Htv Punjabi
Punjab Video

ਅਕਸ਼ੇ ਕੁਮਾਰ ਦੀ ਏਸ ਫ਼ਿਲਮ ਨੂੰ ਬੈਨ ਕਰਨ ਦੀ ਉੱਠੀ ਮੰਗ; ਦੇਖੋ ਵੀਡੀਓ

ਪ੍ਰੈਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਇਹ ਨੇ ਰਾਮਾਇਣ ਰਿਸਰਚ ਕਮੇਟੀ, ਸ੍ਰੀ ਲੰਕਾ ਦੇ ਮੁਖੀ ਡਾ. ਆਸ਼ਿਕ ਕੈਂਥ ਜਿਹਨਾਂ ਫਿਲਮ ਸਟਾਰ ਅਕਸ਼ੇ ਕੁਮਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਉਸਦੀ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ |
ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ “ਰਾਮ ਸੇਤੂ ‘ਚ ਅਕਸ਼ੇ ਕੁਮਾਰ ਨੇ ਜੋ ਕਿਰਦਾਰ ਨਿਭਾਇਆ ਹੈ, ਉਹ ਅਸਲ ਜ਼ਿੰਦਗੀ ‘ਚ ਉਸ ਦਾ ਕਿਰਦਾਰ ਹੈ, ਕਿਉਂਕਿ ਫਿਲਮ ‘ਚ ਦਿਖਾਏ ਗਏ ਕਈ ਦ੍ਰਿਸ਼ ਅਸਲ ਜ਼ਿੰਦਗੀ ‘ਚ ਵੀ ਉਸ ਨਾਲ ਵਾਪਰ ਚੁੱਕੇ ਹਨ ਅਤੇ ਉਨ੍ਹਾਂ ਗੱਲਾਂ ਨੂੰ ਤੋੜ-ਮਰੋੜ ਕੇ ਵੀ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਫਿਲਮ ਬਣਨ ਤੋਂ ਪਹਿਲਾਂ ਨਾ ਤਾਂ ਉਨ੍ਹਾਂ ਨਾਲ ਗੱਲ ਕੀਤੀ ਗਈ ਅਤੇ ਨਾ ਹੀ ਫਿਲਮ ਦਾ ਟ੍ਰੈਡਿਟ ਦਿੱਤਾ ਗਿਆ ਅਤੇ ਕਹਾਣੀ ਨੂੰ ਕਈ ਮੋੜਾਂ ਨਾਲ ਦਿਖਾਇਆ ਗਿਆ। ਜਿਸ ਕਾਰਨ ਹੁਣ ਉਹ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। | ਡਾ: ਅਸ਼ੋਕ ਕੈਂਥ ਨੇ ਦੱਸਿਆ ਕਿ ਰਾਮ ਸੇਤੂ ਫ਼ਿਲਮ ਦੇ ਕਈ ਦ੍ਰਿਸ਼ ਮਨਘੜਤ ਤੇ ਅਸਲੀਅਤ ਤੋਂ ਭਟਕਾਉਣ ਵਾਲੇ ਹਨ। ਉਨ੍ਹਾਂ । ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਫਿਲਮ ‘ਤੇ ਛੇਤੀ ਤੋਂ ਛੇਤੀ ਪਾਬੰਦੀ ਲਗਾਈ ਜਾਵੇ। ਜੇਕਰ ਸਰਕਾਰ ਨੇ ਇਸ ਪਾਸੇ | ਧਿਆਨ ਨਾ ਦਿੱਤਾ ਤਾਂ ਉਹ ਅਦਾਲਤ ਵਿਚ ਕੇਸ ਦਾਇਰ ਕਰਨਗੇ।

Related posts

ਰਿਵਾਲਵਰ ਸਾਫ ਕਰਦੇ ਸਮੇਂ ਖੁਦ ਨੂੰ ਲੱਗੀ ਗੋਲੀ, ਮੌਤ

Htv Punjabi

ਪੰਚਾਇਤ ਮੰਤਰੀ ‘ਤੇ ਹੋਊ ਵੱਡਾ ਐਕਸ਼ਨ ?

htvteam

ਦੇਖ ਲਓ ਜੀ ਬੰਦਾ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਕੀ ਕਰ ਰਿਹਾ

htvteam

Leave a Comment