Htv Punjabi
corona news crime news Health Opinion Punjab Religion Video

ਸਿੱਖ ਤੇ ਮੁਸਲਮਾਨ ਕਰ ਰਹੇ ਸੀ ਅਜਿਹਾ ਕੰਮ,ਦੋਵੇਂ ਹੋਏ ਗਰਮਾ ਗਰਮੀ, ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿੱਧਰ ਨੂੰ ਚਲੀ ਗਈ

ਮਾਲੇਰਕੋਟਲਾ : ਦੇਸ਼ ਇਸ ਵੇਲੇ ਕੋਰੋਨਾ ਮਹਾਂਮਾਰੀ ਦੇ ਭਿਆਨਕ ਸੰਕਟ ਦੇ ਦੌਰ ਚੋਂ ਗੁਜ਼ਰ ਰਿਹਾ ਹੈ ਤੇ ਅਜਿਹੇ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਸੰਸਥਾਂਵਾਂ ਦੇ ਲੋਕ ਅੱਗੇ ਵੱਧ ਕੇ ਸਰਕਾਰਾਂ, ਗਰੀਬਾਂ ਤੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੀਆਂ ਨੇ। ਅਜਿਹੀਆਂ ਹੀ ਸੰਸਥਾਂਵਾਂ ਵਿੱਚੋ ਨੇ ਦਰਬਾਰੇ ਖਾਲਸਾ ਤੇ ਸਿੱਖ-ਮੁਸਲਿਮ ਸਾਂਝਾਂ, ਜਿਹੜੀਆਂ ਨਾ ਸਿਰਫ ਲੋੜਵੰਦਾਂ ਤੇ ਸਰਕਾਰਾਂ ਦਾ ਸਾਥ ਦੇ ਰਹੀਆਂ ਨੇ ਬਲਕਿ ਸਮਾਜਿਕ ਭਾਈਚਾਰਕ ਸਾਂਝ ਨੂੰ ਵੀ ਹੋਰ ਪੱਕਿਆਂ ਕਰਨ ਲਈ ਯਤਨਸ਼ੀਲ ਨੇ। ਪਰ ਇਸਦੇ ਨਾਲ ਹੀ ਇਹ ਵੀ ਸੱਚ ਹੈ ਕਿ ਬਹੁਤ ਸਾਰੀਆਂ ਤਾਕਤਾਂ ਅਜਿਹਾਂ ਨੇ ਜਿਹੜੀਆਂ ਜਾਤ-ਪਾਤ ਤੇ ਧਰਮਾਂ-ਮਜ਼੍ਹਬਾਂ ਦੇ ਨਾਂ ਤੇ ਸਮਾਜ ਨੂੰ ਪਾੜਨ ਲੱਗੀਆਂ ਹੋਈਆਂ ਨੇ। ਫਿਰ ਭਾਂਵੇ ਉਹ ਮੰਦਰ ਮਸਜਿਦ ਮੁੱਦਾ ਹੋਵੇ ਤੇ ਭਾਂਵੇਂ ਕੋਰੋਨਾ।  ਜੀ ਹਾਂ ! ਕੋਰੋਨਾ।  ਉਹ ਕੋਰੋਨਾ ਜਿਸ ਨੇ ਦੁਨੀਆਂ ਦੇ ਕਿਸੇ ਦੇਸ਼ ਦੀ ਜਨਤਾ ਨੂੰ ਨਹੀਂ ਬਖਸ਼ਿਆ ਫਿਰ ਭਾਂਵੇਂ ਉਹ ਕ੍ਰਿਸ਼ਚਨ ਬਹੁ-ਗਿਣਤੀ ਦੇਸ਼ ਹੋਵੇ ਜਾ ਮੁਸਲਿਮ। ਪਰ ਇਸ ਦੇ ਬਾਵਜੂਦ ਭਾਰਤ ਵਿੱਚ ਕੋਰੋਨਾ ਵਾਇਰਸ ਨੂੰ ਲੈਕੇ ਸਭ ਤੋਂ ਪਹਿਲਾਂ ਤਬਲੀਗੀ ਜਮਾਤ ਦੇ ਮੁੱਦੇ ‘ਤੇ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਤੇ ਫੇਰ ਹਜ਼ੂਰ ਸਾਹਿਬ ਤੋਂ ਵਾਪਸ ਮੁੜੇ ਸਿੱਖ ਸ਼ਰਧਾਲੂਆਂ ਨੂੰ ਕੋਰੋਨਾ ਬੰਬ ਤੱਕ ਦੱਸ ਦਿੱਤਾ ਗਿਆ।ਪਰ ਇਸਦੇ ਉਲਟ ਸਮਾਜ ਨੂੰ ਪਾੜਨ ਦੀ ਸੋਚ ਰੱਖਣ ਵਾਲੇ ਲੋਕ ਕਾਮਯਾਬ ਨਹੀਂ ਹੋ ਪਾਏ ਕਿਉਂਕਿ ਅਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਯਤਨਸ਼ੀਲ ਸੰਸਥਾਂਵਾਂ ਦੇ ਲੋਕ ਥਾਂ ਥਾਂ ਜਾਕੇ ਇਨ੍ਹਾਂ ਦੀ ਪੋਲ ਖੋਲ੍ਹ ਰਹੀਆਂ ਨੇ।
ਅਜਿਹੇ ਹੀ ਪੋਲ ਖੋਲ੍ਹ ਯਤਨਾਂ ਤੇ ਗਰੀਬਾਂ ਤੇ ਲੋੜਵੰਦਾਂ ਤੱਕ ਮਦਦ ਪਹੁੰਚਾਉਣ ਦੀ ਸੋਚ ਲੈਕੇ ਦਰਬਾਰੇ ਖਾਲਸਾ ਦੇ ਪ੍ਰਧਾਨ ਤੇ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਮਲੇਰਕੋਟਲਾ ਪੁੱਜੇ ਜਿਥੇ ਹਕੀਕਤ ਟੀਵੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਭਾਈ ਮਾਝੀ ਨੇ ਇਹ ਸਾਫ ਕੀਤਾ ਕਿ ਜਿਹੜੇ ਲੋਕ ਸਿੱਖਾਂ ਤੇ ਮੁਸਲਮਾਨਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਵੀ ਨਿਸ਼ਾਨਾ ਬਣਾ ਰਹੇ ਨੇ ਉਨ੍ਹਾਂ ਦੇ ਦਿਮਾਗ ਦੀ ਸੋਚ ਵਿੱਚ ਹੀ ਕੋਰੋਨਾ ਵਾਇਰਸ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਮੀਡੀਆ ਦਾ ਕੁਝ ਹਿੱਸਾ ਹੈ ਜਿਨ੍ਹਾਂ ਨੂੰ ਕੋਰੋਨਾ ਕਦੇ ਖਾਨ ਲੱਗਦੈ ਤੇ ਕਦੇ ਸਿੰਘ ! ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਿੰਘਾਂ ਤੇ ਖਾਨਾਂ ਨੂੰ ਕੋਰੋਨਾ ਬੰਬ ਬਣਾਕੇ ਪੇਸ਼ ਕਰ ਰਹੇ ਨੇ।  ਭਾਈ ਮਾਝੀ ਅਨੁਸਾਰ ਬਿਮਾਰੀ ਕਿਸੇ ਨੂੰ ਵੀ ਕਿਸੇ ਵੇਲੇ ਵੀ ਚਿੰਬੜ ਸਕਦੀ ਹੈ। ਬਿਮਾਰੀ ਜਾਤ-ਗੋਤ ਜਾ ਧਰਮ ਵੇਖਕੇ ਨਹੀਂ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਇਹ ਫਿਰਕੂ ਸੋਚ ਵਾਲੇ ਲੋਕ ਕਦੇ ਆਪਣੇ ਸਟੂਡੀਓ ‘ਚੋਂ ਬਾਹਰ ਆਕੇ ਦੇਖਣ ਕਿ ਇਹ ਸਿੰਘ ਤੇ ਖ਼ਾਨ ਕਿਵੇਂ ਲੋੜਵੰਦਾਂ ਦੀ ਸੇਵਾ ‘ਚ ਲੱਗੇ ਹੋਏ ਨੇ।  ਕਿਵੇਂ ਗਰੀਬਾਂ ਤੱਕ ਰਸਦ ਤੇ ਰਾਸ਼ਨ ਪਹੁੰਚਾਉਣ ‘ਤੇ ਲੱਗੇ ਹੋਏ ਨੇ। ਦੁਨੀਆਂ ਦੇ ਵੱਡੇ ਵੱਡੇ ਦੇਸ਼  ਉਨ੍ਹਾਂ ਸਿਖਾਂ ਨੂੰ ਸਲਾਮ ਕਰ ਰਹੇ ਨੇ ਸਿੱਖ ਧਰਮ ਦੇ ਨਿਸ਼ਾਨ ਸਾਹਿਬ ਚੜ੍ਹਾ ਰਹੇ ਨੇ ਜਿਨ੍ਹਾਂ ਨੂੰ ਇਹ ਕੋਰੋਨਾ ਬੰਬ ਦੱਸਦੇ ਨੇ।
ਇਸ ਮੌਕੇ ਸਿੱਖ ਮੁਸਲਿਮ ਸਾਂਝਾ ਦੇ ਸਰਪ੍ਰਸਤ ਡਾ. ਨਸੀਰ ਅਖਤਰ ਨੇ ਕਿਹਾ ਕਿ ਜਿਹੜੇ ਲੋਕ ਸਿਖਾਂ ਤੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਕੇ ਇੱਕ ਦੂਜੇ ਨੂੰ ਆਪਸ ‘ਚ ਪਾੜਨ ਦੀ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਜਿਸ ਵਿੱਚ ਸਿੱਖ ਗੁਰੂਆਂ ਦੀ ਸਭ ਤੋਂ ਵੱਡੀ ਸਾਂਝ ਮੁਸਲਮਾਨਾਂ ਨਾਲ ਦਰਜ਼ ਦਿਖਾਈ ਗਈ ਹੈ ਪੰਜਵੇ ਗੁਰੂ ਸਾਹਿਬ ਨੇ ਮੁਸਲਿਮ ਬਾਣੀ ਨੂੰ ਵੀ ਗੁਰੂ ਗਰੰਥ ਸਾਹਿਬ ‘ਚ ਦਰਜ਼ ਕੀਤਾ ਹੈ।  ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਵਾਦ ਮਾਣ ਮੁਸਲਮਾਨ ਵੀਰਾਂ ਨੂੰ ਦਿੱਤਾ ਹੈ। ਡਾ ਨਸੀਰ ਅਨੁਸਾਰ ਫਿਰਕੂ ਤਾਕਤਾਂ ਸਿਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਇਸ ਲਈ ਪਾੜਨਾ ਚਾਹੁੰਦੀਆਂ ਨੇ ਕਿਉਂਕਿ ਉਹ ਜਾਣਦੀਆਂ ਨੇ ਕਿ ਇਹ ਦੋਵੇਂ ਕੌਮਾਂ ਮਾਰਸ਼ਲ ਤੇ ਬਹਾਦਰ ਕੌਮਾਂ ਨੇ ਤੇ ਇਨ੍ਹਾਂ ਨੂੰ ਕਿਸੇ ਹੋਰ ਢੰਗ ਤਰੀਕੇ ਨਾਲ ਨਹੀਂ ਹਰਾਇਆ ਜਾ ਸਕਦਾ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

 

Related posts

ਇਸ ਡਾਕਟਰ ਦੇ ਬਣਾਏ ਨਿਊਡਲ-ਪਾਸਤੇ ਖਾਓ, 71 ਬਿਮਾਰੀਆਂ ਦੂਰ ਭਜਾਓ

htvteam

ਜੇਕਰ ਤੁਹਾਡਾ ਬਲੱਡ ਗਰੁੱਪ ਐ ਓ ਤਾਂ ਤੁਹਾਨੂੰ ਕੋਰੋਨਾ ਤੋਂ ਐ ਘੱਟ ਖਤਰਾ, ਦੇਖੋ ਹੋਰ ਬਲੱਡ ਗਰੁੱਪਾਂ ਵਾਲਿਆਂ ਦਾ ਹਾਲ

Htv Punjabi

ਲੋਕਾਂ ਦੀਆਂ ਗੱਡੀਆਂ ਨੂੰ ਮਾਰ ਮਾਰ ਟੱਕਰਾਂ ਕੀਤੀਆਂ ਪਾਸੇ

htvteam

Leave a Comment