Htv Punjabi
Punjab siyasat

ਖੁਲ੍ਹੀਆਂ ਭੇਦ, ਸੁਰੇਸ਼ ਕੁਮਾਰ ਵਲੋਂ ਦੀ ਇਸ ਵਾਰ ਅਸਤੀਫਾ ਦੇਣ ਦੀ ਆਹ ਸੀ ਮੁਖ ਵਜ੍ਹਾ, ਤੇ ਕੈਪਟਨ ਨੇ ਇੰਝ ਮਨਾਇਆ ਆਪਣੇ ਜਰਨੈਲ ਨੂੰ 

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਦੇ ਚੀਫ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ ਦੇ ਕੈਪਟਨ ਅਮਰਿੰਦਰ ਦੇ ਨਾਲ ਮੁਲਾਕਾਤ ਦੇ ਬਾਅਦ ਸਾਰੇ ਗਿਲੇ ਸਿਕਵੇ ਦੂਰ ਹੋ ਗਏ ਅਤੇ ਅਸਤੀਫੇ ਦਾ ਘਟਨਾਕ੍ਰਮ ਵੀ ਸਮਾਪਤ ਹੋ ਗਿਆ।ਵੀਰਵਾਰ ਨੁੰ ਇਸ ਪੂਰੇ ਘਟਨਾਕ੍ਰਮ ਦੀ ਅਸਲ ਵਜ੍ਹਾ ਨੂੰ ਲੈ ਕੇ ਕਈ ਚਰਚਾਵਾਂ ਚੱਲਦੀ ਰਹੀਆਂ ਕਿ ਆਖਿਰ ਸੁਰੇਸ਼ ਕੁਮਾਰ ਨੇ ਅਸਤੀਫਾ ਕਿਉਂ ਦਿੱਤਾ ਅਤੇ ਕਿਸ ਭਰੋਸੇ ਤੇ ਉਨ੍ਹਾਂ ਨੇ ਅਸਤੀਫਾ ਵਾਪਸ ਲੈ ਲਿਆ।ਸੀਐਮਓ ਦੇ ਸੂਤਰਾਂ ਦੇ ਅਨੁਸਾਰ, ਸੁਰੇਸ਼ ਕੁਮਾਰ ਦੇ ਅਸਤੀਫੇ ਦੀ ਮੁੱਖ ਵਜ੍ਹਾ ਕੁਝ ਮੰਤਰੀਆਂ ਦੇ ਨਾਲ ਮਤਭੇਦ ਰਹੀ।

ਪਤਾ ਲੱਗਿਆ ਹੈ ਕਿ ਚਾਰ ਕੈਬਿਨੇਟ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕਰਨ ਦੀ ਤਿਆਰੀ ਚੱਲ ਰਹੀ ਸੀ ਅਤੇ ਇਸ ਦਾ ਖਾਕਾ ਤਿਆਰ ਕਰਨ ਵਿੱਚ ਸੁਰੇਸ਼ ਕੁਮਾਰ ਅਹਿਮ ਭੂਮਿਕਾ ਵਿੱਚ ਸਨ।ਮੁੱਖਮੰਤਰੀ ਦੇ ਸਭ ਤੋਂ ਵਿਸ਼ਵਾਸ਼ ਵਾਲੇ ਅਧਿਕਾਰੀ ਹੋਣ ਦੇ ਨਾਤੇ ਸੁਰੇਸ਼ ਕੁਮਾਰ ਪਹਿਲਾਂ ਵੀ ਸਰਕਾਰ ਦੀ ਨੀਤਿਆਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਲਾਗੂ ਹੋਣ ਤੇ ਕੰਮ ਕਰਦੇ ਰਹੇ ਹਨ ਪਰ ਉਕਤ 4 ਮੰਤਰੀਆਂ ਨੂੰ ਜਦ ਇਸ ਬਾਰੇ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੇ ਵਿਭਾਗਾਂ ਵਿੱਚ ਫੇਰਬਦਲ ਦਾ ਖਾਕਾ ਤਿਆਰ ਕੀਤਾ ਗਿਆ ਹੈ ਤਾਂ ਉਹ ਨਰਾਜ਼ ਹੋ ਗਏ।

ਉਨ੍ਹਾਂ ਦੀ ਇਸੀ ਨਰਾਜ਼ਗੀ ਨੂੰ ਦੇਖਦੇ ਹੋਏ ਸੁਰੇਸ਼ ਕੁਮਾਰ ਨੇ ਹੱਥ ਖੜੇ ਕਰ ਦਿੱਤੇ ਕਿ ਉਹ ਕੰਮ ਹੀ ਨਹੀਂ ਕਰਨਗੇ।ਮੰਨਿਆ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਨੂੰ ਅਸਤੀਫੇ ਦੇ ਬਾਅਦ ਜਦ ਕੈਪਟਨ ਨੇ ਮਿਲਣ ਦੇ ਲਈ ਬੁਲਾਇਆ ਤਾਂ ਵਿਭਾਗ ਬਦਲੇ ਜਾਣ ਵਾਲੇ ਮੰਤਰੀਆਂ ਵਿੱਚੋਂ ਦੋ ਮੰਤਰੀ ਇਸ ਬੈਠਕ ਵਿੱਚ ਵੀ ਮੌਜੂਦ ਰਹੇ।ਮੁੱਖਮੰਤਰੀ ਨੇ ਸਾਰੀ ਸਥਿਤੀ ਨੂੰ ਸੰਭਾਲਿਆ ਅਤੇ ਇਹ ਮਾਮਲਾ ਰਫਾ ਦਫਾ ਕਰਾਇਆ।ਦੂਜੇ ਪਾਸੇ, ਇਹ ਵੀ ਚਰਚਾ ਹੈ ਕਿ ਸੁਰੇਸ਼ ਕੁਮਾਰ ਹਾਈਕੋਰਟ ਵਿੱਚ ਲੰਬਿਤ ਆਪਣੇ ਕੇਸ ਤੇ ਐਡਵੋਕੇਟ ਜਨਰਲ ਦੇ ਰਵੱਈਏ ਤੋਂ ਖਫਾ ਚੱਲ ਰਹੇ ਸਨ।

ਦਰਅਸਲ, ਸੁਰੇਸ਼ ਕੁਮਾਰ ਦੇ ਕੇਸ ਦੀ ਬੀਤੀ 24 ਫਰਵਰੀ ਨੂੰ ਹਾਈਕੋਰਟ ਵਿੱਚ ਸੁਣਵਾਈ ਸੀ ਅਤੇ ਏਜੀ ਅਤੁਲ ਨੰਦਾ ਨੇ ਖੁਦ ਅਦਾਲਤ ਵਿੱਚ ਪੇਸ਼ ਹੋਣ ਦੀ ਬਜਾਏ ਅਤਿਰਿਕਤ ਏਜੀ ਅਨੁ ਚਤਰਥ ਨੂੰ ਭੇਜ ਦਿੱਤਾ, ਜਿਨ੍ਹਾਂ ਨੇ ਅਦਾਲਤ ਤੋਂ ਹੋਰ ਸਮਾਂ ਮੰਗ ਲਿਆ।ਇਸ ਦੇ ਬਾਅਦ ਇਸ ਕੇਸ ‘ਤੇ 18 ਮਈ ਨੂੰ ਤਰੀਕ ਮਿਲੀ, ਜੋ 4 ਸਤੰਬਰ ਤੱਕ ਟੱਲ ਗਈ ਹੈ।ਕਿਹਾ ਜਾ ਰਿਹਾ ਹੈ ਕਿ ਆਪਣੇ ਕੇਸ ਬਾਰੇ ਏਜੀ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੇ ਕੰਮਕਾਰ ਤੋਂ ਹੱਥ ਖਿੱਚ ਲਿਆ।

Related posts

ਦੇਖੋ ਕੀਦ੍ਹਾ ਕੀਦ੍ਹਾ ਬੇੜਾ ਗਰਕ ਕਰਨ ਤੇ ਤੁਲਿਆ ਹੋਇਐ ਕੋਰੋਨਾ ਵਾਇਰਸ, ਲੋਕ ਕਿਸੇ ਨੂੰ ਕੋਸ ਵੀ ਨਹੀਂ ਸਕਦੇ

Htv Punjabi

ਰੇਲਵੇ ਨੇ ਕਿਰਾਇਆ ਵਧਾਉਣ ਤੋਂ ਬਾਅਦ ਯਾਤਰੂਆਂ ਦੀ ਆਹ ਸਹੂਲਤ ਕੀਤੀ ਬੰਦ

Htv Punjabi

ਸਿੱਧੂ ਮੂਸੇਵਾਲਾ ‘ਤੇ ਲੱਗਿਆ ਬੇਵਫ਼ਾਈ ਦਾ ਇਲਜ਼ਾਮ, ਭੜਕੇ ਸਿੱਧੂ ਨੇ ਦੇਖੋ ਕੀ ਕਿਹਾ

Htv Punjabi