ਮਾਮਲਾ ਅੰਮ੍ਰਿਤਸਰ ਦੇ ਥਾਣਾ ਕੱਥੂਨੰਗਲ ਅਧੀਨ ਆਉਂਦੀ ਪੁਲਿਸ ਚੌਂਕੀ ਚਵਿੰਡਾ ਦੇਵੀ ਦਾ ਹੈ | ਜਿੱਥੇ ਦੀ ਪੁਲਿਸ ਨੇ ਪਿੰਡ ਦੇ ਇੱਕ ਨੌਜਵਾਨ ਨੂੰ 9 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕਰ ਮਾਮਲਾ ਦਰਜ਼ ਕੀਤਾ ਸੀ | ਪਿੰਡ ਵਾਲਿਆਂ ਦਾ ਇਹ ਤਰਕ ਸੀ ਕਿ ਮੁੰਡਾ ਨਸ਼ਾ ਕਰਦਾ ਹੈ ਵੇਚਦਾ ਨਹੀਂ | ਜਿਸ ਕਰਕੇ ਇਸਤੇ ਗਲਤ ਮਾਮਲਾ ਦਰਜ਼ ਕੀਤਾ ਹੈ | ਜਿਸ ਕਰਕੇ ਉਹ ਰਾਤ ਵੇਲੇ ਪੁਲਿਸ ਕੋਲੋਂ ਦੋਸ਼ੀ ਨੂੰ ਛੁਡਵਾ ਕੇ ਲੈ ਗਏ | ਪਰ ਪੁਲਿਸ ਨੇ ਰਾਤੋਂ ਰਾਤ ਹੀ ਦੋਸ਼ੀ ਨੂੰ ਦੋਬਾਰਾ ਕਾਬੂ ਕਰ | ਤੇ ਉਸਨੂੰ ਛੁਡਵਾਉਣ ਆਏ ਲੋਕਾਂ ਤੇ ਵੀ ਮਾਮਲਾ ਦਰਜ਼ ਕਰ ਗ੍ਰਿਫਤਾਰ ਕਰ ਲਿਆ |