ਪਟਿਆਲਾ : ਲਾਕਡਾਊਨ ਦੇ ਬਾਅਦ ਨਿਯਮਾਂ ਨੂੰ ਦਰਕਿਨਾਰ ਕਰ ਮਨਮਰਜ਼ੀ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਨੇ 11 ਮਾਮਲਿਆਂ ਵਿੱਚ ਕਾਰਵਾਈ ਕੀਤੀ।ਥਾਣਾ ਬਖਸ਼ੀਵਾਲਾ ਦੇ ਥਾਣੇਦਾਰ ਰੂਪ ਸਿੰਘ ਨੇ ਬਾਹਰ ਘੁੰਮਣ ਤੇ ਗੋਲਡੀ ਵਾਸੀ ਸੈਂਚੁਰੀ ਐਲਕਲੇਵ, ਹਵਲਦਾਰ ਦਵਿੰਦਰ ਸਿੰਘ ਨੇ ਬਾਹਰ ਕੱਢਣ ਤੇ ਫੂਲ ਚੰਦ ਨਿਵਾਸੀ ਬਾਬੂ ਸਿੰਘ ਕਲੋਨੀ, ਥਾਣਾ ਪਾਤੜਾਂ ਹਵਲਦਾਰ ਅਮਰੀਕ ਸਿੰਘ ਨੇ ਬਾਹਰ ਨਿਕਲਣ ਤੇ ਸੰਦੀਪ ਸਿੰਘ, ਸੂਰਜ ਸਿੰਘ ਅਤੇ ਸੋਨੂ ਨਿਵਾਸੀ ਹਰਮਨ ਨਗਰ ਦੇ ਖਿਲਾਫ ਕੇਸ ਦਰਜ ਕੀਤਾ।ਥਾਣਾ ਸਿਵਿਲ ਲਾਈਨ ਦੇ ਹਵਲਦਾਰ ਗੁਰਪਿਆਰ ਸਿੰਘ ਨੇ ਹਾਈਫਾਈ ਇਲੈਕਟ੍ਰਾਨਿਕਸ ਇਲੈਕਟ੍ਰਿਕਲ ਵਰਕਰਜ਼ ਦੀ ਦੁਕਾਨ ਖੋਲਣ ਦੇ ਚੱਲਦੇ ਅਣਜਾਣ ਮਾਲਿਕ ਦੇ ਖਿਲਾਫ ਕੇਸ ਦਰਜ ਕੀਤਾ।
ਥਾਣਾ ਸਦਰ ਨਾਭਾ ਦੇ ਥਾਣੇਦਾਰ ਅਮਰੀਕ ਸਿੰਘ ਨੇ ਪ੍ਰੇਮ ਸਿੰਘ ਗੁਦਾਈਆਂ, ਥਾਣਾ ਘੱਗਾ ਥਾਣੇਦਾਰ ਸਤਪਾਲ ਸਿੰਘ ਨੇ ਮਹਿੰਦਰ ਸਿੰਘ ਰੌ਼ਗਲਾ, ਹਵਲਦਾਰ ਗੁਰਸੇਵਕ ਸਿੰਘ ਨੇ ਹੇਮਰਾਜ ਸਿੰਘ ਦਿੱੜਬਾ, ਥਾਣਾ ਕੋਤਵਾਲੀ ਦੇ ਥਾਣੇਦਾਰ ਸਖਦਰਸ਼ਨ ਸਿੰਘ ਨੇ ਨਰਿੰਦਰ ਸਿੰਘ ਨਿਵਾਸੀ ਬਠਿੰਡਿਆ ਮੁੱਹਲਾ, ਥਾਣਾ ਪਾਤੜਾਂ ਦੇ ਥਾਣੇਦਾਰ ਰਣਜੀਤ ਸਿੰਘ ਨੇ ਛੋਲੇ ਭਟੂਰੇ ਦੀ ਰੇਹੜੀ ਲਾਉਣ ਤੇ ਆਜ਼ਾਦ ਕੁਮਾਰ ਨਿਵਾਸੀ ਜਾਖਲ ਰੋਡ, ਥਾਣਾ ਸਦਰ ਸਮਾਨਾ ਥਾਣੇਦਾਰ ਸਤਪਾਲ ਸਿੰਘ ਨੇ ਕੁਲਦੀਪ ਸਿੰਘ ਨਿਵਾਸੀ ਪ੍ਰੇਮ ਸਿੰਘ ਵਾਲਾ, ਥਾਣਾ ਬਨੂੜ ਥਾਣੇਦਾਰ ਜਸਵਿੰਦਰਪਾਲ ਨੇ ਦੇਰ ਰਾਤ ਗੱਡੀ ਲੈ ਕੇ ਨਿਕਲੇ ਜਰਨੈਲ ਸਿੇੰਘ ਨਿਵਾਸੀ ਕੀਰਤਪੁਰ ਸਾਹਿਬ ਦੇ ਖਿਲਾਫ ਕਾਰਵਾਈ ਕੀਤੀ।ਪੁਲਿਸ ਨੇ ਸਹਿਯੋਗ ਦੀ ਅਪੀਲ ਵੀ ਕੀਤੀ।