰਕੇ ਵੀਡੀਓ ਬਣਾਈ। ਜਿਹੜੀ ਈ ਬਾਅਦ ਵਿਚ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।
ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪਿੰਡ ਬੋਂਕਰ ਗੁਜਰਾਂ ਦੇ ਨੌਜਵਾਨ ਦੇ ਆਪਣੇ ਹੀ ਪਿੰਡ ਦੀ ਨਾਬਾਲਿਕ ਕੁੜੀ ਨਾਲ ਪ੍ਰੇਮ ਸੰਬੰਧ ਸਨ। ਜਿਸਨੂੰ ਉਹ ਭਜਾ ਕੇ ਲੈ ਗਿਆ ਸੀ। ਜਿਸ ਸੰਬੰਧ ‘ਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਥਾਣਾ ਕੂਮ ਕਲਾਂ ਦੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ ਨੌਜਵਾਨ ਪੁਲਿਸ ਦੇ ਹੱਥੈ ਚ੍ਹੜਦਾ ਉਹ ਪਿੰਡ ਵਾਲਿਆਂ ਦੇ ਧੱਕੇ ਚੜ੍ਹ ਗਿਆ, ‘ਤੇ ਪਿੰਡ ਵਾਲਿਆਂ ਨੇ ਉਸਦੀ ਦਰੱਖਤ ਨਾਲ ਬੰਨ੍ਹ ਕੇ ਛਿੱਤਰਪਰੇਡ ਕਰ ਦਿੱਤੀ। ਜਦੋਂ ਇਹ ਵੀਡੀਓ ਪੁਲਿਸ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਦੋ ਮੁਲਜ਼ਮਾਂ ਦੀ ਪਛਾਣ ਕਰਕੇ ਅਤੇ ਦੋ ਅਣਪਛਾਤਿਆਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ…
ਅਕਸਰ ਦੇਖਦੇ ਹਾਂ ਕਿ ਪਿੰਡ ਦੀ ਕੁੜੀ ਨੂੰ ਬਜ਼ੁਰਗ ਧੀ ਅਤੇ ਹਮ ਉਮਰ ਭੈਣ ਮੰਨਦੇ ਨੇ…ਪਰ ਜਮਾਨੇ ਦੇ ਨਾਲ ਨਾਲ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਵੀ ਉਸੇ ਤਰ੍ਹਾਂ ਬਦਲ ਰਹੀਆਂ ਨੇ ਜਿਵੇਂ ਲੋਕ ਕੱਪੜੇ ਬਦਲਦੇ ਨੇ…ਵੈਸਟਰਨ ਕਲਚਰ ਨੇ ਆਪਣੇ ਪੈਰ ਚਾਰੇ ਪਾਸੇ ਪਸਾਰ ਲਏ ਨੇ ਤੇ ਮੁੰਡੇ ਕੁੜੀਆਂ ‘ਤੇ ਐਨਾ ਹਾਵੀ ਹੋ ਚੁੱਕਿਐ ਕਿ ਆਪਣੇ ਪਰਵਾਰ ਵਾਲਿਆਂ ਦੀ ਇੱਜ਼ਤ ਦੀ ਪਰਵਾਹ ਨਾ ਕੀਤੇ ਬਿਨ੍ਹਾਂ ਅਜਿਹੇ ਕਦਮ ਚੁੱਕ ਲੈਂਦੇ ਨੇ ਜਿੰਨ੍ਹਾਂ ਦਾ ਹਰਜਾਨਾਂ ਉਹ ਖੁਦ ਵੀ ਭੁਗਤਦੇ ਨੇ ਤੇ ਪਰਿਵਾਰ ਵਾਲਿਆਂ ਨੂੰ ਵੀ ਭੁਗਤਣਾ ਪੈਂਦੈ । ਫਿਲਹਾਲ ਪੁਲਿਸ ਵੱਲੋਂ ਏਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।