Htv Punjabi
Punjab Video

ਅਜਿਹੇ ਲੋਕਾਂ ਤੋਂ ਬਚਾਅ ਲਵੋ ਆਪਣੀਆਂ ਧੀਆਂ ?

ਪਿੰਡ ਤਰਖਾਣਵੱਧ ਦੀ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਮਾਰੀ ਠੱਗੀ
ਲੜਕੀ ਨੂੰ ਸੱਤ ਦਿਨ ਬੰਬੇ ਕਾਰਗਿਲ ਜੇਲ੍ਹ ਵਿੱਚ ਰਹਿਣਾ ਪਿਆ ਬੰਦ
ਸਮਾਜ ਸੇਵੀਆਂ ਵੱਲੋਂ ਕੁੜੀ ਨੂੰ ਅਦਾਲਤ ਤੋਂ ਜ਼ਮਾਨਤ ‘ਤੇ ਕਰਵਾਇਆ ਰਿਹਾਅ

ਮੋਗਾ ਜਿਲਾ ਦੇ ਪਿੰਡ ਤਰਖਾਣਵੱਧ ਦੀ ਰਹਿਣ ਵਾਲੀ ਇੱਕ ਲੜਕੀ ਜੋ ਕੱਤਰ ਵਿੱਚ ਕੰਮ ਦੇ ਸਿਲਸਿਲੇ ਵਿੱਚ ਜਾਣਾ ਚਾਹੁੰਦੀ ਸੀ ਅਤੇ ਗ਼ਲਤ ਏਜੇਂਟ ਦੀ ਠੱਗੀ ਦਾ ਸ਼ਿਕਾਰ ਹੋ ਗਈ ਜਿਸ ਦੇ ਚਲਦਿਆਂ ਉਸ ਨੂੰ ਬੰਬੇ ਦੀ ਕਾਰਗਿਲ ਜੇਲ ਵਿੱਚ ਸੱਤ ਦਿਨ ਤੱਕ ਬੰਦ ਰੱਖਿਆ ਗਿਆ ਸਮਾਜ ਸੇਵੀਆਂ ਵੱਲੋਂ ਲੜਕੀ ਨੂੰ ਅਦਾਲਤ ਤੋਂ ਜਮਾਨਤ ਤੇ ਰਿਹਾ ਕਰਵਾ ਕੇ ਲੜਕੀ ਨੂੰ ਉਸਦੇ ਘਰ ਤਰਖਾਣ ਵੱਧ ਪਰਿਵਾਰ ਦੇ ਹਵਾਲੇ ਕੀਤਾ ਗਿਆ।ਉਥੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਿਤ ਲੜਕੀ ਨੇ ਕਿਹਾ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਕੱਤਰ ਵਿੱਚ ਜਾਣਾ ਚਾਹੁੰਦੀ ਸੀ ਅਤੇ ਸਾਡੇ ਜਾਣ ਪਹਿਚਾਣ ਦੀ ਰਾਜ ਕੌਰ ਨਾਮ ਦੀ ਮਹਿਲਾ ਜੋ ਕਿ ਦੂਰ ਦੀ ਰਿਸ਼ਤੇਦਾਰੀ ਵਿੱਚ ਮੇਰੀ ਮਾਸੀ ਲੱਗਦੀ ਹੈ ਜਿਸ ਨੇ ਤਰਸੇਮ ਸਿੰਘ ਜੋ ਕਿ ਬਾਘਾ ਪੁਰਾਣਾ ਦੇ ਨਾਲ ਪਿੰਡ ਦੇ ਰਹਿਣ ਵਾਲੇ ਏਜੈਂਟ ਹੈ ਜਿਸ ਦੇ ਨਾਲ ਸਾਡੀ ਮੁਲਾਕਾਤ ਕਰਵਾਈ ਜਿਸ ਨੇ ਮੈਨੂੰ ਵੀਜ਼ਾ ਲਗਵਾ ਕੇ ਦਿੱਤਾ ਜੋ ਕਿ ਗਲਤ ਵੀਜਾ ਸੀ ਜਦੋਂ ਮੈਂ ਬੋੰਬੇ ਏਅਰਪੋਰਟ ਤੇ ਪਹੁੰਚੀ ਤਾਂ ਉਥੇ ਉਹਨਾਂ ਨੇ ਮੈਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤਰਸੇਮ ਸਿੰਘ ਨੇ ਪਹਿਲਾਂ ਸਾਡੇ ਕੋਲੋਂ 50 ਹਜਾਰ ਰੁਪਏ ਨਗਦ ਲਏ ਅਤੇ 30 ਹਜਾਰ ਗੂਗਲ ਪੇ ਕਰਵਾਏ ਅਤੇ ਹੁਣ ਬੋੰਬੇ ਤੋਂ ਮੈਨੂੰ ਲੈ ਕੇ ਆਉਣ ਲਈ ਕਰੀਬ ਡੇਢ ਲੱਖ ਤੋਂ ਜਿਆਦਾ ਦਾ ਖਰਚਾ ਆ ਗਿਆ ਹੈ ਅਤੇ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਅਤੇ ਉਹਨਾਂ ਦੋਨਾਂ ਦੇ ਉੱਪਰ ਕਾਰਵਾਈ ਦੀ ਵੀ ਮੰਗ ਕਰ ਰਹੇ ਹਾਂ।

ਇਸ ਮਾਮਲਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮਾਜ ਸੇਵੀ ਬਸੰਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਲੜਕੀ ਦੇ ਮਾਤਾ ਪਿਤਾ ਆਏ ਸਨ ਅਤੇ ਉਨ੍ਹਾਂ ਕਿਹਾ ਕਿ ਏਜੰਟ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ। ਉਹਨਾਂ ਦੀ ਲੜਕੀ ਬੰਬੇ ਦੀ ਜੇਲ ਵਿੱਚ ਬੰਦ ਹੈ। ਅਤੇ ਅਸੀਂ ਬੰਬੇ ਮਾਨਯੋਗ ਅਦਾਲਤ ਤੋਂ ਲੜਕੀ ਨੂੰ 30 ਹਜਾਰ ਦਾ ਜੁਰਮਾਨਾ ਦੇ ਕੇ ਜਮਾਨਤ ਤੇ ਰਿਹਾ ਕਰਵਾ ਕੇ ਕਰ ਲੈ ਕੇ ਆਇਆ ਹਾਂ ਉਹਨਾਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਪੂਰੀ ਤਰਾਂ ਤਹਿਕੀਕਾਤ ਕਰ ਲੈਣੀ ਚਾਹੀਦੀ ਹੈ ਕਿ ਏਜੰਟ ਸਹੀ ਹੈ ਜਾਂ ਗਲਤ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਬਾਹਰ ਭੇਜਣ ਦੇ ਨਾਮ ਤੇ ਕਿਸੇ ਨਾਲ ਠੱਗੀ ਹੋਈ ਹੋਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਪੀਜ਼ਾ ਕਿਵੇਂ ਬਣਿਆ ਨੌਜਵਾਨ ਦੀ ਮੌਤ ਦਾ ਕਾਰਨ !

htvteam

ਬੇਜ਼ੁਬਾਨ ਕਬੂਤਰ ਕਰਕੇ ਗੱਭਰੂ ਨੌਜਵਾਨ ਨੇ ਛੱਡਿਆ ਸੰਸਾਰ

htvteam

ਧਮਾਕੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਅਮਰੀਕ ਸਿੰਘ ਦਾ ਪਰਿਵਾਰ ਆਇਆ ਕੈਮਰੇ ਅੱਗੇ

htvteam

Leave a Comment