ਸ਼੍ਰੀ ਮਾਛੀਵਾੜਾ ਸਾਹਿਬ : ਜਿਸ ਉਮਰ ਵਿੱਚ ਨੌਜਵਾਨ ਨੇ ਬੁੱਢੀ ਮਾਂ ਦਾ ਸਹਾਰਾ ਬਣਨਾ ਸੀ।ਉਸ ਤੋਂ ਪਹਿਲਾਂ ਹੀ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੋਤ ਹੋ ਗਈ।ਬੁੱਧਵਾਰ ਨੂੰ 30 ਸਾਲ ਦੇ ਨੌਜਵਾਨ ਵਰਿੰਦਰ ਕੁਮਾਰ ਉਰਫ ਕਾਲਾ ਦੀ ਲਾਸ਼ ਰੋਪੜ ਰੋਡ ਤੇ ਸਥਿਤ ਸੁੰਨਸਾਨ ਜਗ੍ਹਾ ਤੇ ਮਿਲੀ।ਵਿਧਵਾ ਮਾਂ ਨੂੰ ਜਿਵੇਂ ਹੀ ਇਕਲੌਤੇ ਮੁੰਡੇ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਸਦਮੇ ਵਿੱਚ ਚਲੀ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਵਰਿੰਦਰ 3 ਭੈਣਾਂ ਦਾ ਵਿਆਹ ਦੇ ਬਾਅਦ ਘਰ ਵਿੱਚ ਇੱਕਲੌਤਾ ਸੀ।ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ।ਉਹ ਮੰਗਲਵਾਰ ਸ਼ਾਮ ਨੂੰ ਘਰ ਤੋਂ ਗਾਇਬ ਸੀ।ਡੀਐਸਪੀ ਸਮਰਾਲਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।ਜਾਣਕਾਰੀ ਦੇ ਅਨੁਸਾਰ ਵਰਿੰਦਰ ਭੈਣ ਦੇ ਘਰ ਭਾਣਜੇ ਨੂੰ ਦੇਖਣ ਗਿਆ ਸੀ, ਉੱਥੋਂ ਰੱਖੜੀ ਬੰਨਵਾ ਕੇ ਵਾਪਸ ਘਰ ਆ ਰਿਹਾ ਸੀ।