ਪਟਿਆਲਾ :- ਜਿਲ੍ਹੇ ਦੇ ਸਨੌਰ ਰੋਡ ਤੇ ਸਥਿਤ ਸਬਜ਼ੀ ਮੰਡੀ ਅੰਦਰ ਬਿਨਾਂ ਕਰਫਿਊ ਪਾਸ ਦਾਖ਼ਲ ਹੋ ਰਹੇ ਨਿਹੰਗਾਂ ਨੂੰ ਰੋਕਣਾ, ਪੁਲਿਸ ਵਾਲਿਆਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਸੀ ਜਦੋਂ ਬੈਰੀਕੇਟ ਤੋੜ ਕੇ ਭੱਜਦੇ ਨਿਹੰਗਾਂ ਦੀ ਐਸਯੂਵੀ ਗੱਡੀ ਨੂੰ ਪੁਲਿਸ ਵਾਲਿਆਂ ਨੇ ਡਾਂਗਾਂ ਦੇ ਜ਼ੋਰ ਤੇ ਰੋਕਣਾ ਚਾਹਿਆ। ਇਸ ਤੋਂ ਗੁੱਸਾ ਖਾ ਕੇ ਨਿਹੰਗ ਇੰਨੇ ਭੂਤਰ ਗਏ ਕਿ ਉਨ੍ਹਾਂ ਨੇ ਮੌਕੇ ਤੇ ਡਿਊਟੀ ਦੇ ਰਹੇ ਪੁਲਿਸ ਵਾਲਿਆਂ ‘ਤੇ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਚ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ, ਐਸਐਚਓ ਸਦਰ ਪਟਿਆਲਾ ਬਿੱਕਰ ਸਿੰਘ ਦੀ ਕੂਹਣੀ ਜ਼ਖਮੀ ਹੋਈ ਤੇ ਇੱਕ ਹੋਰ ਪੁਲਿਸ ਮੁਲਾਜ਼ਮ ਵੀ ਲਹੂਲੁਹਾਨ ਹੋ ਗਿਆ।
ਜਿਸ ਮਗਰੋਂ ਉਹ ਨਿਹੰਗ ਮੌਕੇ ਤੋਂ ਭੱਜ ਕੇ ਬਲਬੇੜਾ ਸਠਿਠ ਆਪਣੇ ਡੇਰੇ ਗੁਰਦੁਆਰਾ ਖਿਚੜੀ ਸਾਹਿਚ ਜਾ ਲੂਕੇ। ਇਸ ਮਗਰੋਂ 300 ਪੁਲਿਸ ਵਾਲਿਆਂ ਦੀ ਟੀਮ ਨੇ ਨਿਹੰਗਾਂ ਨੂੰ ਘੇਰਾ ਪਾ ਲਿਆ ਤੇ ਫੇਰ ਸ਼ੁਰੂ ਹੋਇਆ ਅਸਲ ਡਰਾਮਾਂ। ਮੌਕੇ ਤੋਂ ਬਣਾਈਆਂ ਗਈਆਂ ਜਿਹੜੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਵਿਚ ਸਾਫ ਦਿਖਾਈ ਦੇਂਦਾ ਹੈ ਕਿ ਐਸਐਸਪੀ ਪਟਿਆਲਾ ਮਨਦੀਪ ਸਿੱਧੂ ਕਿਸ ਤਰ੍ਹਾਂ ਉਨ੍ਹਾਂ ਨਿਹੰਗਾਂ ਨੂੰ ਬੇਨਤੀਆਂ ਕਰਕੇ ਨਰਮਾਈ ਨਾਲ ਗੱਲਬਾਤ ਕਰਨ ਲਈ ਪਰੇਰ ਰਹੇ ਸਨ ਜਦਕਿ ਗੁਰਦੁਆਰੇ ਦੇ ਕੁਆਟਰਾਂ ਅੰਦਰ ਲੂਕਾ ਬੈਠੇ ਨਿਹੰਗ ਉਨ੍ਹਾਂ ਨੂੰ ਲਲਕਾਰੇ ਮਾਰਦੇ ਤੇ ਗੰਦੀਆਂ ਗਾਲ੍ਹਾਂ ਕੱਢਦੇ ਸਾਫ ਦਿਖਾਈ ਦਿੱਤੇ।
ਅੱਗੇ ਕੀ ਹੋਇਆ ਤੇ ਇਸ ਸਾਰੇ ਅਪ੍ਰੇਸ਼ਨ ਨੂੰ ਪੁਲਿਸ ਨੇ ਕਿਸ ਤਰ੍ਹਾਂ ਅੰਜਾਂਮ ਦਿੱਤਾ ?ਉਸ ਮਗਰੋਂ ਉਨ੍ਹਾਂ ਧਮਕੀਆਂ ਦੇਣ ਵਾਲੇ ਨਿਹੰਗਾਂ ਨੇ ਗੋਲੀ ਕਿਊਂ ਚਲਾਈ ? ਤੇ ਗੋਲੀ ਦੀ ਆਵਾਜ਼ ਸੁਨਣ ਮਗਰੋਂ 300 ਪੁਲਿਸ ਵਾਲਿਆਂ ਦੀ ਫੌਜ ਨੇ ਕੀ ਕੀਤਾ ? ਇਹ ਵੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰੋ ਤੇ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ?