Htv Punjabi
Punjab

ਅੰਮ੍ਰਿਤਸਰ ਬੱਸ ਸਟੈਂਡ ਚੌਕੀ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ

ਅੰਮ੍ਰਿਤਸਰ ਦੇ ਬੱਸ ਸਟੈਂਡ ਚੌਕੀ ਇਕ ਵਾਰ ਫਿਰ ਤੋਂ ਅੱਗ ਦੀ ਚਪੇਟ ਵਿੱਚ ਆਉਣ ਤੋਂ ਵਾਲ ਵਾਲ ਬਚੀ ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਬੱਸ ਸਟੈਂਡ ਚੌਕੀ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਸੀ ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਅੱਜ ਉਸੇ ਜਗ੍ਹਾ ਤੇ ਹੀ 5 ਦੇ ਕਰੀਬ ਗੱਡੀਆਂ ਸੜ ਕੇ ਸਵਾਹ ਹੋ ਗਈਆਂ

ਅਗਰ ਗੱਲ ਕੀਤੀ ਜਾਵੇ ਪੁਲਸ ਅਧਿਕਾਰੀ ਦੀ ਤਾਂ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਸੀ ਤੇ ਤੁਰੰਤ ਫਾਇਰ ਬ੍ਰਿਗੇਡ ਅਤੇ ਮੌਕੇ ਤੇ ਪਹੁੰਚੀ ਉਨ੍ਹਾਂ ਦੱਸਿਆ ਕਿ 5 ਦੇ ਕਰੀਬ ਗੱਡੀਆਂ ਸੜ ਕੇ ਸਵਾਹ ਹੋ ਚੁੱਕੀਆਂ ਹਨ ਅਤੇ ਇਹ ਮਾਲ ਮੁਕੱਦਮੇ ਵਿੱਚ ਗੱਡੀਆਂ ਖੜ੍ਹੀਆਂ ਸਨ ਅਤੇ ਅੱਗ ਲੱਗਣ ਦੇ ਕਾਰਨ ਪਿਛਲੀ ਵਾਰ ਜੋ ਇਸ ਚੌਕੀ ਦੇ ਲਾਗੇ ਅੱਗ ਲੱਗੀ ਸੀ ਉਸ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਸੀ

ਲੇਕਿਨ ਇਸ ਬਾਰੇ ਜੋ ਅੱਗ ਲੱਗੀ ਹੈ ਇਸਦਾ ਵੀ ਜਾਂਚ ਕੀਤੀ ਜਾ ਰਹੀ ਹੈ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਾਰ ਬਾਰ ਇਸ ਚੌਕੀ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਨੂੰ ਵੇਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਅਤੇ ਹੁਣ ਅੱਗ ਤੇ ਕਾਬੂ ਪਾ ਦਿੱਤਾ ਗਿਆ ਹੈ ਇੱਥੇ ਜ਼ਿਕਰਯੋਗ ਹੈ ਕਿ ਗਰਮੀ ਜਿੱਦਾਂ ਜਿੱਦਾਂ ਆਪਣਾ ਅਸਰ ਵਿਖਾ ਰਹੀ ਹੈ ਓਦਾਂ ਹੀ ਸੁੱਕੀਆ ਦਰਖਤ ਅਤੇ ਘਾਹ ਨੂੰ ਵੀ ਅੱਗ ਲੱਗ ਜਾਂਦੀ ਅਤੇ ਪੁਲੀਸ ਹੁਣ ਇਸ ਤੇ ਜਾਂਚ ਕਰਦੀ ਹੈ ਕਿ ਮਾਮਲਾ ਸਾਹਮਣੇ ਆਉਂਦਾ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ

Related posts

ਮੌਸਮ ਵਿਗਿਆਨੀਆਂ ਨੇ ਕਰਤੀ ਭਵਿੱਖਬਾਣੀ, ਰਾਸ਼ਨ ਕਰਲੋ ਜਮ੍ਹਾਂ, ਫੇਰ ਨਾ ਕਹਿਓ ਦੱਸਿਆ ਨੀ

htvteam

ਦੇਖੋ ਕਿਵੇਂ ਦੋਸਤ ਸਾਹਮਣੇ ਦੋਸਤ ਨੇ ਤੜਫ-ਤੜਫਕੇ ਦਿੱਤੀ ਜਾਨ

htvteam

ਸਕੂਲ ‘ਚ ਗਲਤ ਕੰਮ ਕਰਦਾ ਫੜਿਆ ਗਿਆ ਪ੍ਰਿੰਸੀਪਲ

htvteam