Htv Punjabi
Punjab

ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਭਾਈ ਕਹਿੰਦਾ ਮਾਰਿਆ ਭੈਣ ਨੂੰ

ਸਮਾਣਾ : ਥਾਣਾ ਸਦਰ ਦੇ ਤਹਿਤ ਪਿੰਡ ਬੇਲੂਮਾਜਰਾ ਵਿੱਚ ਵਿਆਹੁਤਾ ਸਰਵਜੀਤ ਕੌਰ ਨੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ l ਸਰਵਜੀਤ ਦੇ ਭਾਈ ਕੁਲਤੀਪ ਸਿੰਘ ਨੇ ਭੈਣ ਦੇ ਸਹੁਰੇ ਪਰਿਵਾਰ ‘ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਉਸ ਨੂੰ ਮਾਰਨ ਦੇ ਇਲਜ਼ਾਮ ਲਾਏ ਹਨ l ਉਸ ਨੇ ਕਿਹਾ ਕਿ ਉਸਦੇ ਜੀਜੇ ਦੇ ਕਿਸੇ ਦੂਜੀ ਔਰਤ ਨਾਲ ਸੰਬੰਧ ਸਨ l ਕੁਲਦੀਪ ਸਿੰਘ ਨੇ ਦੱਸਿਆ ਕਿ ਦੁਪਹਿਰ ਵਿੱਚ ਜਦੋਂ ਉਸਦੀ ਸੱਸ ਅਤੇ ਜੇਠਾਣੀ ਖੇਤ ਵੱਲ ਗਈਆਂ ਹੋਈਆਂ ਸਨ, ਉਸਦੀ ਭੈਣ ਘਰ ਵਿੱਚ ਇੱਕਲੀ ਸੀ l ਬੱਚੇ ਸਕੂਲ ਗਏ ਹੋਏ ਸਨ l ਪਿੱਛੇ ਤੋਂ ਜਦੋਂ ਕੁਲਦੀਪ ਸਿੰਘ ਆਪਦੀ ਭੈਣ ਨੂੰ ਮਿਲਣ ਆਇਆ ਤਾਂ ਦਰਵਾਜਾ ਬੰਦ ਸੀ l ਦਰਵਾਜਾ ਖੋਲਿਆ ਤਾਂ ਦੇਖਿਆ ਕਿ ਸਰਵਜੀਤ ਕੌਰ ਦੀ ਲਾਸ਼ ਲਟਕੀ ਹੋਈ ਸੀ l ਸਰਵਜੀਤ ਦੀ ਸੱਸ ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲਿਆਂ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਗਲਤ ਕਿਹਾ ਹੈ l ਥਾਣਾ ਸਮਾਨਾਂ ਇੰਚਾਰਜ ਰਣਵੀਰ ਸਿੰਘ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਇਹ ਘਟਨਾ ਪਿੰਡ ਬੱਲੂ ਮਾਜਰਾ ਦੀ ਹੈ l ਕੁੜੀ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਸੱਸ ਕੁਲਦੀਪ ਕੌਰ ਅਤੇ ਪਤੀ ਅਮਰੀਕ ਸਿੰਘ ‘ਤੇ ਹੱਤਿਆ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ l ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l

Related posts

ਕੋਰੋਨਾ ਨਾਲ ਮਰੇ ਲੋਕਾਂ ਦੇ ਪਰਿਵਾਰ ਆਪਣਿਆਂ ਦੀਆਂ ਲਾਸ਼ਾਂ ਲੈਣੋ ਤਾਂ ਮਨ੍ਹਾਂ ਕਰਦੇ ਹੀ ਸੀ, ਪਰ ਹੁਣ ਕਰਨ ਲੱਗੇ ਉਸ ਤੋਂ ਵੀ ਘਟੀਆ ਕੰਮ 

Htv Punjabi

ਸੁੱਤੇ ਪਏ ਕਾਂਗਰਸ ਲੀਡਰ ਨੂੰ ਚੱਕ ਲਿਆ ਪੁਲਿਸ ਨੇ, ਦੇਖੋ ਲਾਈਵ ਸੀਨ

htvteam

ਛੋਟੀ ਈਦਗਾਹ ਵਾਲੇ ਕਬਰਸਤਾਨ ਵਿੱਚ ਡੇਕਾਂ, ਨਾਸ਼ਪਾਤੀ, ਅਮਰੂਦ ਆਦਿ ਫ਼ਲਦਾਰ ਅਤੇ ਛਾਂ ਵਾਲੇ ਬੂਟੇ ਲਗਾਏ

htvteam

Leave a Comment